ਗਹਿਰੀ ਮੰਡੀ, 18 ਸਤੰਬਰ (ਡਾ. ਨਰਿੰਦਰ ਸਿੰਘ) – ਗਹਿਰੀ ਮੰਡੀ ਦੇ ਨਜ਼ਦੀਕ ਦਾਣਾ ਮੰਡੀ (ਜੰਡਿਆਲਾ ਗੁਰੂ) ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਧਰਨਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਬਾਸਮਤੀ ਪੂਸਾ 1509 ਦੀ ਮੰਡੀਆਂ ਵਿੱਚ ਸ਼ੈਲਰ ਮਾਲਕਾਂ ਲੁੱਟ-ਖਸੁੱਟ ਕਰ ਰਹੇ ਹਨ।ਬਾਸਮਤੀ ਦੀ ਕੀਮਤ 2200/- ਰੁਪਏ ਸਰਕਾਰੀ ਭਾਅ ਲਾਇਆ ਸੀ।ਹੁਣ ਸ਼ੈਲਰ ਮਾਲਕਾਂ ਵੱਲੋਂ 1300/- ਰੁਪਏ ਦਿੱਤੇ ਜਾਂਦੇ ਹਨ।ਕਿਸਾਨਾਂ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਰਕਾਰ ਪਾਸੋਂ 2200/- ਰੁਪਏ ਦੀ ਮੰਗ ਕੀਤੀ ਹੈ। ਐਸ.ਡੀ.ਐਮ ਵਨ ਰੋਹਿਤ ਗੁਪਤਾ ਵੱਲੋਂ ਕਿਸਾਨਾਂ ਦਾ ਮੰਗ ਪੱਤਰ ਲਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਕੱਲ ਜਲੰਧਰ ਡੀ.ਸੀ ਦੀ ਮੀਟਿੰਗ ਬਾਰੇ ਵਿਚਾਰ ਕੀਤਾ ਜਾਊਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਡੀ.ਐਸ.ਪੀ. ਜੰਡਿਆਲਾ ਭਗਵੰਤ ਸਿੰਘ, ਐਸ.ਐਚ.ਓ ਦਵਿੰਦਰ ਸਿੰਘ ਬਾਜਵਾ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਸ਼ੈਲਿੰਦਰਜੀਤ ਸਿੰਘ, ਭੁਪਿੰਦਰ ਸਿੰਘ ਤੀਰਥਪੁਰਾ, ਗੁਰਦੇਵ ਸਿੰਘ ਵਰਪਾਲ, ਕਵਲਜੀਤ ਸਿੰਘ ਸਾਰਡ, ਮਾਸਟਰ ਗੁਰਦਿਆਲ ਬੱਲ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …