Monday, July 8, 2024

ਡੀ ਟੀ ਸੀ ਵੱਲੋਂ ਟੇਬਲ ਟੈਨਿਸ ਟਰਾਇਲ ਮੁਕੰਮਲ

ਸਰਕਾਰੀ ਸੰਕੈਡਰੀ ਸਕੂਲ ਤਾਰਾਗੜ੍ਹ ਦੇ ਛੇ ਵਿਦਿਆਰਥੀ ਟੇਬਲ ਟੈਨਿਸ ਵਾਸਤੇ ਚੁਣੇ

PPN2008201502

ਬਟਾਲਾ, 2੦ ਅਗਸਤ (ਨਰਿੰਦਰ ਸਿੰਘ ਬਰਨਾਲ) – ਜਿਲ੍ਹਾ ਟੂਰਨਾਮੈਂਟ ਕਮੇਟੀ ਤੇ ਪ੍ਰਧਾਨ ਡੀ ਈ ੳ ਸ੍ਰੀ ਅਮਰਦੀਪ ਸਿੰਘ ਸੈਣੀ, ਬੂਟਾ ਸਿੰਘ ਬੈਂਸ ਏ. ਈ. ਓ, ਸੀਨੀਅਰ ਮੀਤ ਪ੍ਰਧਾਨ ਸ੍ਰੀ ਅਨਿਲ ਸ਼ਰਮਾ ਤੇ ਜਨਰਲ ਸਕੱਤਰ ਸ੍ਰੀ ਪਰਮਿੰਦਰ ਸਿੰਘ ਵੱਲੋ ਜਿਲ੍ਹੇ ਭਰ ਵਿੱਚ ਵਖ ਵਖ ਸਕੂਲਾਂ ਦੇ ਟੇਬਲ ਟੈਨਿਸ ਦੇ ਟਰਾਇਲ ਲਏ ਗਏ। ਕਨਵੀਨਰ ਸ੍ਰੀ ਮਤੀ ਇੰਦਰਜੀਤ ਵਾਲੀਆ ਪ੍ਰਿੰਸੀਪਲ ਕੰਨਿਆ ਸਕੂਲ ਬਟਾਲਾ ਤੇ ਕੋ-ਕਨਵੀਨਰ ਲਖਵਿੰਦਰ ਸਿੰਘ ਲੈਕਚਰਾਰ ਪੋਲ ਸਾਇੰਸ ਦੀ ਨਿਗਰਾਨੀ ਵਿਚ ਵੱਖ ਵੱਖ ਸਕੂਲਾਂ ਨੇ ਭਾਗ ਲਿਆ।ਟੇਬਲ ਟੈਨਿਸ ਦੇ ਟਰਾਇਲਾਂ ਦੌਰਾਨ ਅੰਡਰ 19 ਵਰਗ ਵਿੱਚ 2 ਵਿਦਿਆਰਥੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਤਾਰਾਗੜ, 2 ਵਿਦਿਆਰਥੀ ਲਾਲਾ ਨੰਗਲ ਤੇ ਇਕ ਵਿਦਿਆਰਥੀ ਆਰ ਡੀ ਖੋਸਲਾ ਸਕੂਲ ਦਾ ਸਿਲੈਕਟ ਹੋਇਆ।ਅੰਡਰ 17 ਵਰਗ ਮੁੰਡਿਆਂ ਵਿੱਚ ਤਿੰਨ ਵਿਦਿਆਰਥੀ ਆਰ ਡੀ ਖੋਸਲਾ, 2 ਵਿਦਿਆਰਥੀ ਤਾਰਾ ਗੜ ਦੇ ਚੁਣੇ ਗਏ। ਅੰਡਰ 14 ਵਰਗ 2 ਵਿਦਿਆਰਥੀ ਆਰ ਡੀ ਖੋਸਲਾ, 2 ਵਿਦਿਆਰਥੀ ਤਾਰਾ ਗੜ ਤੇ ਇੱਕ ਵਿਦਿਆਰਥੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਦਾ ਚੁਣਿਆਂ ਗਿਆ।ਸਰਕਾਰੀ ਕੰਨਿਆ ਸੀਨੀਅਰ ਸਕੂਲ ਬਟਾਲਾ ਵਿਖੇ ਟਰਾਇਲਾਂ ਮੌਕੇ ਮੈਡਮ ਅਰੁਣਾ, ਨਿਸ਼ਾ ਗੁਪਤਾ, ਅਸੋਕ ਕੁਮਾਰ, ਵਿਕਰਮ ਕੁਮਾਰ ਲਾਲਾ ਨੰਗਲ ਤੇ ਵਿਜੈ ਦੀਪ ਸਿੰਘ, ਪ੍ਰੈਸ ਸਕੱਤਰ ਟੂਰਨਾਮੈਂਟ ਕਮੇਟੀ ਨਰਿੰਦਰ ਸਿੰਘ ਆਦਿ ਹਾਜ਼ਰ ਸਨ। ਜਿਕਰ ਯੋਗ ਹੈ ਕਿ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਤਾਰਾਗੜ੍ਹ ਦੇ ਵਿਦਿਆਰਥੀ ਸਟੇਟ ਪੱਧਰੀ ਟੈਨਿਸ ਮੁਕਾਬਲਿਆਂ ਚੁਣੇ ਜਾਣ ਕਾਰਨ ਪ੍ਰਿੰਸੀਪਲ ਗੁਰਸਰਨ ਸਿੰਘ, ਲੈਕਚਰਾਰ ਲਖਵਿੰਦਰ ਸਿੰਘ ਵੱਲੋ ਸਕੂਲ ਦੇ ਸਮੁਹ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ ਹੈ, ਜਿੰਨਾਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਕੈਪਸ਼ਨ-ਜਿਲ੍ਹਾਂ ਟੂਰਮਨਾ ਮੈਂਟ ਕਮੇਟੀ ਦੇ ਕਨਵੀਨਰ ਸ੍ਰੀ ਮਤੀ ਇੰਦਰਜੀਤ ਵਾਲੀਅ ਤੇ ਕੋਕਨਵੀਨਰ ਲਖਵਿੰਦਰ ਸਿੰਘ ਕੰਨਿਆਂ ਸਕੂਲ ਬਟਾਲਾ ਵਿਖੇ ਟੇਬਲ ਟੈਨਿਸ ਦੇ ਟਰਾਇਲਾਂ ਦਾ ਸੁਭ ਆਰੰਭ ਕਰਦੇ ਹੋਏ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply