Wednesday, July 3, 2024

ਪੰਜਾਬ ਨੂੰ ਉਤਰ ਪੂਰਬੀ ਰਾਜਾਂ ਦੀ ਤਰਜ਼ ‘ਤੇ ਵਿਸ਼ੇਸ਼ ਆਰਥਿਕ ਪੈਕੇਜ ਮਿਲੇ – ਮਜੀਠੀਆ

ਕੈਪਟਨ ਆਪਣੀ ਪਾਰਟੀ ਦਾ ਕਾਟੋ ਕਲੇਸ਼ ਮੁਕਾ ਲਵੇ, ਫਿਰ ਕਿਸੇ ਨਾਲ ਟੱਕਰ ਲੈਣ ਬਾਰੇ ਸੋਚੇ

u
u

 

ਮਜੀਠਾ, 22 ਅਗਸਤ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਉਤਰ ਪੂਰਬੀ ਰਾਜਾਂ ਦੀ ਤਰਜ਼ ‘ਤੇ ਕੇਂਦਰ ਤੋਂ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਕਰਦਾ ਆ ਰਿਹਾ ਹੈ ਜੋ ਕਿ ਇਸ ਨੂੰ ਮਿਲਣਾ ਚਾਹੀਦਾ ਹੈ।

5 ਪਿੰਡਾਂ ਦੇ ਵਿਕਾਸ ਲਈ 90 ਲੱਖ ਦੀ ਗ੍ਰਾਂਟ ਦਿੱਤੀ ਤੇ ਵਿਕਾਸ ਕਾਰਜਾਂ ਦੇ ਨੀਂਹ ਰੱਖੇ

 ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਢਿੰਗ ਨੰਗਲ, ਹਰੀਆਂ, ਤਰਗੜ ਰਾਮਪੁਰਾ, ਬੋਰੇਵਾਲ ਕੰਗ ਅਤੇ ਵੀਰਮ ਆਦਿ ਨੂੰ ਵਿਕਾਸ ਕਾਰਜਾਂ ਲਈ 90 ਲੱਖ ਦੀ ਗ੍ਰਾਂਟ ਦੇਣ ਆਏ ਸਨ ਨੇ ਹਰੀਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਜਿਵੇਂ ਸਰਹੱਦੀ ਸੂਬਾ ਜੰਮੂ ਐਡ ਕਸ਼ਮੀਰ ਵਲ ਖਾਸ ਧਿਆਨ ਰਹਿੰਦਾ ਹੈ, ੳਵੇ ਪੰਜਾਬ ਦਾ ਵੀ ਧਿਆਨ ਰਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਹਮੇਸ਼ਾਂ ਦੀ ਤਰਾਂ ਪੰਜਾਬ ਦਾ ਮਾਹੌਲ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਕਰਨ ਲਈ ਖਤਰਨਾਕ ਖੇਡ ਖੇਡਣ ਤੋਂ ਅੱਜ ਵੀ ਬਾਜ ਨਹੀਂ ਆ ਰਿਹਾ। ਉਹਨਾਂ ਕੇਂਦਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਨੂੰ ਅਜਿਹੇ ਪ੍ਰਾਜੈਕਟ ਦੇਣ ਜਿਸ ਨਾਲ ਪੰਜਾਬ ਦੇ ਨੌਜਵਾਨ ਨੂੰ ਰੁਜ਼ਗਾਰ ਅਤੇ ਰਾਜ ਦੇ ਵਿਕਾਸ ਨੂੰ ਹੋਰ ਰਫ਼ਤਾਰ ਮਿਲ ਸਕੇ ।ਉਹਨਾਂ ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਦਾ ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ, ਆਈ ਆਈ ਐਮ, ਰਾਜ ਨੂੰ ਏਮਜ਼, ਸੈਂਟਰਲ ਯੂਨੀਵਰਸਿਟੀ, ਆਈ ਆਈ ਟੀ ਆਦਿ ਦੇਣ ਲਈ ਧੰਨਵਾਦ ਕੀਤਾ।PPN2208201502
ਕੈਪਟਨ ਅਮਰਿੰਦਰ ਸਿੰਘ ਵੱਲੋਂ ਆਗਾਮੀ ਚੋਣਾਂ ‘ਚ ਕਾਂਗਰਸ ਅਤੇ ਆਪ ਵਿੱਚ ਟੱਕਰ ਹੋਣ ਦੀ ਕੀਤੀ ਗਈ ਗਲ ‘ਤੇ ਵਿਅੰਗ ਕਸਦਿਆਂ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਹੋ ਰਹੀ ਟੱਕਰ ਮੁੱਕ ਨਹੀਂ ਰਹੀ ਕਿ ਹੁਣ ਬੀਬੀ ਰਜਿੰਦਰ ਕੌਰ ਭੱਠਲ ਦਾ ਆ ਕੇ ਕੈਪਟਨ ਨੂੰ ਟੱਕਰਨਾ ਕੈਪਟਨ ਦੇ ਤਬੀਅਤ ‘ਤੇ ਅਸਰ ਅੰਦਾਜ਼ ਹੋ ਰਿਹਾ ਹੈ ਜਿਸ ਕਾਰਨ ਉਹ ਪਿਛਲੀ ਵਾਰ ਦੀ ਤਰਾਂ ਹੁਣ ਵੀ ਬੇ ਤੁਕੀਆਂ ਗੱਲਾਂ ਕਰਰਿਹਾ ਹੈ। ਉਹਨਾਂ ਕਿਹਾ ਕਿ 2007 ਤੇ 2012 ਦੌਰਾਨ ਵੀ ਲੋਕਾਂ ਨੇ ਫੈਸਲਾ ਦਿੱਤਾ ਅਤੇ ਹੁਣ ਵੀ ਸਮਾਂ ਆਉਣ ‘ਤੇ ਲੋਕ ਹੀ ਇਸ ਦਾ ਫੈਸਲਾ ਕਰਨਗੇ । ਉਹਨਾਂ ਸਲਾਹ ਦਿੰਦਿਆਂ ਕਿਹਾ ਕਿ ਕੈਪਟਨ ਆਪਣੀ ਪਾਰਟੀ ਦਾ ਕਾਟੋ ਕਲੇਸ਼ ਮੁਕਾ ਲਵੇ ਫਿਰ ਕਿਸੇ ਨਾਲ ਟੱਕਰ ਲਾਉਣ ਦੀ ਗਲ ਬਾਰੇ ਸੋਚੇ। ਉਹਨਾਂ ਕਿਹਾ ਕਿ ਕੈਪਟਨ ਨੇ ਲੋਕ ਸਭਾ ਵਿੱਚੋਂ ਲਗਾਤਾਰ ਗੈਰ ਹਾਜ਼ਰ ਰਹਿ ਕੇ ਅੰਮ੍ਰਿਤਸਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਲੋਕ ਸਭਾ ਵਿੱਚ ਪਹੁੰਚ ਕੇ ਅਮ੍ਰਿਸਤਰ ਦੀ ਅਤੇ ਸਰਹੱਦੀ ਖੇਤਰ ਦੀ ਗਲ ਕਰਨ ਦੀ ਉਸ ਦੀ ਇੱਕ ਵੱਡੀ ਜ਼ਿੰਮੇਵਾਰੀ ਬਣ ਦੀ ਸੀ ਜੋ ਉਹ ਨਹੀਂ ਨਿਭਾ ਰਹੇ । ਲੋਕ ਮਸਲਿਆਂ ਨੂੰ ਉਠਾਉਂਦੇ ਤਾਂ ਸ਼ਾਇਦ ਲੋਕਾਂ ਨੂੰ ਕੁੱਝ ਰਾਹਤ ਮਿਲ ਜਾਂਦੀ । ਉਨ੍ਹਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪੰਜਾਬ ਨੂੰ ਗਰਮੀ ਦੇ ਇਸ ਸੀਜ਼ਨ ਦੌਰਾਨ ਜੋ ਬਿਜਲੀ ਸਪਲਾਈ ਮੁਹੱਈਆ ਕਰਵਾਈ ਗਈ ਹੈ, ਉਹ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਬਿਜਲੀ ਸਪਲਾਈ ਵਿੱਚ ਆਤਮ ਨਿਰਭਰ ਕਰਨ ਲਈ ਚੁੱਕੇ ਗਏ ਕਦਮਾਂ ਸਦਕਾ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ 30 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਜੋ ਤਿੰਨ ਥਰਮਲ ਪਲਾਂਟ ਲੱਗੇ ਹਨ, ਅੱਜ ਉਨ੍ਹਾਂ ਦੇ ਨਤੀਜਿਆਂ ਵਜੋਂ ਹੀ ਕਿਸਾਨੀ, ਘਰੇਲੂ ਅਤੇ ਵਪਾਰਕ ਲੋੜਾਂ ਲਈ ਬਿਜਲੀ ਮਿਲ ਸਕੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੇ ਇਹ ਸੁਧਾਰ ਹੁਣ ਨਿਰੰਤਰ ਜਾਰੀ ਰਹਿਣਗੇ ਅਤੇ ਬਿਜਲੀ ਦੇ ਕੱਟ ਲੱਗਣ ਦੀ ਗੱਲਾਂ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਜਾਣਗੀਆਂ।
ਰੱਖੜ ਪੁੰਨਿਆ ਬਾਰੇ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰੱਖੜ ਪੁੰਨਿਆ ਦੇ ਮੇਲੇ ਨੂੰ ਬਹੁਤ ਹੀ ਸਤਿਕਾਰ ਅਤੇ ਅਦਬ ਨਾਲ ਮਨਾਏਗਾ। ਉਹਨਾਂ ਸੰਗਤਾਂ ਨੂੰ ਹੁੰਮ੍ਹ ਹੁਮਾ ਕੇ ਬਾਬੇ ਬਕਾਲੇ ਪਹੁੰਚਣ ਅਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਰਾਂ ਨੂੰ ਸੁਣਨ ਦੀ ਅਪੀਲ ਕੀਤੀ । ਮਜੀਠੀਆ ਅਨੁਸਾਰ ਅੱਜ ਵੰਡੀਆਂ ਗਰਾਂਟਾਂ ਨਾਲ ਪਿੰਡਾਂ ਦੇ ਮੁੱਖ ਬਾਜ਼ਾਰ ਕੰਕਰੀਟ ਨਾਲ ਬਣਾਏ ਜਾਣਗੇ ਅਤੇ ਫਿਰਨੀਆਂ, ਗਲੀਆਂ-ਨਾਲੀਆਂ ਤੇ ਡੇਰਿਆਂ ਨੂੰ ਜਾਂਦੇ ਰਸਤੇ ਪੱਕੇ ਬਣਾਏ ਜਾਣਗੇ। ਇਸ ਮੌਕੇ ਮੇਜਰ ਸ਼ਿਵ ਚਰਨ ਸਿੰਘ ਸ਼ਿਵੀ, ਜੋਧ ਸਿੰਘ ਸਮਰਾ, ਪੱਪੂ ਜੈਂਤੀਪੁਰ, ਸਰਬਜੀਤ ਸਿੰਘ ਸਪਾਰੀਵਿੰਡ, ਹਰਭੁਪਿੰਦਰ ਸਿੰਘ ਸ਼ਾਹ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਡੀ ਐੱਸ ਪੀ ਵਿਸ਼ਾਲ ਜੀਤ ਸਿੰਘ, ਐਸਐਚਓ ਹਰੀਸ਼ ਬਹਿਲ, ਐਸਐਚਓ ਰਾਜਬੀਰ ਸਿੰਘ, ਡਾ ਦਰਸ਼ਨ ਸਿੰਘ, ਸਰਪੰਚ ਬਲਜੀਤ ਸਿੰਘ,  ਦਲਜੀਤ ਸਿੰਘ ਸਾਬਕਾ ਸਰਪੰਚ, ਮਨਦੀਪ ਸਿੰਘ, ਬਚਿੱਤਰ ਸਿੰਘ, ਕਿਰਨਦੀਪ ਸਿੰਘ, ਸਵਰਨ ਸਿੰਘ ਪੰਚ, ਅਮਰਜੀਤ ਸਿੰਘ, ਬਲਦੇਵ ਸਿੰਘ, ਸਰਪੰਚ ਪਲਵਿੰਦਰ ਸਿੰਘ, ਲਖਵਿੰਦਰ ਸਿੰਘ, ਮੱਖਣ ਸਿੰਘ ਹਰੀਆਂ, ਸਰਪੰਚ ਗੁਰਮੇਜ ਸਿੰਘ, ਮਲਕੀਤ ਸਿੰਘ ਸਾਬਕਾ ਸਰਪੰਚ, ਆਦਿ ਵੀ ਮੌਜੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply