Wednesday, July 3, 2024

ਇੰਜੀਨੀਅਰਾਂ ਨੇ ਕੀਤੀ ਡਾਕਟਰਾਂ ਦੇ ਬਰਾਬਰ ਐਨ.ਪੀ.ਏ ਤੇ ਖੇਤਰੀ ਭੱਤੇ ਦੀ ਮੰਗ

PPN2202201622

ਅੰਮ੍ਰਿਤਸਰ, 22 ਫਰਵਰੀ (ਜਗਦੀਪ ਸਿੰਘ ਸੱਗੂ)- ਪੁੱਡਾ ਇੰਜੀਨੀਅਰਿੰਗ ਐਸੀਸੀਏਸ਼ਨ ਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸਾਂ ਵਿਚ ਡਾਕਟਰਾਂ ਦੇ ਬਰਾਬਰ ਇੰਜੀਨਿਅਰਾਂ ਨੂੰ ਨਾਨ ਪ੍ਰੈਕਟਿਸ ਅਲਾਊਂਸ (ਐਨ ਪੀ ਏ) ਅਤੇ ਖੇਤਰੀ ਭੱਤੇ ਦੇਣ ਦੀ ਮੰਗ ਕੀਤੀ ਹੈ। ਅੰਮ੍ਰਿਤਸਰ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦੇ ਸ. ਮਨਦੀਪ ਸਿੰਘ ਲਾਚੋਵਾਲ ਨੇ ਕਿਹਾ ਕਿ ਡਾਕਟਰਾਂ ਵਾਂਗ ਇੰਜੀਨਿਅਰ ਵੀ ਤਕਨੀਕੀ ਕਾਡਰ ਨਾਲ ਸਬੰਧ ਰੱਖਦੇ ਹਨ, ਪਰ ਪੰਜਾਬ ਵਿਚ ਪੀ ਸੀ ਐਮ ਐਸ, ਰੂਰਲ ਮੈਡੀਕਲ ਅਫਸਰ ਅਤੇ ਵੈਟਰਨਰੀ ਡਾਕਟਰਾਂ ਨੂੰ ਐਨ ਪੀ ਏ ਦਿੱਤਾ ਜਾਂਦਾ ਹੈ, ਪਰ ਇੰਜੀਨਿਅਰਾਂ ਨੂੰ ਨਹੀਂ। ਉਨਾਂ ਕਿਹਾ ਕਿ ਜੇਕਰ ਸਰਕਾਰ ਨੂੰ ਇਹ ਪ੍ਰਵਾਨ ਨਹੀਂ ਹੈ ਤਾਂ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਇੰਜੀਨਿਅਰਾਂ ਨੂੰ ਗੈਰ ਕੰਮ ਦੇ ਘੰਟਿਆਂ ਵਿਨਚ ਪ੍ਰਾਈਵੇਟ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਹਰ ਇੰਜੀਨਿਅਰ ਆਪਣੇ ਤਜ਼ਰਬੇ ਦਾ ਵੱਧ ਤੋਂ ਵੱਧ ਉਪਯੋਗ ਕਰਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕੇਗਾ, ਉਥੇ ਸੂਬੇ ਦੀ ਜੀ ਡੀ ਪੀ ਵੀ ਵਧੇਗੀ। ਇਸ ਤਰਾਂ ਵੱਧ ਆਮਦਨ ਹੋਣ ‘ਤੇ ਇੰਜੀਨਿਅਰ ਵੱਧ ਆਮਦਨ ਕਰ ਤੇ ਸੇਵਾ ਕਰ ਵੀ ਸਰਕਾਰ ਨੂੰ ਦੇਣਗੇ ਅਤੇ ਕਾਲੀ ਕਮਾਈ ਦੀ ਪ੍ਰਵਿਰਤੀ ਵੀ ਘੱਟ ਹੋਵੇਗੀ। ਉਨਾਂ ਕਿਹਾ ਕਿ ਕਈ ਵਾਰ ਵਿਭਾਗਾਂ ਵਿਚ ਕੰਮ ਘੱਟ ਹੋਣ ਕਾਰਨ ਇੰਜੀਨਿਅਰ ਵਿਹਲੇ ਰਹਿੰਦੇ ਹਨ ਅਤੇ ਅਜਿਹੇ ਸਮੇਂ ਜੇਕਰ ਕੰਮ ਦੀ ਛੋਟ ਦਿੱਤੀ ਗਈ ਹੋਵੇ ਤਾਂ ਪ੍ਰਾਈਵੇਟ ਕੰਮ ਤੋਂ ਮਿਲੀ ਕਮਾਈ ਦਾ ਅੱਧਾ ਹਿੱਸਾ ਸਬੰਧ ਵਿਭਾਗ ਵੱਲੋਂ ਵੀ ਰੱਖਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਲਗਭਗ ਸਾਰੇ ਇੰਜੀਨਿਅਰਾਂ ਨੂੰ ਸਰਕਾਰੀ ਕੰਮ ਕਰਨ ਜਾਂ ਕਰਵਾਉਣ ਲਈ ਦੂਰ-ਦਰਾਜ ਦੇ ਖੇਤਰਾਂ ਵਿਚ ਜਾਣਾ ਪੈਂਦਾ ਹੈ, ਇਸ ਲਈ ਜੇਕਰ ਸਰਕਾਰ ਗੱਡੀ ਨਹੀਂ ਦੇ ਸਕਦੀ ਤਾਂ ਇਸ ਦਾ ਖਰਚਾ ਜ਼ਰੂਰ ਦੇਵੇ। ਸ. ਲਾਚੋਵਾਲ ਨੇ ਕਿਹਾ ਕਿ ਸਕੱਤਰੇਤ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਤਾਂ ਸਕੱਤਰੇਤ ਭੱਤਾ ਦਿੱਤਾ ਜਾਂਦਾ ਹੈ, ਪਰ ਜੋ ਮੀਂਹ, ਹਨੇਰੀ, ਧੁੱਧ, ਸਰਦੀ ਵਿਚ ਫੀਲਡ ਵਿਚ ਜਾ ਕੇ ਕੰਮ ਕਰਦੇ ਹਨ, ਉਨਾਂ ਨੂੰ ਕੋਈ ਫੀਲਡ ਭੱਤਾ ਨਹੀਂ ਦਿੱਤਾ ਜਾਂਦਾ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਕੁੱਲ ਤਨਖਾਹ ਦਾ ਦਸ ਫੀਸਦੀ ਖੇਤਰੀ ਭੱਤਾ ਜ਼ਰੂਰ ਦਿੱਤਾ ਜਾਵੇ। ਉਨਾਂ ਅਪੀਲ ਕੀਤੀ ਕਿ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਇੰਜੀਨਿਅਰ ਇੰਨਾਂ ਮੰਗਾਂ ਲਈ ਇਕ ਜੁੱਟ ਹੋਣ। ਮੀਟਿੰਗ ਵਿਚ ਐਸੋਸੀਏਸ਼ਨ ਦੇ ਸੂਬਾ ਕੁਆਰਡੀਨੇਟਰ ਹਰਪ੍ਰੀਤ ਸਿੰਘ ਸੇਖੋਂ, ਉਪ ਪ੍ਰਧਾਨ ਸ੍ਰੀ ਅਨੁਜ ਸਹਿਗਲ, ਮੁੱਖ ਬੁਲਾਰਾ ਸ੍ਰੀ ਸੂਰਜ ਮਨਚੰਦਾ, ਜਨਰਲ ਸਕੱਤਰ ਸ੍ਰੀ ਤਰੁਣ ਅਗਰਵਾਲ, ਸਕੱਤਰ ਸ੍ਰੀ ਮੁਕੇਸ਼ ਕੁਮਾਰ, ਏ ਡੀ ਏ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਗਮਾਡਾ ਦੇ ਪ੍ਰਧਾਨ ਗੁਰਜੀਤ ਸਿੰਘ, ਗਲਾਡਾ ਦੇ ਪ੍ਰਧਾਨ ਦਿਵਲੀਨ ਸਿੰਘ, ਜਲੰਧਰ ਦੇ ਪ੍ਰਧਾਨ ਸੰਦੀਪ ਕੁਮਾਰ, ਪਟਿਆਲਾ ਦੇ ਪ੍ਰਧਾਨ ਅਜੇ ਗਰਗ, ਬਠਿੰਡਾ ਦੇ ਪ੍ਰਧਾਨ ਪਰਮਿੰਦਰ ਸਿੰਘ, ਸ੍ਰੀ ਵਰੁਣ ਗਰਗ, ਅਮਨਦੀਪ ਸਿੰਘ, ਜਤਿੰਦਰ ਸਿੰਘ, ਰਾਕੇਸ਼ ਕੁਮਾਰ, ਸ੍ਰੀ ਵਰਿੰਦਰ ਕੁਮਾਰ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਅਤੇ ਹੋਰ ਇੰਜੀਨਿਅਰ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply