ਕੇਂਦਰੀ ਹਲਕੇ ਦੇ ਰੋਡ ਸ਼ੋ ਵਿੱਚ ਲੋਕਾਂ ਦੀ ਉਮੜੀ ਭਾਰੀ ਭੀੜ, ਜਗ੍ਹਾ-ਜਗ੍ਹਾ ਹੋਇਆ ਸਵਾਗਤ
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਨ ਸਮਰਥਨ ਕੀ ਹੈ, ਮੋਦੀ ਲਹਿਰ ਕਿੱਥੇ ਹੈ ਅਤੇ ਅਰੁਣ ਜੇਤਲੀ ਕਿੰਨੇ ਮਜਬੂਤ ਹਨ, ਅਗਰ ਇਸਦਾ ਅੰਦਾਜਾ ਲਗਾਉਣਾ ਹੈ ਤਾਂ ਅੰਮ੍ਰਿਤਸਰ ਦੀਆਂ ਗਲੀਆਂ ਅਤੇ ਸੜਕਾਂ ‘ਤੇ ਬੀਜੇਪੀ ਦੇ ਹੱਕ ਵਿੱਚ ਨਿਕਲ ਰਹੇ ਰੋਡ ਸ਼ੋ ਵਿੱਚ ਸ਼ਾਮਿਲ ਇਕੱਠ ਨੂੰ ਦੇਖਿਆ ਜਾਵੇ। ਬੁੱਧਵਾਰ ਨੂੰ ਸੈਂਟਰ ਹਲਕੇ ਵਿੱਚ ਤਰੁਣ ਚੁੱਗ ਦੀ ਪ੍ਰਧਾਨਗੀ ‘ਚ ਨਿਕਲੇ ਰੋਡ ਸ਼ੋ ਵਿੱਚ ਭਾਰੀ ਇਕੱਠ ਨੇ ਸਾਬਿਤ ਕਰ ਦਿੱਤਾ ਕਿ ਹੁਣ ਦੇਸ਼ ਪਰਿਵਰਤਨ ਦੀ ਲਹਿਰ ਤੇ ਚਲ ਰਿਹਾ ਹੈ। ਬੁੱਧਵਾਰ ਨੂੰ ਮਜੀਠ ਮੰਡੀ ਤਂੋ ਨਿਕਲਿਆਂ ਰੋਡ ਸ਼ੋ ਸ਼ਹਿਰ ਦੇ ਅੰਦਰੂਨੀ ਵਿਭਿੰਨ ਇਲਾਕਿਆਂ ਵਿੱਚ ਪਹੁੰਚਿਆਂ ਜਿੱਥੇ ਹਰ ਦੁਕਾਨਦਾਰਾਂ ਅਤੇ ਲੋਕਾਂ ਨੇ ਖੜ੍ਹੇ ਹੋ ਕੇ ਸ਼੍ਰੀ ਜੇਤਲੀ ਅਤੇ ਬੀਜੇਪੀ ਦਾ ਸਵਾਗਤ ਕੀਤਾ। ਮੋਦੀ ਆ ਰਿਹਾ ਹੈ, ਜੇਤਲੀ ਛਾ ਰਿਹਾ ਹੈ ਦੇ ਨਾਰੇ ਦੇ ਨਾਲ ਜਿਸ ਤਰ੍ਹਾਂ-ਜਿਸ ਤਰ੍ਹਾਂ ਇਕੱਠ ਵਧ ਰਿਹਾ ਸੀ ਲੋਕਾਂ ਦਾ ਉਤਸਾਹ ਵੀ ਵੇਖਣ ਵਾਲਾ ਸੀ। ਇਸ ਮੌਕੇ ਤੇ ਅਕਾਲੀ ਭਾਜਪਾ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਹੱਕ ਦਾ ਪ੍ਰਯੋਗ ਜ਼ਰੂਰ ਕਰਨ ਅਤੇ ਐੱਨਡੀਏ ਦੀ ਸਰਕਾਰ ਬਣਾਉਣ ਵਿੱਚ ਸਕਰਾਤਮਕ ਯੋਗਦਾਨ ਦੇਣ। ਇਸ ਮੌਕੇ ਤੇ ਮੌਜੂਦ ਬੀਜੇਪੀ ਰਾਸ਼ਟਰੀ ਉਪ ਪ੍ਰਧਾਨ ਪ੍ਰੋ. ਲਛਮੀ ਕਾਂਤਾ ਚਾਵਲਾ, ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾਂ, ਦਿੱਲੀ ਤੋ ਵਿਧਾਇਕ ਆਰ.ਪੀ. ਸਿੰਘ ਨੇ ਸ਼੍ਰੀ ਜੇਤਲੀ ਦੇ ਹੱਕ ਵਿੱਚ ਵੋਟ ਕਰਨ ਦੀ ਅਪੀਲ ਕੀਤੀ ਅਤੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਕਿ ਉਹ ਰੋਡ ਸ਼ੋ ਵਿੱਚ ਸ਼ਾਮਿਲ ਹੋ ਕੇ ਦੇਸ਼ ਵਿੱਚ ਪਰਿਵਰਤਨ ਦੀ ਰਾਹ ਤੇ ਚਲਣ ਲਈ ਉਤਸੁਕ ਦਿੱਖ ਰਹੇ ਹਨ। ਇਸ ਮੌਕੇ ਤੇ ਗੌਤਮ ਉਮਟ, ਰਜੀਵ ਸ਼ਰਮਾ, ਵਿਸ਼ਾਲ ਸੂਦ, ਵਿਸ਼ਾਲ ਆਰਿਆ, ਅਖਿਲ ਮਖੀਜ, ਪ੍ਰਦੀਪ ਸਰੀਨ, ਦਵਿੰਦਰ ਹੀਰਾ, ਰਕੇਸ਼ ਵੈਦ, ਭਜਨ ਲਾਲ, ਹੇਮੰਤ ਪਿੰਕੀ, ਵਿਸ਼ਾਲ ਮਿਹਰਾ ਆਦਿ ਮੌਜੂਦ ਸੀ।