Wednesday, July 3, 2024

ਖਡੂਰ ਸਾਹਿਬ ਹੋਇਆ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕੱਪ ਸ਼ਾਹ ਕੋਟ ਲਾਈਨ ਕਬੱਡੀ ਕਲੱਬ ਨੇ ਜਿਤਿਆ

ਖਡੂਰ ਸਾਹਿਬ, 23 ਫਰਵਰੀ (ਪੰਜਾਬ ਪੋਸਟ ਬਿਊਰੋ)- ਕਬੱਡੀ ਨੂੰ ਵਿਸ਼ਵ ਪੱਧਰ ਤ ਲੈ ਕੇ ਜਾਣ ਦੇ ਮੰਤਵ ਨਾਲ ਅਜ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਮੁੰਬਈ ਵਲੋਂ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆ ਦੀ ਰਹਿਨੁਮਾਈ ਹੇਠ ਗੁਰੂ ਅੰਗਦ ਦੇਵ ਜੀ ਇੰਟਰਨੈਸ਼ਨਲ ਕਬੱਡੀ ਕਪ ਸਥਾਨਕ ਸਰਕਾਰੀ ਸਕੂਲ ਸਟੇਡੀਅਮ ਖਡੂਰ ਸਾਹਿਬ ਵਿਖੇ ਪ੍ਰਧਾਨ ਮਲਕੀਤ ਸਿੰਘ ਬਲ ਅਤੇ ਦਲਜੀਤ ਸਿੰਘ ਬਲ ਦੀ ਅਗਵਾਈ ਵਿਚ ਕਰਵਾਇਆ ਗਿਆ ਜਿਸ ਵਿਚ ਇੰਡੀਆ ਨਾਰਥ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਨੇ ਭਾਗ ਲੈ ਕੇ ਆਪਣੀ ਜ਼ੋਰ ਅਜ਼ਮਾਈ ਕੀਤੀ, ਡੀ ਐਸ ਪੀ ਸੂਬਾ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।ਮਲਕੀਅਤ ਬਲ ਅਤੇ ਦਲਜੀਤ ਬਲ ਨੇ ਕਿਹਾ ਕਿ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਪ੍ਰੇਰਨਾ ਸਦਕਾ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਵਲੋਂ ਇਸ ਸਾਲ ਖਡੂਰ ਸਾਹਿਬ ਦੀ ਧਰਤੀ ‘ਤੇ ਇਹ ਇੰਟਰਨੈਸ਼ਨਲ ਕਬੱਡੀ ਕੱਪ ਕਰਵਾਉਣ ਦਾ ਫੈਸਲਾ ਕੀਤਾ ਸੀ ਅਤੇ ਅਗੋਂ ਵੀ ਇਹ ਟੂਰਨਾਂਮੈਂਟ ਪੰਜਾਬ ਦੀ ਧਰਤੀ ਤੇ ਹੀ ਕਰਵਾਇਆ ਜਾਵੇਗਾ।
ਸ਼ਾਹ ਕੋਟ ਲਾਈਨ ਕਬੱਡੀ ਕਲੱਬ ਨੇ ਇਹ ਟੂਰਨਾਮੈਂਟ ਜਿਤਿਆ ਜਿਸ ਨੂੰ 1 ਲੱਖ 51 ਹਜ਼ਾਰ ਰੁਪਏ ਦਾ ਇਨਾਮ ਦਿਤਾ ਗਿਆ ਦੂਸਰੇ ਨੰਬਰ ‘ਤੇ ਐਨ ਆਰ ਆਈ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਰਹੀ, ਜਿਸ ਨੇ 1 ਲੱਖ ਰੁਪਏ ਨਕਦ ਇਨਾਮ ਜਿਤਿਆ।ਬਿੱਟੂ ਦੂਗਾਲ ਬੈਸਟ ਸਟਾਪਰ ਅਤੇ ਕਮਲ ਨਵਾਂ ਪਿੰਡ ਬੈਸਟ ਰੇਡਰ ਬਣਿਆ। ਇਸ ਤੋਂ ਇਲਾਵਾ 3 ਮੋਟਰਸਾਇਕਲ ਅਤੇ ਹੋਰ ਅਣਗਿਣਤ ਇਨਾਮ ਜੇਤੂ ਖਿਡਾਰੀਆਂ ਨੂੰ ਦਿਤੇ ਗਏ। ਇਸ ਮੌਕੇ ਬਲਰਾਜ ਸਿੰਘ ਕਨੇਡਾ , ਮਲਕੀਅਤ ਸਿੰਘ ਬਲ, ਗੁਰਮੁਖ ਸਿੰਘ ਹੋਠੀ, ਗੁਰਵਿੰਦਰ ਸਿੰਘ ਗਰੇਵਾਲ, ਇੰਦਰਜੀਤ ਸਿੰਘ ਬਲ, ਦਿਲਬਾਗ ਸਿੰਘ ਸੰਘਾ ਕਨੇਡਾ, ਜਸ ਸੋਹਲ ਕਨੇਡਾ, ਸੁਖਦੇਵ ਸਿੰਘ ਬਾਜਵਾ, ਸੁਖਦੇਵ ਸਿੰਘ ਸੰਧੂ, ਇੰਦਰਜੀਤ ਸਿੰਘ ਧੱਗਾ, ਹਰਵਿੰਦਰ ਬਾਸੀ, ਸੁਖਾ ਬਾਸੀ, ਸੁਖਜੀਤ ਖੈਹਰਾ, ਅਮਲੋਕ ਸਿੰਘ ਗਾਖਲ, ਬਲਰਾਜ ਸਿੰਘ ਸੰਘਾ, ਸੁਰਿੰਦਰ ਸਿੰਘ ਬਾਜਵਾ, ਸੰਦੀਪ ਸਿੰਘ ਸੰਧੂ, ਸੱਤਾ ਮਠੱਡਾ, ਬਾਗੀ ਅਟਵਾਲ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿਚ ਐਨ ਆਰ ਆਈ, ਸਰਪੰਚ, ਪੰਚ ਅਤੇ ਇਲਾਕਾਨਿਵਾਸੀ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply