Wednesday, July 3, 2024

ਸਕੂਲੀ ਬੱਚਿਆ ਨੂੰ ਸਾਂਝ ਕੇਦਰ ਦੀਆਂ ਸਹੂਲਤਾਂ ਅਤੇ ਟਰੈਫਿਕ ਨਿਯਮਾ ਤੋ ਜਾਣੂ ਕਰਵਾਇਆ

PPN1802201617
ਜੰਡਿਆਲਾ ਗੁਰੂ, 18 ਫਰਵਰੀ (ਹਰਿੰਦਰਪਾਲ ਸਿੰਘ) – ਸਬ ਡਵੀਜਨ ਸਾਂਝ ਕਮਿਊਨਟੀ ਪੁਲਿਸਿੰਗ ਸੋਸਾਇਟੀ ਜੰਡਿਆਲਾ ਗੁਰੂ ਦਿਹਾਤੀ ਟਰੈਫਿਕ ਐਜੂਕੇਸ਼ਨ ਸੈਲ ਅਤੇ ਸਰਬੱਤ ਦਾ ਭਲਾ ਵੈਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਵੱਲੋ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਵਿਦਿਆਰਥੀਆਂ ਨੂੰ ਸੁਵਿਧਾ ਸੈਂਟਰ ਦੁਆਰਾ ਦਿੱਤੀਆਂ ਜਾਂਦੀਆ ਸਹੂਲਤਾਂ ਤੋ ਜਾਣੂ ਕਰਵਾਉਣ ਲਈ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ ।ਇਸ ਮੌਕੇ ਸੁਵਿਧਾ ਸੈਂਟਰ ਦੇ ਇੰਚਾਰਜ ਇੰਸਪੈਕਟਰ ਕਮਲੇਸ਼ ਚੰਦ ਨੇ ਦੱਸਿਆ ਕਿ ਨੌਕਰੀ ਲੈਣ ਲਈ ਪੁਲਿਸ ਵੈਰੀਫਿਕੇਸ਼ਨ,ਚੋਰੀ ਹੋਏ ਵਾਹਨ ਦੀ ਰਿਪੋਰਟ, ਅਸਲਾ ਲਾਇਸੈਂਸ ਲੈਣ ਲਈ, ਪਾਸਪੋਰਟ ਵੈਰੀਫਾਈ ਲਈ, ਮੁਬਾਇਲ ਗੁੰਮ ਹੋਏ ਦੀ ਰਿਪੋਰਟ ਅਤੇ ਹੋਰ ਕਿਸੇ ਵੀ ਤਰਾਂ ਦੀ ਵੀ ਗੁੰਮ ਸ਼ੁਧਾ ਚੀਜ ਦੀ ਰਿਪੋਰਟ ਲਿਖਵਾਉਣ, ਘਰ ਵਿੱਚ ਰੱਖੇ ਨੌਕਰ ਦੀ ਤਸਦੀਕ ਆਦਿ ਕਰਵਾਉਣ ਲਈ ਸੁਵਿਧਾ ਸੈਂਟਰ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ।
ਇਸ ਮੌਕੇ ਟਰੈਫਿਕ ਐਜੂਕੇਸ਼ਨ ਸੈਲ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਪ੍ਰਭਦਿਆਲ ਸਿੰਘ ਕਾਹਲੋਂ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ, ਫਸਟ ਏਡ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਐਂਡ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਸੁੱਖਰਾਜ ਸਿੰਘ ਸੋਹਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਬਨਣ ਤੋ ਪਹਿਲਾਂ ਆਪਾਂ ਇਨਸਾਨ ਬਨਣਾ ਸਿਖੀਏ ਕਿਓਂਕਿ ਸਭ ਤੋ ਪਹਿਲਾਂ ਅਸੀ ਇਨਸਾਨ ਹਾਂ, ਬਾਕੀ ਜਾਤਾਂ ਧਰਮ ਸਭ ਬਾਅਦ ਵਿੱਦ ਆਉਦੇ ਹਨ।ਉਹਨਾ ਬੱਚਿਆ ਨੂੰ ਪੜਾਈ ਦੇ ਨਾਲ ਨਾਲ ਵਾਹਿਗੁਰੂ ਜੀ ਦੀ ਬਾਣੀ ਪੜਨ ਸੁਨਣ ਲਈ ਵੀ ਪ੍ਰੇਰਿਤ ਕੀਤਾ।ਸਾਬਕਾ ਮੈਂਬਰ ਜਿਲਾ ਪ੍ਰੀਸ਼ਦ ਜਥੇ:ਸਤਿੰਦਰ ਸਿੰਘ ਜੌਹਲ ਨੇ ਬੱਚਿਆ ਨੂੰ ਦਾਜ,ਭਰੁਣ ਹੱਤਿਆ ਅਤੇ ਰਿਸ਼ਵਤ ਖੋਰੀ ਵਰਗੀਆਂ ਅਲਾਮਤਾਂ ਤੋ ਬਚਣ ਲਈ ਪ੍ਰੇਰਣਾ ਦਿੱਤੀ।ਇਸ ਮੌਕੇ ਉਹਨਾ ਵਿਦਿਆਰਥੀਆਂ ਵਿੱਚ ਪਰਚੇ ਵੀ ਵੰਡੇ ਜਿੰਨਾ ਵਿੱਚ ਸੁਵਿਧਾ ਕੇਂਦਰ ਵੱਲੋਂ ਦਿਤੀਆਂ ਜਾਣ ਵਾਲੀਆਂ ਲੱਗਭਗ 41 ਸੇਵਾਵਾਂ ਦਾ ਵੇਰਵਾ ਸ਼ਾਮਲ ਸੀ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਏ ਐਸ ਆਈ ਸਤਬੀਰ ਸਿੰਘ, ਹੈਡਕਾਂਸਟੇਬਲ ਇੰਦਰਮੋਹਣ ਸਿੰਘ, ਹੈਡਕਾਂਸਟੇਬਲ ਰਣਜੀਤ ਸਿੰਘ, ਗੁਰਵਿੰਦਰ ਸਿੰਘ ਸਰਲੀ, ਬਲਬੀਰ ਸਿੰਘ ਬਾਲੀਆ, ਬਾਪੂ ਰਾਮ ਸਿੰਘ, ਗੁਰਦੀਪ ਕੌਰ ਸਹੌਤਾ, ਅੰਮ੍ਰਿਤਪਾਲ ਸਿੰਘ, ਊਸ਼ਾ ਰਾਣੀ, ਮਨਦੀਪ ਕੌਰ, ਪ੍ਰਭਜੋਤ ਕੌਰ, ਕਿਰਨਦੀਪ ਕੌਰ, ਅਰਵਿੰਦਰ ਕੌਰ, ਜਪਪ੍ਰੀਤ ਕੌਰ, ਪਿਆਰਾ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply