Wednesday, July 3, 2024

ਮਾਮਲਾ ਵਿਦਿਆਰਥੀ ਗੌਰਵਦੀਪ ਸਿੰਘ ਦੀ ਖ਼ੁਦਕੁਸ਼ੀ ਦਾ- ਜਨਤਕ ਜਥੇਬੰਦੀਆਂ ਵੱਲੋਂ ਡੀ.ਐਸ.ਪੀ ਦਫ਼ਤਰ ਮੂਹਰੇ ਧਰਨਾ

PPN1902201602

ਪੱਟੀ, 19 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਸ਼ਹੀਦ ਭਗਤ ਸਿੰਘ ਸਕੂਲ ਦੇ ਵਿਦਿਆਰਥੀ ਗੌਰਵਦੀਪ ਸਿੰਘ ਵਲਟੋਹਾ ਵੱਲੋਂ ਸਕੂਲ ਦੀ ਪਿੰਸੀਪਲ ਵੱਲੋਂ ਜਲੀਲ ਕਰਨ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ ਤੋਂ ਬਾਅਦ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਇਨਸਾਫ ਨਾ ਮਿਲਣ ‘ਤੇ ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਸਿੰਘ ਪੰਨੂੰ) ਕਿਸਾਨ ਸੰਘਰਸ਼ ਕਮੇਟੀ (ਸਤਨਾਮ ਸਿੰਘ ਪੰਨੂੰ), ਕਿਸਾਨ ਸੰਘਰਸ਼ ਕਮੇਟੀ (ਆਜ਼ਾਦ), ਹਰਜਿੰਦਰ ਸਿੰਘ ਟਾਂਡਾ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਆਮ ਪਾਰਟੀ, ਐਾਟੀ ਕੁਰੱਪਸ਼ਨ ਮੋਰਚਾ, ਸ਼ਹੀਦ ਊਧਮ ਕਰਤਾਰ ਸਰਾਭਾ, ਨੌਜਵਾਨ ਸਭਾ, ਕੁਲ ਹਿੰਦ ਖ਼ੇਤ ਮਜ਼ਦੂਰ ਯੂਨੀਅਨ, ਕਰਾਈਮ ਐਾਡ ਕੁਰੱਪਸ਼ਨ ਰਿਫਾਰਮਜ਼ ਆਗਰੇਨਾਈਜੇਸ਼ਨ, ਮਜ਼ਦੂਰ ਯੂਨੀਅਨ ਸਮੇਤ 13 ਜਨਤਕ ਜਥੇਬੰਦੀਆਂ ਨੇ ਪੀੜ੍ਹਤ ਪਰਿਵਾਰ ਦੀ ਹਮਾਇਤ ‘ਤੇ ਡੀ.ਐਸ.ਪੀ. ਦਫ਼ਤਰ ਪੱਟੀ ਅਤੇ ਕਚਹਿਰੀ ਰੋਡ ‘ਤੇ ਧਰਨਾ ਲਗਾਇਆ ਤੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਢਿੱਲੀ ਕਾਰਗੁਜ਼ਾਰੀ ਵਰਤਣ ‘ਤੇ ਨਾਅਰੇਬਾਜ਼ੀ ਕੀਤੀ । ਧਰਨੇ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਸਭਰਾ, ਮੇਜਰ ਸਿੰਘ ਪਿ?ਗੜੀ, ਜਗਦੀਪ ਸਿੰਘ ਚੌਧਰੀ, ਅਜੈ ਕੁਮਾਰ ਚੀਨੂੰ, ਮਾਸਟਰ ਦਲਜੀਤ ਸਿੰਘ, ਚਮਨ ਲਾਲ ਦਰਾਜਕੇ, ਹਰਬੰਸ ਸਿੰਘ ਨੱਥੂਚੱਕ, ਐਡ. ਦਵਿੰਦਰਜੀਤ ਸਿੰਘ ਢਿੱਲੋਂ, ਹਰਜਿੰਦਰ ਸਿੰਘ ਟਾਂਡਾ, ਹਰਭਜਨ ਸਿੰਘ ਚੂਸਲੇਵੜ੍ਹ, ਸੁਖਵੰਤ ਸਿੰਘ ਆਦਿ ਨੇ ਕਿਹਾ ਕਿ ਅੱਜ ਤਿੰਨ ਮਹੀਨੇ ਬੀਤ ਚੁੱਕੇ ਹਨ, ਪਰ ਅਫਸੋਸ ਪੁਲਿਸ ਪ੍ਰਸ਼ਾਸਨ ਨੇ ਅੱਜ ਤੱਕ ਮਿ?ਤਕ ਗੌਰਵਦੀਪ ਸਿੰਘ ਨੂੰ ਖ਼ੁਦਕੁਸ਼ੀ ਕਰਨ ‘ਤੇ ਮਜ਼ਬੂਰ ਕਰਨ ਵਾਲੀ ਪਿ?ੰਸੀਪਲ ਮਰਿਦੁਲਾ ਭਾਰਦਵਾਜ ਨੂੰ ਅੱਜ ਤੱਕ ਗਿ?ਫ਼ਤਾਰ ਨਹੀਂ ਕੀਤਾ ਗਿਆ । ਉਲਟਾ ਪ੍ਰਸ਼ਾਸਨ ਵੱਲੋਂ ਪਿ?ੰਸੀਪਲ ਦੀ ਸ਼ਰੇਆਮ ਮਦਦ ਕੀਤੀ ਜਾ ਰਹੀ ਹੈ ਤੇ ਕੇਸ ਰਫਾ-ਦਫਾ ਕਰਨ ‘ਤੇ ਪੁਲਿਸ ਪ੍ਰਸ਼ਾਸਨ ਜ਼ੋਰ ਲਗਾ ਰਿਹਾ ਹੈ । ਇਸ ਮੌਕੇ ਕਰਮਜੀਤ ਸਿੰਘ ਤਲਵੰਡੀ, ਕੁਲਦੀਪ ਸਿੰਘ ਬੇਗੇਪੁਰ, ਸਵਾਮੀ ਪਰਮਾਨੰਦ, ਬਲਵੰਤ ਸਿੰਘ ਬੰਟੀ, ਸੋਹਨ ਸਿੰਘ ਸਭਰਾ, ਡਾ: ਸੁਖਚੈਨ ਸਿੰਘ, ਸਰਤਾਜ ਸਿੰਘ, ਮੇਹਰ ਸਿੰਘ ਤਲਵੰਡੀ, ਪ੍ਰੀਤਮ ਸਿੰਘ ਚੂਸਲੇਵੜ੍ਹ, ਸੁੱਚਾ ਸਿੰਘ ਲੱਧੂ, ਹਰਜਿੰਦਰ ਸਿੰਘ ਹੀਰਾ, ਮੋਹਕਮ ਸਿੰਘ ਸੀਤੋ, ਕਾਰਜ ਸਿੰਘ ਘਰਿਆਲਾ, ਅੰਮਿ?ਤਬੀਰ ਸਿੰਘ ਆਦਿ ਜਨਤਕ ਜਥੇਬੰਦੀਆਂ ਦੇ ਆਗੂ ਤੇ ਵਰਕਰ ਮੌਜੂਦ ਸਨ । ਇਸ ਮੌਕੇ ਡੀ.ਐਸ.ਪੀ. ਦਵਿੰਦਰ ਸਿੰਘ ਸੰਧੂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕੇਸ ਸਬੰਧੀ ਇਨਕੁਆਰੀ ਚੱਲ ਰਹੀ ਹੈ ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply