Wednesday, July 3, 2024

ਅਕਾਲੀ ਦਲ ਵੱਲੋਂ ਦਿੱਲੀ ਦੇ ਪਾਰਟੀ ਅਹੁੱਦੇਦਾਰਾਂ ਦੀ ਦੂਜੀ ਲਿਸਟ ਜਾਰੀ

PPN1401201611ਨਵੀਂ ਦਿੱਲੀ, 13 ਜਨਵਰੀ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪਾਰਟੀ ਅਹੁੱਦੇਦਾਰਾਂ ਦੀ ਅੱਜ ਦੂਜੀ ਲਿਸਟ ਵੀ ਜਾਰੀ ਕਰ ਦਿੱਤੀ ਗਈ। ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਅੱਜ ਜਾਰੀ ਲਿਸਟ ਵਿਚ ਦਿੱਲੀ ਸਟੇਟ ਦੇ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਲੀਗਲ ਸੈਲ, ਆਈ.ਟੀ.ਸੈਲ ਅਤੇ ਵੱਖ-ਵੱਖ ਸਕੱਤਰਾਂ ਨੂੰ ਪਾਰਟੀ ਅਹੁੱਦੇਦਾਰ ਵੱਜੌਂ ਥਾਪਣ ਦੀ ਜਾਣਕਾਰੀ ਦਿੱਤੀ।
ਸੀਨੀਅਰ ਮੀਤ ਪ੍ਰਧਾਨ ਦੀ ਲਿਸਟ ਵਿੱਚ ਰਵਿੰਦਰ ਸਿੰਘ ਖੁਰਾਨਾ, ਕੁਲਮੋਹਨ ਸਿੰਘ, ਜਤਿੰਦਰ ਸਿੰਘ ਸ਼ੰਟੀ, ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਗੁਰਬਚਨ ਸਿੰਘ ਚੀਮਾ, ਬੀਬੀ ਰਣਜੀਤ ਕੌਰ, ਮੀਤ ਪ੍ਰਧਾਨ ਹਰਜੀਤ ਸਿੰਘ ਬੇਦੀ, ਜਸਵਿੰਦਰ ਸਿੰਘ ਜੌਲੀ, ਵਿਕਰਮ ਸਿੰਘ, ਗੁਰਮੀਤ ਸਿੰਘ, ਸਰਮੁਖ ਸਿੰਘ ਵਿਰਦੀ, ਜਗਜੀਤ ਸਿੰਘ ਰਿਹਲ, ਹਰਚਰਨ ਸਿੰਘ ਗੁਲਸ਼ਨ, ਅਮਰਜੀਤ ਸਿੰਘ ਤਿਹਾੜ, ਤ੍ਰਿਲੋਚਨ ਸਿੰਘ, ਪਲਵਿੰਦਰ ਸਿੰਘ ਗੌਤਮ ਨਗਰ, ਬਲਵਿੰਦਰ ਸ਼ਰਮਾ ਅਤੇ ਭੂਪਿੰਦਰ ਸਿੰਘ ਖਾਲਸਾ ਸ਼ਾਮਿਲ ਹਨ। ਜੂਨੀਅਰ ਮੀਤ ਪ੍ਰਧਾਨ ਵੱਜੋਂ ਹਰਵਿੰਦਰ ਸਿੰਘ ਰਾਜਾ, ਮਨਮੋਹਨ ਸਿੰਘ ਨਾਮਧਾਰੀ, ਅਜੀਤ ਸਿੰਘ ਰਾਣੀਬਾਗ, ਹਰਜੀਤ ਸਿੰਘ ਮਠਾਰੂ, ਭਗਤ ਸਿੰਘ, ਜਸਵਿੰਦਰ ਸਿੰਘ ਰਾਜੂ, ਦਇਆ ਸਿੰਘ, ਇੰਦਰਪਾਲ ਸਿੰਘ ਓਬੇਰਾਇ, ਅਵਤਾਰ ਸਿੰਘ ਤਾਰੀ, ਜੋਗਿੰਦਰ ਸਿੰਘ ਅਤੇ ਸੰਗਤ ਸਿੰਘ ਘਈ ਸ਼ਾਮਿਲ ਹਨ।
ਪਾਰਟੀ ਬੁਲਾਰੇ ਦੇ ਤੌਰ ਤੇ ਪਰਮਿੰਦਰ ਪਾਲ ਸਿੰਘ, ਲੀਗਲ ਸੈਲ ਪ੍ਰਭਾਰੀ ਐਡਵੋਕੇਟ ਜਗਮੋਹਨ ਸਿੰਘ, ਆਈ.ਟੀ. ਸੈਲ ਪ੍ਰਭਾਰੀ ਵਿਕਰਮ ਸਿੰਘ ਰੋਹਿਣੀ, ਮੀਡੀਆ ਸਕੱਤਰ ਪਰਮਜੀਤ ਸਿੰਘ ਚਿਮਨੀ ਅਤੇ ਆਫ਼ਿਸ ਸਕੱਤਰ ਵੱਜੋਂ ਜਸਵੰਤ ਸਿੰਘ ਗੁਲਾਟੀ ਦੇ ਨਾਮ ਇਸ ਲਿਸਟ ਵਿਚ ਸ਼ਾਮਿਲ ਹਨ। ਇਸਦੇ ਨਾਲ ਹੀ ਸਕੱਤਰ ਵੱਜੋਂ ਜਗਤਾਰ ਸਿੰਘ ਚਾਹਲ, ਭੂਪਿੰਦਰ ਸਿੰਘ ਭੁੱਲਰ, ਅਵਤਾਰ ਸਿੰਘ ਕੋਹਲੀ, ਹਰਜੀਤ ਸਿੰਘ ਟੈਕਨੋ, ਜਸਦੀਪ ਸਿੰਘ, ਮੋਹਨ ਸਿੰਘ ਮੱਲੀ, ਹਰਮੀਤ ਸਿੰਘ ਭੋਗਲ, ਰਜਿੰਦਰ ਸਿੰਘ ਸ਼ਾਨ, ਜਥੇਬੰਦਕ ਸਕੱਤਰ ਵੱਜੋਂ ਜਸਪਾਲ ਸਿੰਘ ਬਾਜਵਾ, ਗੁਰਮੀਤ ਸਿੰਘ ਬੋਬੀ, ਕਰਨੈਲ ਸਿੰਘ ਸਲੂਜਾ ਅਤੇ ਹਰਸ਼ਨੂਰ ਸਿੰਘ ਸ਼ਾਮਿਲ ਹਨ। ਜੁਆਇੰਟ ਸਕੱਤਰ ਦੇ ਤੌਰ ਤੇ ਹਰਮੀਤ ਸਿੰਘ, ਪੀ.ਐਸ. ਸਹਿਗਲ, ਅਰਵਿੰਦਰ ਪਾਲ ਸਿੰਘ ਖੁਰਾਨਾ, ਦਲੀਪ ਸਿੰਘ, ਚਾਨਣ ਸਿੰਘ, ਹਰਜੀਤ ਸਿੰਘ ਸਾਹਨੀ, ਤ੍ਰਿਲੋਚਨ ਸਿੰਘ, ਹਰਵਿੰਦਰ ਸਿੰਘ ਹੈਪੀ, ਕੈਲਾਸ਼ ਆਰਿਆ ਅਤੇ ਪ੍ਰਤੀ ਥਾਪਰ ਪਾਰਟੀ ਨੂੰ ਆਪਣੀ ਸੇਵਾਵਾਂ ਦੇਣਗੇ। ਪਰਮਿੰਦਰ ਵੱਲੋਂ ਪਾਰਟੀ ਨੂੰ ਬੂਥ ਲੈਵਲ ਤਕ ਜਥੇਬੰਦਕ ਢਾਂਚਾ ਮਜ਼ਬੂਤ ਕਰਨ ਲਈ ਕਈ ਹੋਰ ਇਸ ਤਰ੍ਹਾਂ ਦੀਆਂ ਲਿਸਟਾਂ ਜਿਲ੍ਹਾਂ ਤੇ ਸਰਕਲ ਪੱਧਰ ਤੇ ਛੇਤੀ ਜਾਰੀ ਕਰਨ ਦੀ ਵੀ ਜਾਣਕਾਰੀ ਦਿੱਤੀ ਗਈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply