Saturday, September 28, 2024

ਸੰਤ ਨਗਰ ‘ਚ ਟਿਊਬਵੱਲ ਲੱਗਾ, ਪਰ ਪਾਣੀ ਨਸੀਬ ਨਹੀਂ ਹੋਇਆ ਵਿਕਾਸ ਮੰਚ

PPN2008201501

ਅੰਮ੍ਰਿਤਸਰ, 20 ਅਗਸਤ (ਜਸਦੀਪ ਸਿੰਘ ਸੱਗੂ)- ਵਿਧਾਨ ਸਭਾ ਹਲਕਾ ਪੂਰਬੀ ਦੇ ਸੰਤ ਨਗਰ, ਜੀ.ਟੀ. ਰੋਡ ਵਿਖੇ ਪੀਣ ਵਾਲੇ ਪਾਣੀ ਦੀ ਸਰਕਾਰ ਸਪਲਾਈ ਨਾ ਹੋਣ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਰੀ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਸੰਤ ਨਗਰ ਵਿਖੇ ਕੁੱਝ ਸਮਾਂ ਪਹਿਲਾਂ ਸਰਕਾਰੀ ਟਿਊਬਵੈਲ ਲਗਵਾਇਆ ਗਿਆ ਹੈ ਅਤੇ ਪਾਣੀ ਦੀ ਸਪਲਾਈ ਲਈ ਕਾਰਪੋਰੇਸ਼ਨ ਵੱਲੋਂ ਪਲਾਸਟਿਕ ਦੀਆਂ ਪਾਈਪਾਂ ਪਾਈਆਂ ਗਈਆਂ ਹਨ।ਲੇਕਿਨ ਇਸ ਦੇ ਬਾਵਜੂਦ ਵੀ ਪਾਣੀ ਦੀ ਸਪਲਾਈ ਅਜੇ ਤੱਕ ਚਾਲੂ ਨਹੀਂ ਅਤੇ ਲੋਕ ਪੀਣ ਵਾਲੇ ਨੂੰ ਤਰਸ ਰਹੇ ਹਨ।ਉਨਾਂ ਕਿਹਾ ਕਿ ਪਾਈਪਾਂ ਲਈ ਜੋੋ ਜਗ੍ਹਾ ਪੁੱਟੀ ਗਈ ਹੈ ਉਸ ਨੂੰ ਚੰਗੀ ਤਰਾਂ ਪੱਧਰਾ ਵੀ ਨਹੀਂ ਕੀਤਾ ਗਿਆ।ਅਜਿਹਾ ਹੀ ਹਾਲ ਨਿਊ ਪ੍ਰਤਾਪ ਨਗਰ, ਪ੍ਰਤਾਪ ਐਵਨਿਊ ਅਤੇ ਕਪੂਰ ਨਗਰ ਦਾ ਹੈ।
ਨਿਊ ਪ੍ਰਤਾਪ ਨਗਰ ਵਿਖੇ ਰਹਿੰਦੇ ਵਿਕਾਸ ਮੰਚ ਦੇ ਪ੍ਰੈਸ ਸਕੱਤਰ ਪ੍ਰਿੰ: ਜੋਗਿੰਦਰ ਸਿੰਘ ਅਤੇ ਕਨਵੀਨਰ ਪ੍ਰਿੰ: ਕੁਲਵੰਤ ਸਿੰਘ ਅਣਖੀ ਨੇ ਦੱਸਿਆ ਕਿ ਇੰਨ੍ਹਾਂ ਅਬਾਦੀਆਂ ਵਿਚ ਬੇਸ਼ੱਕ ਇਲਾਕਾ ਕੌਂਸਲਰ ਦੇ ਉਪਰਾਲੇ ਨਾਲ ਨਗਰ ਨਿਗਮ ਨੇ ਸਰਕਾਰੀ ਟਿਊਬਵੈਲ ਲਗਵਾ ਦਿਤਾ ਹੈ।ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਗਲੀਆਂ ਵਿੱਚ ਪਾਈਪਾਂ ਨਹੀਂ ਵਿਛਾਈਆਂ ਗਈਆਂ ਅਤੇ ਵਾਟਰ ਸਪਲਾਈ ਜਾਰੀ ਨਹੀਂ ਹੋ ਰਹੀ।
ਉਨਾਂ ਕਿਹਾ ਕਿ ਇਲਾਕਾ ਵਾਸੀ ਸਬਮਰਸੀਬਲ ਪਾਣੀ ‘ਤੇ ਹੀ ਗੁਜ਼ਾਰਾ ਕਰ ਰਹੇ ਹਨ ਅਤੇ ਪਾਣੀ ਦਿਨੋ ਦਿਨ ਹੇਠਾਂ ਜਾਣ ਕਰਕੇ ਸਬਮਰਸੀਬਲ ਪੰਪ ਵੀ ਦੁਬਾਰਾ ਦੁਬਾਰਾ ਲਗਵਾਉਣੇ ਪੈ ਰਹੇ ਹਨ, ਜਿਸ ਕਰਕੇ ਲੋਕ ਕਾਫੀ ਦੁੱਖੀ ਹਨ।ਉਨਾਂ ਨੇ ਮੇਅਰ ਅਤੇ ਸਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਕਲੋਨੀਆਂ ਵਿਚ ਛੇਤੀ ਤੋਂ ਛੇਤੀ ਵਾਟਰ ਸਪਲਾਈ ਚਾਲੂ ਕੀਤੀ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸz: ਹਰਦੀਪ ਸਿੰਘ ਚਾਹਲ, ਲਖਬੀਰ ਸਿੰਘ ਘੁੰਮਣ, ਪ੍ਰਿੰ: ਜੋਗਿੰਦਰ ਸਿੰਘ, ਗੁਰਮੀਤ ਸਿੰਘ ਭੱਟੀ, ਲਖਬੀਰ ਸਿੰਘ ਮੰਡ ਆਦਿ ਮੌਜੂਦ ਸਨ।

Check Also

ਸ਼ਹੀਦ ਭਗਤ ਸਿੰਘ ਦਾ ਭਾਰਤ ਦੀ ਅਜ਼ਾਦੀ ‘ਚ ਵਡਮੁੱਲਾ ਯੋਗਦਾਨ ਹਮੇਸ਼ਾਂ ਯਾਦ ਰਹੇਗਾ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ) – ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਲੋਂ ਸ਼ਹੀਦ ਭਗਤ ਸਿੰਘ ਦਾ …

Leave a Reply