Saturday, June 29, 2024

ਖ਼ਾਲਸਾ ਕਾਲਜ਼ ਅਹੁਦੇਦਾਰਾਂ ਨੇ ਛੀਨਾ ਨੂੰ ਪੀ. ਐੱਨ. ਬੀ ਡਾਇਰੈਕਟਰ ਬਣਨ ‘ਤੇ ਕੀਤਾ ਸਨਮਾਨਿਤ

PPN2008201507
ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿਮਘ ਖੁਰਮਨੀਆ, ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਿਖੇ ਬਤੌਰ ਆਨਰੇਰੀ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਸ: ਰਜਿੰਦਰ ਮੋਹਨ ਸਿੰਘ ਛੀਨਾ ਦਾ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਬਣਨ ਦੀ ਖੁਸ਼ੀ ਵਿੱਚ ਅੱਜ ਸਥਾਨਕ ਇਕ ਨਿੱਜੀ ਕਲੱਬ ਵਿਖੇ ਮੈਨੇਜ਼ਮੈਂਟ ਦੇ ਅਹੁਦੇਦਾਰਾਂ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਕੌਂਸਲ ਦੇ ਜੁਆਇੰਟ ਸਕੱਤਰ ਸ: ਨਿਰਮਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਰੋਹ ਵਿੱਚ ਕੌਂਸਲ ਦੇ ਚਾਂਸਲਰ ਸ: ਰਾਜਮਹਿੰਦਰ ਸਿੰਘ ਮਜੀਠਾ, ਸਾਬਕਾ ਆਨਰੇਰੀ ਸਕੱਤਰ ਸ: ਭਾਗ ਸਿੰਘ ਅਣਖੀ ਅਤੇ ਵਧੀਕ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਸ: ਅਣਖੀ, ਸ: ਮਨਜੀਤ ਸਿੰਘ ਕਲੱਕਤਾ ਅਤੇ ਸ: ਮਜੀਠਾ ਨੇ ਆਪਣੇ ਭਾਸ਼ਣ ਦੌਰਾਨ ਸ: ਛੀਨਾ ਵੱਲੋਂ ਉੱਚ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਜਿੱਥੇ ਜ਼ਿਕਰ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ ਉੱਥੇ ਨਾਲ ਹੀ ਸਿਆਸੀ ਗਤੀਵਿਧੀਆਂ ਵਿੱਚ ਪਾਰਟੀ ਪ੍ਰਤੀ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਸਬੰਧੀ ਜ਼ਿੰਮੇਵਾਰੀਆਂ ਨੂੰ ਸਰਾਹਿਆ। ਇਸ ਮੌਕੇ ਮੈਨੇਜ਼ਮੈਂਟ ਦੇ ਬਾਹਰੋਂ ਆਈਆਂ ਸਖਸ਼ੀਅਤਾਂ ਨੇ ਆਸ ਪ੍ਰਗਟਾਉਂਦਿਆਂ ਕਿਹਾ ਕਿ ਸ: ਛੀਨਾ ਦੇ ਡਾਇਰੈਕਟਰ ਬਣਨ ਨਾਲ ਜਿੱਥੇ ਉਹ ਬੈੈਂਕ ਪ੍ਰਤੀ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣੇ, ਉੱਥੇ ਉਹ ਹਰੇਕ ਵਰਗ ਦੇ ਲੋਕਾਂ ਨੂੰ ਬੈਂਕ ਦੀਆਂ ਹਰੇਕ ਸਹੂਲਤਾਂ ਤੇ ਫ਼ਾਇਦਿਆਂ ਬਾਰੇ ਜਾਗਰੂਕ ਕਰਦੇ ਰਹਿਣਗੇ।
ਸਮਾਗਮ ਦੌਰਾਨ ਸ: ਅਣਖੀ, ਸ: ਨਿਰਮਲ ਸਿੰਘ, ਸ: ਮਜੀਠਾ ਨੇ ਮਿਲਕੇ ਸ: ਛੀਨਾ ਨੂੰ ਲੋਈ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸ: ਗੁਨਬੀਰ ਸਿੰਘ, ਸ: ਸਰਦੂਲ ਸਿੰਘ ਮੰਨਨ, ਸ: ਗੁਰਮਹਿੰਦਰ ਸਿੰਘ, ਪ੍ਰਿੰਸੀਪਲ ਜਗਦੀਸ਼ ਸਿੰਘ, ਸ: ਜਸਵੰਤ ਸਿੰਘ ਜੱਸ, ਸ: ਪ੍ਰਦੀਪ ਸਿੰਘ ਵਾਲੀਆ, ਡੀ. ਐੱਸ. ਰਟੌਲ ਅਤੇ ਹੋਰ ਸਖ਼ਸ਼ੀਅਤਾਂ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply