Wednesday, July 3, 2024

ਉਪ ਜਿਲ੍ਹਾ ਸਿਖਿਆ ਅਫਸਰ ਵੱਲੋ ਕੰਨਿਆ ਸਕੂਲ ਬਟਾਲਾ ਵਿਖੇ ਲੋਹੜੀ ਮਨਾਈ

PPN1401201604ਬਟਾਲਾ, 13 ਜਨਵਰੀ (ਨਰਿੰਦਰ ਸਿੰਘ ਬਰਨਾਲ)- ਪੰਜਾਬੀਆਂ ਦੇ ਵਿਸ਼ਵ ਪ੍ਰਸਿਧ ਤਿਉਹਾਰ ਦੀ ਮਹੱਤਤਾ ਨੂੰ ਮੁਖ ਰੱਖਦਿਆਂ ਤੇ ਖਾਸ ਕਰਕੇ ਲੜਕੀਆਂ ਦੀ ਲੋਹੜੀ ਮਨਾਉਣ ਹਿੱਤ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਪ੍ਰਿੰਸੀਪਲ ਕਮ ਉਪ ਜਿਲਾ ਸਿਖਿਆ ਅਫਸਰ ਸੰਕੈਡਰੀ ਗੂਰਦਾਸਪੁਰ ਸ੍ਰੀ ਭਾਰਤ ਭੂਸ਼ਨ ਵੱਲੋ ਜਿਲ੍ਹਾਂ ਨਿਰੀਖਣ ਟੀਮ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਲੋਹੜੀ ਦਾ ਤਿਊਹਾਰ ਮਨਾਇਆ ਗਿਆ। ਇਸ ਮੌਕੇ ਸ੍ਰੀ ਭਾਰਤ ਭੂਸ਼ਨ ਨੇ ਲੜਕੀਆਂ ਦੀ ਲੋਹੜੀ ਸਬੰਧੀ ਆਮ ਲੋਕਾਂ ਦੀ ਬਦਲਦੀ ਸੋਚ ਸਬੰਧੀ ਵਧਾਈ ਦਿੰਦਿਆਂ ਦੱਸਿਆ ਕਿ ਉਹ ਸਮਾ ਦੂਰ ਨਹੀ ਜਦ ਲੜਕੀਆਂ ਆਪਣੇ ਬਲਬੂਤੇ ਤੇ ਪੜ ਲਿਖ ਕੇ ਦੇਸ਼ ਵਿਚ ਉਚ ਅਹੁਦਿਆਂ ਤੇ ਪਹੁੰਚਣਗੀਆਂ ਤੇ ਖਾਸ ਕਰਕੇ ਲੜਕੀਆਂ ਦੇ ਸਕੂਲ ਵਿਚ ਤਾ ਇਸ ਗੱਲ ਦੀ ਹੋਰ ਵੀ ਲੋੜ ਹੈ।ਨਿਰੀਖਣ ਟੀਮ ਇੰਚਾਰਜ ਸ੍ਰੀ ਅਮਰਜੀਤ ਸਿੰਘ ਭਾਂਟੀਆਂ ਨੇ ਵਿਦਿਆਰਥੀਆਂ ਤੇ ਸਮੂਹ ਸਟਾਫ ਨੂੰ ਲੋਹੜੀ ਦਾ ਤਿਊਹਾਰ ਪ੍ਰਭਾਵਸ਼ਾਲੀ ਤੇ ਸਾਰਥਕ ਤਰੀਕੇ ਨਾਲ ਮਨਾਉਣ ਵਾਸਤੇ ਵਧਾਂਈ ਦਿਤੀ।ਸਕੂਲ ਵਿਚ ਵਿਦਿਆਰਥਣਾਂ ਤੇ ਸਟਾਫ ਵੱਲੋ ਲੋਹੜੀ ਬਾਲਕੇ ਵਧਾਂਈਆਂ ਦਿਤੀਆਂ ਗਈਆਂ। ਇਸ ਮੌਕੇ ਸ੍ਰੀ ਹਰਪ੍ਰੀਤ ਸਿੰਘ, ਜੀਵਨ ਸਿੰਘ, ਚਰਨਜੀਤ ਸਿੰਘ, ਅਮਰਦੀਪ, ਸੁਖਵਿੰਦਰ , ਹਰੀ ਕ੍ਰਿਸ਼ਨ, ਗਾਈਡੈਸ ਅਧਿਆਪਕ ਹਰੀ ਉਮ ਜੋਸ਼ੀ, ਅਨਿਲ ਸਰਮਾ, ਕਮਲੇਸ ਕੁਮਾਰੀ, ਰੇਨੂੰ ਬਾਲਾ, ਰਜਨੀ ਬਾਲਾ, ਪਵਨਜੀਤ ਕੌਰ ਸੰਧੂ, ਤੇਜਿੰਦਰ ਕੌਰ, ਪਰਮਜੀਤ ਕੌਰ, ਤੋ ਇਲਾਵਾ ਜਿਲ੍ਹਾ ਨਿਰੀਖਣ ਟੀਮ ਦੇ ਮੈਬਰਾਂ ਵਿਚੋ ਨਰਿੰਦਰ ਬਰਨਾਲ, ਰਜਿੰਰਦ ਸਿੰਘ, ਆਦਿ ਹਾਜ਼ਰ ਸਨ।ਇਸ ਮੌਕੇ ਵਿਦਿਆਰਥਣ ਵੱਲੋ ਗੀਤ, ਗਿੱਧਾ, ਭੰਗੜਾ ਤੇ ਲੋਹੜੀ ਦੇ ਗੀਤਾਂ ਦੀ ਸਫਲ ਪੇਸ਼ਕਾਰੀ ਕੀਤੀ ਗਈ।ਸਕੂਲ ਵਿਖੇ ਬਣਾਏ ਹਾਉਸ ਸਹੀਦ ਉਧਮ ਦੇ ਮੈਬਰ ਪਰਜਜੀਤ ਕੌਰ ਵੱਲੋ ਸਟੇਜ ਸਕੱਤਰ ਜਿੰਮੇਵਾਰੀ ਬਾਖੂਬੀ ਨਾਲ ਨਿਭਾਈ ਗਈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply