Friday, November 22, 2024

32 ਵਾਂ ਸਲਾਨਾ ਸਮਾਗਮ 28 ਸਤੰਬਰ ਤੋਂ 2 ਅਕਤੂਬਰ ਤੱਕ – ਭਾਈ ਗੁਰਇਕਬਾਲ ਸਿੰਘ

PPN1809201514

ਅੰਮ੍ਰਿਤਸਰ, 18 ਸਤੰਬਰ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦਾ 32ਵਾਂ ਸਲਾਨਾ ਸਮਾਗਮ 28 ਸਤੰਬਰ ਤੋਂ 2 ਅਕਤੂਬਰ ਤੱਕ ਅਯੋਜਿਤ ਕੀਤਾ ਜਾਵੇਗਾ।ਇਸ ਸਬੰਧੀ ‘ਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਹੋਈ ਮੀਟਿੰਗ ਦੌਰਾਨ ਸਮਾਗਮ ਲਈ ਮੈਂਬਰਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ 28 ਸਤੰਬਰ ਸਵੇਰੇ 9.00 ਵਜੇ ਗੁਰੂਦੁਆਰਾ ਸਤਿਸੰਗ ਸਭਾ ਬਾਜ਼ਾਰ ਲੁਹਾਰਾ ਵਿਖੇ 11 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਸ੍ਰੀ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਚੌਪਈ ਸਾਹਿਬ ਦੇ ਪਾਠਾਂ ਦੀਆਂ ਸੈਂਚੀਆਂ ਰਾਹੀਂ ਸੰਗਤਾਂ ਹਾਜਰੀ ਭਰਨਗੀਆਂ।30 ਸਤੰਬਰ ਸਵੇਰੇ 9.00 ਵਜੇ 11 ਸ੍ਰੀ ਅਖੰਡ ਸਾਹਿਬ ਪਾਠਾਂ ਦੇ ਭੋਗ ਪੈਣਗੇ।28 ਤੇ 29 ਸਤੰਬਰ ਨੂੰ ਇਸੇ ਅਸਥਾਨ ‘ਤੇ ਸੰਗਤਾਂ ਵਲੋ ਇੱਕ ਕਰੋੜ ਵਾਹਿਗੁਰੂ ਜਾਪ ਦੀਆਂ ਹਾਜਰੀਆਂ ਵੀ ਲਗਾਈਆ ਜਾਣਗੀਆਂ, ਉਪਰੰਤ ਭਾਈ ਗੁਰਇਕਬਾਲ ਸਿੰਘ ਕਥਾ ਕੀਰਤਨ ਦੀ ਹਾਜਰੀ ਭਰਨਗੇ।ਇਸੇ ਦਿਨ ਸ਼ਾਮ 4.00 ਤੋਂ ਰਾਤ 9.00 ਵਜੇ ਤੱਕ ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਦੀਵਾਨ ਸਜਾਏ ਜਾਣਗੇ।ਜਿਸ ਵਿੱਚ ਹੋਰ ਜਥਿਆਂ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਕਥਾ ਕੀਰਤਨ ਦੀ ਹਾਜਰੀ ਲਵਾਉਣਗੇ।1 ਅਕਤੂਬਰ ਦੁਪਿਹਰ 2.00 ਵਜੇ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਨੂੰ ਕਕਾਰ ਟਰੱਸਟ ਵਲੋਂ ਮੁਫਤ ਦਿੱਤੇ ਜਾਣਗੇ।1 ਅਕਤੂਬਰ ਭਲਾਈ ਕੇਂਦਰ ਵਿਖੇ ਸ਼ਾਮ 6.00 ਵਜੇ ਤੋਂ ਰਾਤ 12.00 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਹੋਵੇਗਾ ਅਤੇ ਤਕਰੀਬਨ 3 ਮਹੀਨੇਆਂ ਤੋਂ ਦੇਸ਼ ਵਿਦੇਸ਼ ਦੀਆ ਸੰਗਤਾ ਵਲੋਂ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਨੂੰ ਸਮਰਪਿਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ, ਸ੍ਰੀ ਜਪੁਜੀ ਸਾਹਿਬ, ਸ੍ਰੀ ਚੋਪਈ ਸਾਹਿਬ ਅਤੇ ਵਾਹਿਗੁਰੁ ਜਾਪ ਦੀਆਂ ਲਗਾਈਆਂ ਜਾ ਹਾਜਰੀਆਂ ਦੀ ਦੱਸਵੀਂ ਅਰਦਾਸ 11.00 ਵਜੇ ਹੋਵੇਗੀ। ਇਸੇ ਦੌਰਾਨ ਮੁੜ ਸਿੱਖੀ ਸਰੂਪ ਵਿੱਚ ਵਾਪਸ ਆਉਣ ਵਾਲੇ ਵੀਰਾਂ ਭੈਣਾਂ ਨੂੰ ਸਿੱਖੀ ਸਰੂਪ ਮੇਰਾ ਅਸਲੀ ਰੂਪ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ।2 ਅਕਤੂਬਰ ਨੂੰ ਭਲਾਈ ਕੇਂਦਰ ਵਿਖੇ ਸਵੇਰੇ 7.00 ਤੋਂ 9.00 ਵਜੇ ਆਰੰਭਤਾ ਪਾਠ ਸ੍ਰੀ ਸੁਖਮਨੀ ਸਾਹਿਬ, 9.00 ਤੋਂ 10.00 ਤੱਕ ਕਵੀ ਦਰਬਾਰ, 10.00 ਤੋਂ 12.00 ਵਜੇ 13 ਲੋੜਵੰਦ ਬੱਚੇ ਬੱਚੀਆਂ ਦੇ ਅਨੰਦ ਕਾਰਜ ਹੋਣਗੇ ਅਤੇ ਇਹਨਾਂ ਨਵੇ ਵਿਆਹ ਵਾਲੇ ਜੋੜਿਆਂ ਨੂੰ 180 ਲੀਟਰ ਫਰਿਜ਼ ਤੋਂ ਇਲਾਵਾ ਹੋਰ ਘਰੇਲੂ ਵਰਤੋਂ ਦਾ ਸਮਾਨ ਪੇਟੀ ਬਰਤਨ ਸੂਟ ਵਗੇਰਾ ਵੀ ਦਿੱਤਾ ਜਾਵੇਗਾ।ਭਾਈ ਸਾਹਿਬ ਨੇ ਕਿਹਾ ਕਿ ਇਹਨਾਂ ਸਾਰੇ ਸਮਾਗਮਾਂ ਦੌਰਾਨ ਜਿਥੇ ਵਿਸ਼ੇਸ਼ ਤੌਰ ਤੇ ਬਾਬਾ ਸੁਖਦੇਵ ਸਿੰਘ ਭੁਚੋ ਸਾਹਿਬ, ਬਾਬਾ ਹਰਭਜਨ ਸਿੰਘ ਨਾਨਕਸਰ, ਜਥੇਦਾਰ ਸ੍ਰੀ ਅਕਾਲ ਤਖਤ ਅਤੇ ਹੋਰ ਸਿੰਘ ਸਾਹਿਬ ਹਾਜਰੀ ਭਰਨਗੇ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਪੁੱਜਣਗੀਆਂ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply