Friday, November 22, 2024

ਮੋਦੀ ਲਹਿਰਾਵੇਗਾ ਕੇਂਦਰ ਚ ਐਨ.ਡੀ.ਏ ਦਾ ਝੰਡਾ- ਬਾਬਾ ਰਾਮ ਦੇਵ

PPN230415
ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਯੋਗ ਗੁਰੂ ਬਾਬਾ ਰਾਮ ਦੇਵ ਖੁਲਕੇ ਰਾਸ਼ਟਰੀ ਪੱਧਰ ਤੇ ਭਾਜਪਾ ਦੇ ਪੱਖ ਚ ਆ ਗਏ ਹਨ। ਪੂਰੇ ਦੇਸ਼ ਚ ਘੁੰਮਦੇ ਹੋਏ ਉਹਨਾਂ ਨੇ ਐਨਡੀਏ ਦੇ ਸਮਰਥਨ ਚ ਲੋਕਾਂ ਨੂੰ ਮਤਦਾਨ ਕਰਣ ਦੀ ਅਪੀਲ ਕੀਤੀ। ਇਸੇ ਕੜੀ ਦੇ ਤਹਿਤ ਅੱਜ ਅੰਮ੍ਰਿਤਸਰ ਚ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਅਰੂਣ ਜੇਤਲੀ ਦੇ ਹਕ ਚ ਬਾਬਾ ਰਾਮ ਦੇਵ ਨੇ ਸਥਾਨਕ ਐਮਕੇ ਹੋਟਲ ਵਿੱਚ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ। ਪਤੱਰਕਾਰ ਵਾਰਤਾ ਦੇ ਦੌਰਾਣ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਬਦਲਾਵ ਦੀ ਲਹਿਰ ਹੈ। ਸਾਰੇ ਦੇਸ਼ ਵਿੱਚ ਮੋਦੀ ਦੀ ਹਨੇਰੀ ਚਲ ਰਹੀ ਹੈ। ਬਾਬਾ ਰਾਮ ਦੇਵ ਨੇ ਕਿਹਾ ਕਿ ਇਸ ਵੇਲੇ ਦੇਸ਼ ਵਿੱਚ ਮੁੱਖ ਮੁੱਦਾ ਮੰਹਿਗਾਈ ਭਰਿਸ਼ਟਾਚਾਰ ਅਤੇ ਕਾਲਾ ਧਨ ਹੈ। ਭਾਰਤੀ ਜਨਤਾ ਪਾਰਟੀ ਦੇ ਵਰਿਸ਼ਟ ਨੇਤਾਵਾਂ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਸਰਕਾਰ ਬਨਾਉਣ ਤੋ ਬਾਅਦ ਵਿਦੇਸ਼ਾਂ ਤੋੰ ਕਾਲਾ ਧਨ ਵਾਪਿਸ ਲਿਆਇਆ ਜਾਵੇਗਾ ਅਤੇ ਕਿਸੇ ਤੇ ਜਿਆਦਾ ਟੈਕਸ ਲਾਉਣ ਦੀ ਲੋੜ ਨਹੀਂ ਪਵੇਗੀ। ਉਹਨਾਂ ਨੇ ਕਿਹਾ ਕਿ ਸ਼੍ਰੀ ਅਰੁਣ ਜੇਤਲੀ ਦੀ ਭਾਜਪਾ ਦੇ ਰਾਸ਼ਟਰੀ ਰਣਨੀਤੀਕਾਰ ਅਤੇ ਸੀਨੀਅਰ ਬੁਲਾਰੇ ਹਨ। ਉਹਨਾਂ ਦਾ ਆਉਣ ਵਾਲੀ ਕੇਂਦਰ ਸਰਕਾਰ ਚ ਅਹਿਮ ਯੋਗਦਾਨ ਹੋਵੇਗਾ। ਉਹ ਪੰਜਾਬ ਖਾਸ ਤੌਰ ਤੇ ਅੰਮ੍ਰਿਤਸਰ ਦੀ ਨੁਹਾਰ ਬਦਲਣ ਦੇ ਪੂਰੀ ਤਰਾਂ ਸਮਰਥ ਹਨ। ਉਹਨਾਂ ਨੇ ਅੰਮ੍ਰਿਤਸਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੌਕੇ ਦਾ ਲਾਭ ਚੁੱਕਕੇ ਜੇਤਲੀ ਨੂੰ ਭਾਰੀ ਮਤਾ ਨਾਲ ਜਿਤਾ ਕੇ ਲੋਕਸਭਾ ਚ ਭੇਜਣ ਤਾਂ ਜੋ ਦੇਸ਼ ਦੇ ਨਾਲ-ਨਾਲ ਅੰਮ੍ਰਿਤਸਰ ਦੀ ਵੀ ਤਰੱਕੀ ਹੋ ਸਕੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply