Wednesday, July 3, 2024

‘ਰਾਸਾ’ ਵੱਲੋਂ ਜਿਲ੍ਹੇ ਦੇ 60 ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਸਨਮਾਨ

PPN1802201607

ਬਠਿੰਡਾ, 18 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਤਾ ਪ੍ਰਾਪਤ ਤੇ ਐਫ਼ੀਲੈਸ਼ਨ ਸਕੂਲਾਂ ਦੀ ਸਾਂਝੀ ਸੰਸਥਾ ‘ਰਾਸਾ’ ਵੱਲੋਂ ਇੱਕ ਵਿਲੱਖਣ ਪੈੜਾਂ ਪਾਉਂਦਿਆ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਦਸ਼ਮੇਸ਼ ਪਬਲਿਕ ਸਕੂਲ ਬਠਿੰਡਾ ਵਿੱਚ ਹੋਏ ਸਮਾਗਮ ਵਿੱਚ ਡੀ. ਈ. ਓ. ਸੈਕੰਡਰੀ ਸ੍ਰੀਮਤੀ ਕੋਟਫੱਤਾ ਨੇ ਵੀ ਹਾਜ਼ਰੀ ਭਰੀ। ਬਠਿੰਡਾ ਜਿਲੇ ਦੇ ਚੁਣਵੇਂ 12 ਦਰਜਨਾਂ ਸਕੂਲਾਂ ਦੇ ਬੱਚਿਆਂ ਅਤੇ ਅਧਿਆਪਕਾਂ ਦਾ ਸਨਮਾਨ ਸਮਾਰੋਹ ਬਠਿੰਡਾ ਦੇ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ। ਅਕਾਦਮਿਕ ਇਮਤਿਹਾਨਾਂ ਜਿਵੇਂ ਬੋਰਡਾਂ ਦੇ ਪੇਪਰਾਂ ਵਿੱਚ ਚੰਗੀਆਂ ਪੁਜੀਸਨਾਂ ਹਾਸਲ ਕਰਨ ਵਾਲੇ, ਸਹਾਇਕ ਗਤੀਵਿਧੀਆਂ, ਖ਼ੇਡਾਂ, ਗੀਤ, ਸਟੇਜ ਪ੍ਰੋਫੋਰਮੈਸ, ਭੰਗੜਾ, ਗਿੱਧਾ, ਹਾਸ ਰਾਸ ਵਿਅੰਗ ਤੇ ਹੋਰ ਸਰਗਰਮੀਆਂ ਵਿੱਚ ਆਪਣਾ ਰੋਲ ਅਦਾ ਕਰਨ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।ਇਸ ਵਿਲੱਖਣ ਸਨਮਾਨ ਸਮਾਗਮ ਦੀ ਪ੍ਰਧਾਨਗੀ ਕਰਦਿਆ ਜਿਲਾ ਬਠਿੰਡਾ ਦੇ ਸਿੱਖਿਆ ਅਫ਼ਸਰ ਅਮਰਜੀਤ ਕੌਰ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਸਕੂਲੀ ਵਿਦਿਆਰਥੀਆਂ ਦੀਆਂ ਸਹਾਇਕ ਗਤੀਵਿਧੀਆਂ ‘ਤੇ ਜੋਰ ਦਿੰਦਿਆ ਕਿਹਾ ਕਿ ਇਹ ਨਾ ਕੇਵਲ ਉਹਨਾਂ ਦੇ ਸਰਵ-ਪੱਖੀ ਵਿਕਾਸ ਸਗੋਂ ਸਮਾਜ ਲਈ ਵੀ ਲਾਹੇਵੰਦ ਹਨ, ਜਿਹਨਾਂ ਦੀ ਬਦੋਲਤ ਬੱਚੇ ਦਾ ਸਰਵ ਪੱਖੀ ਵਿਕਾਸ ਹੁੰਦਾ ਹੈ। ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਸਕੂਲ ਦੇ ਪ੍ਰਿੰਸ਼ੀਪਲ ਤੇ ‘ਰਾਸਾ’ ਦੇ ਆਗੂ ਡਾ. ਰਵਿੰਦਰ ਸਿੰਘ ਮਾਨ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆ ਬੱਚਿਆਂ ਦੀਆਂ ਪ੍ਰਾਪਤੀਆਂ, ਉਹਨਾਂ ਨੂੰ ਉਤਸ਼ਾਹ ਕਰਨ ਦੇ ਯਤਨ ਜਾਰੀ ਰੱਖਣ ਦੀ ਗੱਲ ਦਹਰਾਉਂਦਿਆ ਕਿਹਾ ਕਿ ਦਸ਼ਮੇਸ਼ ਪਬਲਿਕ ਸਕੂਲ ਇੱਕ ਵਪਾਰਕ ਅਦਾਰਾ ਨਾ ਹੋ ਕੇ ਵਿਦਿਆਰਥੀਆਂ ਲਈ ਇੱਕ ਮੰਚ ਵੀ ਹੈ। ਜਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਰਜਿੰਦਰ ਸਿੰਘ ਨੇ ਵੀ ਇਸ ਕੰਮ ਦੀ ਸਲਾਘਾ ਕਰਦਿਆ ਅੱਗੇ ਤੋਂ ਸਹਿਯੋਗ ਜਾਰੀ ਰੱਖਣ ਦੀ ਹਾਮੀ ਭਰੀ ਇਸ ਮੌਕੇ ਸਕੂਲ ਦੇ ਹੋਰ ਸਟਾਫ਼ ਮੈਂਬਰਾਂ ਤੋਂ ਇਲਾਵਾ ਵਾਇਸ ਪ੍ਰਿੰਸ਼ੀਪਲ ਮੈਡਮ ਰੇਨੂੰ ਵੀ ਸ਼ਾਮਲ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply