Thursday, November 21, 2024

ਤੀਸਰੇ ਸਭਿਆਚਾਰਕ ਮੇਲੇ ‘ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਨੇ ਜਿਤੀ ਓਵਰਆਲ ਟਰਾਫੀ

PPN1212201513 PPN1212201512

ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ)   – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸਕੂਲਾਂ ਲਈ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੁਆਰਾ ਆਯੋਜਿਤ ਤੀਸਰੇ ਸੀ.ਕੇ.ਡੀ.ਸੀ.ਐਸ ਸਭਿਆਚਾਰਕ ਮੇਲੇ ਵਿਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਨੇ ਸਭ ਤੋਂ ਵੱਧ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਕੇ ਓਵਰਆਲ ਟਰਾਫੀ ਹਾਸਲ ਕੀਤੀ ।ਇਨਾਮ ਵੰਡ ਸਮਾਰੋਹ ਵਿਵਿੱਚ ਪੰਜਾਬ ਦੇ ਜੇਲ੍ਹ ਅਤੇ ਸੈਰ ਸਪਾਟਾ ਮੰਤਰੀ ਸz. ਸੋਹਨ ਸਿੰਘ ਠੰਡਲ ਮੁ’ਖ ਮਹਿਮਾਨ ਵਜੋਂ ਸ਼ਾਮਲ ਹੋਏ।ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚ’ਢਾ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ ਅਤੇ ਦੀਵਾਨ ਦੀਆਂ ਵਿਦਿਅਕ ਸੰਸਥਾਵਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਭਵਿਖੀ ਤੋਂ ਜਾਣੂ ਕਰਵਾਇਆ।ਮ’ਖ ਮਹਿਮਾਨ ਅਤੇ ਦੀਵਾਨ ਦੀ ਪ੍ਰਬੰਧਕੀ ਕਮੇਟੀ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁ’ਖ ਮਹਿਮਾਨ ਸ. ਸੋਹਨ ਸਿੰਘ ਠੰਡਲ ਨੇ ਦੀਵਾਨ ਵਲੋਂ ਵਿਦਿਅਕ ਅਤੇ ਸਮਾਜ ਭਲਾਈ ਦੇ ਖੇਤਰ ਵਿਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ।ਉਨ੍ਹਾਂ ਦੀਵਾਨ ਵੱਲੋਂ ਸਭਿਆਚਾਰਕ ਮੇਲੇ ਦੇ ਆਯੋਜਨ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰ’ਖਣ ਦੇ ਯਤਨ ਨੂੰ ਸਰਾਹੁੰਦੇ ਹੋਏ ਕਿਹਾ ਕਿ ਅਜਿਹੇ ਮੇਲੇ ਸਾਡੀ ਪੁਰਤਾਨ ਸਭਿਆਚਾਰ ਅਤੇ ਸੰਸਕ੍ਰਿਤੀ ਨੂੰ ਸੁਰਜੀਤ ਰ’ਖਣ ਵਿਵਿੱਚ ਸਹਾਇਕ ਹੋ ਸਕਦੇ ਹਨ ।ਉਨਾਂ ਨੇ ਕਿਹਾ ਕਿ ਅਜੋਕੇ ਸਮੇਂ ਸ਼ਾਡੇ ਧਰਮ ਤੇ ਬੋਲੀ ‘ਤੇ ਹਮਲੇ ਹੋ ਰਹੇ ਹਨ ਜਿੰਨਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉਨਾਂ ਨੇ ਕਿਹਾ ਕਿ ਸਾਡੀ ਨੌਜਵਾਨ ਪੀੜੀ ਵਿਵਿੱਚ ੰ੨ ਤੋਂ ਬਾਅਦ ਵਿਦੇਸ਼ਾਂ ਵਿਵਿੱਚ ਜਾਣ ਦੀ ਹੌੜ ਵਧ ਰਹੀ ਹੈ ਅਤੇ ਵਿਦੇਸ਼ ਜਾ ਕੇ ਉਹ ਧਰਮ ਅਤੇ ਪੰਜਾਬੀ ਬੋਲੀ ਤੋਂ ਟ’ੁਟ ਰਹੇ ਹਨ। ਇਸ ਲਈ ਧਰਮ ‘ਤੇ ਪੰਜਾਬੀ ਬੋਲੀ ਨੂੰ ਬਚਾਉਣ ਲਈ ਚੀਫ ਖਾਲਸ ਦੀਵਾਨ ਵਰਗੀਆਂ ਸੰਸਥਾਵਾਂ ਅਹਿਮ ਯੋਗਦਾਨ ਪਾ ਸਕਦੀਆਂ ਹਨ , ਜਿਸ ਦੀ ਸਥਾਪਨਾ ਭਾਈ ਵੀਰ ਸਿੰਘ ਵਰਗੇ ਧਰਮ ਤੇ ਪੰਜਾਬੀ ਪ੍ਰੇਮੀਆਂ ਵਲੋਂ ਕੀਤੀ ਗਈ ਹੈ।
ਸਮਾਰੋਹ ਵਿਵਿੱਚ ਵਿਦਿਆਰਥੀਆਂ ਵਲੋਂ ਲੋਕ ਗੀਤਾਂ ਅਤੇ ਲੋਕ ਨਾਚ ‘ਲ’ੁਡੀ’, ਸੰਮੀ ਰਾਹੀਂ ਪੰਜਾਬੀ ਸਭਿਆਚਾਰ ਦੀਆਂ ਵ’ਖੁਵ’ਖ ਝਲਕਾਂ ਪੇਸ਼ ਕੀਤੀਆਂ ਗਈਆਂ।ਸਮਾਰੋਹ ਦੌਰਾਨ ਸਕੂਲ ਵਿਖੇ ਅੰਮ੍ਰਿਤਸਰ ਵਿੱਚ ਪਹਿਲੀ ਨਵੀਂ ਉਸਾਰੀ ਗਈ ਸੀ.ਕੇ.ਡੀ ਮੀਡੀਆ ਪ੍ਰੋਡਕਸ਼ਨ ਲੈਬ ਦਾ ਉਦਘਾਟਨ ਕੀਤਾ ਗਿਆ।ਇਸ ਲੈਬ ਵਿੱਚ ਬੱਚਿਆਂ ਨੂੰ ਮਾਸੁਮੀਡੀਆ ਵਿਸ਼ੇ ਦੀ ਸਿਖਿਆ ਦਿੱਤੀ ਜਾਵੇਗੀ।ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਸz. ਐਸ.ਐਸ. ਠੰਡਲ ਨੂੰ ਸਨਮਾਨਿਤ ਕੀਤਾ ਗਿਆ । ਸਮਾਰੋਹ ਦੇ ਅੰਤ ਵਿੱਚ ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਮੀਤ ਪ੍ਰਧਾਨ ਸ. ਧੰਨਰਾਜ ਸਿੰਘ, ਸਥਾਨਕ ਪ੍ਰਧਾਨ  ਨਿਰਮਲ ਸਿੰਘ, ਆਨਰੇਰੀ ਸੱਕਤਰ  ਨਰਿੰਦਰ ਸਿੰਘ ਖੁਰਾਨਾ, ਸੰਤੋਖ ਸਿੰਘ ਸੇਠੀ, ਇੰਜੀ. ਜਸਪਾਲ ਸਿੰਘ,  ਰਮਨੀਕ ਸਿੰਘ,  ਸੁਰਜੀਤ ਸਿੰਘ,  ਸਰਬਜੀਤ ਸਿੰਘ, ਬਲਦੇਵ ਸਿੰਘ ਚੌਹਾਨ,  ਰਜਿੰਦਰ ਸਿੰਘ ਮਰਵਾਹਾ,  ਜਸਵਿੰਦਰ ਸਿੰਘ ਅੇਡਵੋਕੇਟ,  ਕੁਲਜੀਤ ਸਿੰਘ ਸਾਹਣੀ, ਨਿਰੰਜਨ ਸਿੰਘ,  ਕੁਲਜੀਤ ਸਿੰਘ, ਡਾ: ਅੇਚ. ਐਸ. ਸੰਧੂ, ਡਾ: ਹਰਪ੍ਰੀਤ ਸਿੰਘ, ਡਾ: ਜਸਬੀਰ ਸਿੰਘ ਸਾਬਰ, ਡਾ: ਅਮਰਪਾਲੀ ਕੌਰ, ਸ਼੍ਰੀਮਤੀ ਅਸਮਿਤਾ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ, ਪਿ੍ਰੰਸੀਪਲ ਰਵਿੰਦਰ ਕੌਰ ਸ਼ਾਮਲ ਸਨ ।

ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿਚ ਅੰਗ੍ਰੇਜ਼ੀ ਭਾਸ਼ਣ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਝਬਾਲ ਪਹਿਲੇ, ਜੀ.ਟੀ.ਰੋਡ ਦੂਜੇ ਅਤੇ ਗੋਲਡਨ ਐਵੀਨਿਊ ਤੀਸਰੇ ਸਥਾਨ ਤੇ ਰਹੇ।ਅੰਗ੍ਰੇਜ਼ੀ ਕਵਿਤਾ ਮੁਕਾਬਲੇ ਵਿੱਚ ਤਰਨਤਾਰਨ ਸਕੂਲ ਪਹਿਲੇ, ਜੀ. ਟੀ. ਰੋਡ ਸਕੂਲ ਦੂਜੇ ਅਤੇ ਰਣਜੀਤ ਐਵੀਨਿਊ ਤੀਸਰੇ ਸਥਾਨ ਤੇ ਰਹੇ ਜਦਕਿ ਪੋਸਟਰ ਮੇਕਿੰਗ ਜੂਨੀਅਰ ਗਰੁੱਪ ਵਿੱਚ ਗੋਲਡਨ ਐਵੀਨਿਊ ਪਹਿਲੇ, ਜੀ. ਟੀ . ਰੋਡ ਦੂਜੇ ਅਤੇ ਮਜੀਠਾ ਬਾਈਪਾਸ ਤੀਸਰੇ ਸਥਾਨ ਤੇ ਰਹੇ।ਸੀਨੀਅਰ ਗਰੁ’ਪ ਵਿੱਚ ਜੀ. ਟੀ. ਰੋਡ ਸਕੂਲ ਪਹਿਲੇ, ਸੁਲਤਾਨਵਿੰਡ ਲਿੰਕ ਰੋਡ ਦੂਜੇ ਅਤੇ ਗੋਲਡਨ ਐਵੀਨਿਊ ਤੀਜੇ ਸਥਾਨ ਤੇ ਰਹੇ।ਰੰਗੋਲੀ ਵਿੱਚ ਜੀ. ਟੀ.ਰੋਡ ਪਹਿਲੇ, ਚੌਂਕ ਪਰਾਗਦਾਸ ਦੂਜੇ, ਭਗਤਾਂਵਾਲਾ ਅਤੇ ਬਾਈਪਾਸ ਤੀਜੇ ਸਥਾਨ ਤੇ ਰਹੇ।ਪੰਜਾਬੀ ਭਾਸ਼ਨ ਵਿੱਚ ਵੀ ਜੀ. ਟੀ ਰੋਡ ਪਹਿਲੇ, ਬਾਈਪਾਸ ਦੂਜੇ ਅਤੇ ਤਰਨਤਾਰਨ ਤੀਸਰੇ ਸਥਾਨ ਤੇ ਰਹੇ। ਪੰਜਾਬੀ ਕਵਿਤਾ ਮੁਕਾਬਲੇ ਵਿੱਚ ਜੀ. ਟੀ ਰੋਡ ਪਹਿਲੇ, ਬਸੰਤ ਐਵੀਨਿਊ ਦੂਜੇ ਅਤੇ ਸੁਰਸਿੰਘ ਤੀਸਰੇ ਨੰਬਰ ਤੇ ਰਹੇ । ਸਲਾਦ ਮੇੰਿਕੰਗ ਪ੍ਰਤਿਯੋਗਤਾ ਵਿੱਚ ਜੀ. ਟੀ. ਰੋਡ ਪਹਿਲੇ, ਰਣਜੀਤ ਐਵੀਨਿਊ ਦੂਜੇ ਅਤੇ ਸੁਲਤਾਨਵਿੰਡ ਲਿੰਕ ਰੋਡ ਤੀਸਰੇ ਸਥਾਨ ਤੇ ਰਹੇ।ਰਿਜਨਲ ਡਾਂਸ ਵਿੱਚ ਜੀ. ਟੀ ਰੋਡ ਪਹਿਲੇ, ਤਰਨਤਾਰਨ ਦੂਸਰੇ ਅਤੇ ਝਬਾਲ ਤੀਸਰੇ ਨੰਬਰ ਤੇ ਰਹੇ।ਵੈਸਟਰਨ ਡਾਂਸ ਵਿੱਚ ਬਾਈਪਾਸ ਸਕੂਲ ਪਹਿਲੇ, ਰਣਜੀਤ ਐਵੀਨਿਊ ਦੂਜੇ ਅਤੇ ਜੀ. ਟੀ. ਰੋਡ ਸਕੂਲ ਤੀਸਰੇ ਸਥਾਨ ਤੇ ਰਹੇ।ਸੂਫੀ ਗਾਇਨ ਵਿਵਿੱਚ ਪੰਡੋਰੀ ਖਜੂਰ ਸਕੂਲ ਪਹਿਲੇ, ਜੀ. ਟੀ. ਰੋਡ ਦੂਜੇ ਅਤੇ ਗੋਲਡਨ ਐਵੀਨਿਊ ਤੀਸਰੇ ਸਥਾਨ ਤੇ ਰਹੇ । ਪੰਜਾਬੀ ਡੂਟ ਵਿੱਚ ਜੀ.ਟੀ.ਰੋਡ ਅਤੇ ਤਰਨਤਾਰਨ ਸਕੂਲ ਪਹਿਲੇ, ਝਬਾਲ ਦੂਜੇ ਅਤੇ ਪੱਟੀ ਸਕੂਲ ਤੀਜੇ ਸਥਾਨ ਤੇ ਰਹੇ । ਪੰਜਾਬੀ ਡਰਾਮਾ ਵਿੱਚ ਜੀ.ਟੀ.ਰੋਡ ਸਕੂਲ ਪਹਿਲੇ, ਮਜੀਠਾ ਬਾਈਪਾਸ ਦੂਜੇ ਅਤੇ ਗੋਲਡਨ ਐਵੀਨਿਊ ਤੀਸਰੇ ਨੰਬਰ ਤੇ ਰਹੇ ।
ਅੱਜ ਕਰਵਾਏ ਗਏ ਮੁਕਾਬਲਿਆਂ ਵਿੱਚ ਫੇਸ ਪੇਂਟਿੰਗ ਵਿੱਚ ਜੀ.ਟੀ.ਰੋਡ ਅਤੇ ਗੋਲਡਨ ਐਵੀਨਿਊ ਪਹਿਲੇ, ਮਜੀਠਾ ਬਾਈਪਾਸ ਦੂਜੇ ਅਤੇ ਤਰਨਤਾਰਨ ਤੀਜੇ ਸਥਾਨ ਤੇ ਰਹੇ । ਪਾਵਰ ਪੁਆਇੰਟ ਮੁਕਾਬਲੇ ਵਿੱਚ ਪੱਟੀ ਸਕੂਲ ਪਹਿਲੇ, ਗੋਲਡਨ ਐਵੀਨਿਊ ਦੂਸਰੇ ਅਤੇ ਝਬਾਲ ਅਤੇ ਰਣਜੀਤ ਐਵੀਨਿਊ ਤੀਸਰੇ ਸਥਾਨ ਤੇ ਰਹੇ । ਪੱਗ ਬੰਨਣ ਮੁਕਾਬਲੇ ਵਿੱਚ ਮਜੀਠਾ ਬਾਈਪਾਸ ਪਹਿਲੇ, ਜੀ.ਟੀ.ਰੋਡ ਦੂਜੇ ਅਤੇ ਲੁਧਿਆਣਾ ਤੀਸਰੇ ਸਥਾਨ ਤੇ ਰਹੇ । 3 ਡੀ ਮੁਕਾਬਲੇ ਵਿੱਚ ਜੀ.ਟੀ.ਰੋਡ ਪਹਿਲੇ, ਬਸੰਤ ਐਵੀਨਿਊ ਦੂਜੇ ਅਤੇ ਰਣਜੀਤ ਐਵੀਨਿਊ ਤੀਸਰੇ ਨੰਬਰ ਤੇ ਰਹੇ।ਵਾਰ ਗਾਇਨ ਮੁਕਾਬਲੇ ਵਿੱਚ ਜੀ.ਟੀ.ਰੋਡ ਅਤੇ ਪੰਡੋਰੀ ਖਜੂਰ ਪਹਿਲੇ, ਗੋਲਡਨ ਐਵੀਨਿਊ ਅਤੇ ਫਰੈਂਡਜ਼ ਐਵੀਨਿਊ ਦੂਜੇ ਅਤੇ ਝਬਾਲ ਸਕੂਲ ਤੀਸਰੇ ਸਥਾਨ ਤੇ ਰਹੇ ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply