ਤੁਰੰਤ ਜਨਤਕ ਮੁਆਫੀ ਨਾ ਮੰਗੀ ਤਾਂ ਠੁੱਕੇਗਾ ਮਾਨਹਾਨੀ ਦਆਵਾ
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ.ਸੀ.ਵਿੰਗ ਦੇ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਅਤੇ ਕਾਂਗਰਸੀ ਵਿਧਾਇਕ ਓਮ ਪ੍ਰਕਾਸ਼ ਸੋਨੀ ਵੱਲੋ ਸਾਬਕਾ ਏ.ਡੀ.ਜੀ.ਪੀ. ਸ਼ਸ਼ੀ ਕਾਂਤ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋ ਨਿਕਾਰਦੇ ਹੋਏ ਕਿਹਾ ਗਿਆ ਹੈ ਕਿ ਜੋ ਇਲਜਾਮ ਸ਼ਸ਼ੀ ਕਾਂਤ ਵੱਲੋ ਲਗਾਏ ਗਏ ਹਨ ਉਹ ਸਰਾਸਰ ਝੂਠੇ ਅਤੇ ਬੇਬੁਨਿਆਦ ਹਨ। ਜਥੇ.ਰਣੀਕੇ ਅੱਜ ਅਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਤ ਕਰ ਰਹੇ ਸਨ। ਉਹਨਾ ਸ਼ਸ਼ੀ ਕਾਂਤ ਸਬੰਧੀ ਕਿਹਾ ਕਿ ਇੱਕ ਇਨਸਾਨ ਜੋ ਏਨੇ ਵੱਡੇ ਅਹੁਦੇ ‘ਤੇ ਰਹਿ ਕੇ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੋਵੇ ਅਤੇ ਅੱਜ ਸੱਤ ਸਾਲ ਦੇ ਵੱਡੇ ਵਕਫੇ ਤੋ ਬਾਅਦ ਅਜਿਹੀਆਂ ਗੱਲਾ ਕਰੇ ਸ਼ੋਭਾ ਨਹੀ ਦਿੰਦਾ। ਉਹਨਾ ਅੱਗੇ ਕਿਹਾ ਕਿ ਇਸ ਵਕਤ ਲੋਕ ਸਭਾ ਦੀਆਂ ਚੋਣਾਂ ਦਾ ਮਹੌਲ ਪੂਰਾ ਭਖਿਆ ਪਿਆ ਹੈ। ਉਹਨਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਚਾਰ ਪੂਰੇ ਜ਼ੋਰਾਂ ‘ਤੇ ਹੈ ਅਤੇ ਅਜਿਹੇ ਸਮੇਂ ਅਜਿਹੇ ਇਲਜ਼ਾਮ ਲਗਾਉਣਾ ਸਰਾਸਰ ਸਿਆਸੀ ਸੋਚ ਤੋ ਪ੍ਰੇਰਤ ਹੈ। ਰਣੀਕੇ ਨੇ ਕਿਹਾ ਕਿ ਉਹ ਇਕ ਸ਼ਹੀਦੀ ਅਤੇ ਅਮ੍ਰਿੰਤਧਾਰੀ ਪਰਿਵਾਰ ਨਾਲ ਸਬੰਧਤ ਹਨ ਅਤੇ ਇੱਕ ਪੰਥਕ ਇਨਸਾਨ ਹੋਣ ਕਰਕੇ ਅਜਿਹੀਆਂ ਇਲਜ਼ਾਮਾਂ ਨਾਲ ਉਹਨਾ ਦਾ ਦੂਰ ਵੀ ਵਾਹ ਵਾਸਤਾ ਨਹੀ। ਇਸ ਤੋ ਇਲਾਵਾ ਉਹਨਾ ਦਾ ਹਲਕਾ ਅਟਾਰੀ ਅਤੇ ਸਮੁੰਚਾ ਪੰਜਾਬ ਚੰਗੀ ਤਰਾਂ ਜਾਣਦਾ ਹੈ ਕੇ ਉਹ ਸ਼ੁਰੂ ਤੋ ਹੀ ਸਾਫ ,ਬੇਦਾਗ ਅਤੇ ਗੁਰੂ ਦੇ ਭਾਣੇ ਵਿਚ ਚੱਲਣ ਵਾਲਾ ਰਿਹਾ ਹੈ। ਉਹਨਾਂ ਆਪਣੇ ਕਾਨੂੰਨੀ ਸਲਾਹਕਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸ਼ਸ਼ੀ ਕਾਂਤ ਦੇ ਇਹਨਾਂ ਇਲਜ਼ਾਮਾਂ ਨਾਲ ਉਹਨਾ ਦੇ ਮਾਨ ਸਤਿਕਾਰ ਤੇ ਇੱਜ਼ਤ ਨੂੰ ਵੱਡੀ ਠੇਸ ਪਹੁੰਚੀ ਹੈ ਜੋ ਕੇ ਬਰਦਾਸ਼ਤ ਤੋ ਬਾਹਰ ਹੈ ਇਸ ਲਈ ਜੇਕਰ ਆਪਣੇ ਬਿਆਨਾ ਨੂੰ ਵਾਪਸ ਲੈਂਦੇ ਹੋਏ ਸ਼ਸ਼ੀ ਕਾਂਤ ਵੱਲੋ ਤੁਰੰਤ ਜਨਤਕ ਮੁਆਫੀ ਨਾ ਮੰਗੀ ਗਈ ਤਾਂ ਉਹ ਉਸ ਵਿਰੁਧ ਕਾਨੂੰਨੀ ਕਾਰਵਾਈ ਕਰਨਗੇ। ਇਸ ਸਮੇ ਉਹਨਾ ਦੇ ਨਾਲ ਐਡੋਕੇਟ ਬ੍ਰਿਜ ਮੋਹਨ ਵਿਨਾਇਕ, ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਐਡਵੋਕੇਟ ਤਜਿੰਦਰ ਸਿੰਘ ਨਿਜਾਮਪੁਰਾ, ਸਤਬੀਰ ਸਿੰਘ ਸੱਤੀ, ਹਰਪ੍ਰੀਤ ਸਿੰਘ ਹੈਪੀ ਬੋਪਾਰਾਏ ਆਦਿ ਉਚੇਚੇ ਤੌਰ ‘ਤੇ ਹਾਜਰ ਸਨ।ਇਸੇ ਤਰਾਂ ਕਾਂਗਰਸ ਪਾਰਟੀ ਦੇ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਆਪਣੇ ਲੇ ਗਏ ਝੂਠੇ ਇਲਜ਼ਾਮਾਂ ਨੂੰ ਗਲਤ ਕਰਾਰ ਦਿੰਦਿਆਂ ਵਕੀਲ ਰਹੀਂ ਸ਼ਸ਼ੀ ਕਾਂਤ ਨੂੰ ਨੋਟਿਸ ਭੇਜ ਕੇ ਜਨਤਲ ਮਾਫੀ ਮੰਗਣ ਲਈ ਕਿਹਾ ਹੈ, ਅਗਰ ਉਹ ਅਜਿਹਾ ਨਹੀ ਕਰਦੇ ਤਾਂ ਹਰਜਾਨੇ ਦਾ ਨੋਟਿਸ ਭੇਜਣ ਦਾ ਲਿਖਿਆ ਹੈ।