Saturday, June 29, 2024

 ਅਜ਼ਾਦੀ ਦੌਰਾਨ ਸਿੱਖਾਂ ਦੇ ਯੋਗਦਾਨ ਬਾਰੇ ਸੀ.ਕੇ.ਡੀ ਨਰਸਿੰਗ ਕਾਲਜ ‘ਚ ਸੈਮੀਨਾਰ

PPN1908201517

ਅੰਮ੍ਰਿਤਸਰ, 19 ਅਗਸਤ (ਜਗਦੀਪ ਸਿੰਘ ਸੱਗੂ) ਦੇਸ਼ ਦੀ ਆਜਾਦੀ ਲਈ ਸਿੱਖ ਕੌਮ ਵਲੋਂ ਪਾਏ ਗਏ ਯੋਗਦਾਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਸੀ. ਕੇ. ਡੀ ਦੀ ਧਰਮ ਪ੍ਰਚਾਰ ਵਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਕਮੇਟੀ ਦੇ ਕੋ-ਆਰਡੀਨੇਟਰ ਸੁਖਦੇਵ ਸਿੰਘ ਅਤੇ ਤਰਸੇਮ ਸਿੰਘ ਵਲੋਂ ਬਹੁਤ ਹੀ ਵਿਸਥਾਰ ਵਿੱਚ ਉਨਾਂ ਸਿੱਖ ਸੂਰਮਿਆਂ ਭਾਈ ਮਹਿਰਾਜ ਸਿੰਘ, ਡਾ. ਦੀਵਾਨ ਸਿੰਘ ਕਾਲੇ ਪਾਣੀ, ਜਨਰਲ ਮੋਹਨ ਸਿੰਘ, ਬਾਬਾ ਸੋਹਣ ਸਿੰਘ ਭਕਨਾਂ, ਸz. ਕਿਸ਼ਨ ਸਿੰਘ ਗੜ ਗੰਜ, ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਓਧਮ ਸਿੰਘ ਦੀਆਂ ਕੁਰਬਾਨੀਆਂ ਬਾਰੇ ਵਿਸ਼ਥਾਰ ਸਹਿਤ ਚਾਨਣਾ ਪਾਇਆ ਗਿਆ, ਜਿਨਾਂ ਨੂੰ ਪ੍ਰਚਾਰਕ ਨਜ਼ਰਅੰਦਾਜ਼ ਕਰ ਰਹੇੇ ਹਨ ਅਤੇ ਆਮ ਲੋਕ ਵੀ ਉਨਾਂ ਨੂੰ ਲਗਭਗ ਭੁੱਲ ਚੁੱਕੇ ਹਨ।
ਕਾਲਜ਼ ਪ੍ਰਿੰਸੀਪਲ ਮੈਡਮ ਸੋਹੀ ਨੇ ਦੱਸਿਆ ਕਿ ਸੀ. ਕੇ. ਡੀ ਵਲੋਂ ਚਲਾਏ ਜਾ ਰਹੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਧਰਮ ਪ੍ਰਚਾਰ ਕਮੇਟੀ ਵਲੋਂ ਅਜਿਹੇ ਸੈਮੀਨਾਰ ਕਰਵਾਏ ਜਣੇ, ਇਕ ਚੰਗਾ ਉਪਰਾਲਾ ਹੈ।ਉਨਾਂ ਸ਼ਹੀਦਾਂ ਤੇ ਸੂਰਬੀਰਾਂ ਦੀਆਂ ਕੁਰਾਬੀਆਂ ਨੂੰ ਵਿਦਿਆਰਥੀਆਂ ਤੇ ਨੌਜਵਾਨਾਂ ਤੱਕ ਪਹੁੰਚਾਉਣਾ ਸਮੇਂ ਦੀ ਮੰਗ ਹੈ, ਕਿਉਂਕਿ ਕੌਮ ਦੇ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਸਭ ਦਾ ਕੌਮੀ ਫਰਜ਼ ਹੈ। । ਮੈਡਮ ਸੋਹੀ ਨੇ ਧਰਮ ਪ੍ਰਚਾਰ ਕਮੇਟੀ ਦਾ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply