Thursday, July 18, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰਿੰਸੀਪਲ ਮੀਟਿੰਗ

ਅੰਮ੍ਰਿਤਸਰ, 1 ਦਸੰਬਰ (ਚਰਨਜੀਤ ਸਿੰਘ ਛੀਂਾ, ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿਚ 36 ਕਾਲਜਾਂ ਦੇ ਪ੍ਰਿੰਸੀਪਲਾਂ ਨੇ ਭਾਗ ਲਿਆ।
ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਇਸ ਮੌਕੇ ਮੁੱਖ ਮਹਿਮਾਨ ਸਨ। ਕੇਂਦਰ ਦੇ ਡਾਇਰੈਕਟਰ, ਪ੍ਰੋ. ਅਵਿਨਾਸ਼ ਨਾਗਪਾਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਅਤੇ ਕੇਂਦਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡੀਨ, ਕਾਲਜ ਵਿਕਾਸ ਕੌਂਸਲ ਅਤੇ ਮੀਟਿੰਗ ਦੇ ਕੋਆਰਡੀਨੇਟਰ, ਡਾ. ਆਰ.ਕੇ. ਮਹਾਜਨ ਨੇ ਮੀਟਿੰਗ ਦੇ ਮੁੱਦੇ ਤੋਂ ਜਾਣੂ ਕਰਵਾਇਆ। ਕੁਇੰਜ਼ਬਰੌਟ ਕਮਿਊਨੀ ਕਾਲਜ ਅਮਰੀਕਾ ਦੀ ਅਸੋਸੀਏਟ ਪ੍ਰੋਫੈਸਰ, ਡਾ. ਸਿਮਰਨ ਕੌਰ ਨੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪ੍ਰੋ. ਬਰਾੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਉਚੇਰੀ ਸਿਖਿਆ ਦੇ ਖੇਤਰ ਵਿਚ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲਾਂ ਨੂੰ ਸਾਰੇ ਸਟਾਫ ਨਾਲ ਮਿਲ ਕੇ ਉੇਚੇਰੀ ਸਿਖਿਆ ਦੇ ਮਿਆਰ ਨੂੰ ਵਧੀਆ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਵਿਦਿਆਰਥੀਆਂ ਵੱਲੋਂ ਉਚੇਰੀ ਸਿਖਿਆ ਲਈ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਜਾਣਾ ਨਾ ਸਿਰਫ ਦੇਸ਼ ਨੂੰ ਵਿਤੀ ਘਾਟਾ ਪਾਉਂਦਾ ਹੈ ਬਲਕਿ ਬਰੇਨ-ਡਰੇਨ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੀ ਮਿਆਰੀ ਸਿਖਿਆ ਹੀ ਅਜਿਹੀ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜੁਆਨਾਂ ਦੀ ਸੋਚ ਨੂੰ ਉਸਾਰੂ, ਨਿਵੇਕਲੀ, ਵਿਸ਼ਲੇਸ਼ਣਾਤਮਕ ਅਤੇ ਅਲੋਚਨਾ ਜਿਹੇ ਗੁਣਾ ਨਾਲ ਭਰਪੂਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਵੱਧ ਤੋਂ ਵੱਧ ਕਾਲਜ ਖੁਦਮੁਖਤਿਆਰ ਅਦਾਰਿਆਂ ਵਜੋਂ ਕਾਰਜਸ਼ੀਲ ਹੋਣ ਅਤੇ ਵੱਧ ਤੋਂ ਵੱਧ ਜ਼ਿੰੰਮੇਵਾਰੀ ਨਾਲ ਕਾਰਜ ਕਰਨ।
ਇਸ ਮੌਕੇ ਉਚੇਰੀ ਸਿਖਿਆ ਵਿਚ ਮੌਜੂਦਾ ਸਮੱਸਿਆਵਾਂ ਵਿਸ਼ੇ ‘ਤੇ ਭਰਵੀਂ ਬਹਿਸ ਵੀ ਹੋਈ। ਇਸ ਵਿਚ ਪ੍ਰੋ. ਮਹਾਜਨ, ਡਾ. ਰੇਣੂ ਭਾਰਦਵਾਜ, ਡਾ. ਸਿਮਰਨ ਕੌਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਨਰਿੰਦਰ ਕੁਮਾਰ ਡੋਗਰਾ ਨੇ ਭਾਗ ਲਿਆ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …

Leave a Reply