Wednesday, July 3, 2024

ਕਾਂਗਰਸੀ ਆਗਅੂਾਂ ਨੇ ਕੇਜ਼ਰੀਵਾਲ ਦੀ ਫੇਰੀ ‘ਤੇ ਉਠਾਏ ਸਵਾਲ………

PPN2702201601

ਅੰਮ੍ਰਿਤਸਰ, 27  ਫਰਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜ਼ਰੀਵਾਲ ਦੀ ਪੰਜਾਬ ਪੰਛੀ ਫੇਰੀ ਤੇ ਟਿਪਣੀ ਕਰਦਿਆਂ ਜਿਲ੍ਹਾ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਸਵਾਲ ਕੀਤਾ ਹੈ ਕੀ ਪੰਜਾਬ ਹੁਣ ਗੱਪਾਂ ਦੇ ਆਸਰੇ ਹੀ ਚੱਲੇਗਾ ? ਬੀਤੇ ਦਿਨਾਂ ਦੀ ਕੇਜ਼ਰੀਵਾਲ ਦੀ ਪੰਜਾਬ ਫੇਰੀ ਤੋਂ ਪੈਦਾ ਹੋਏ ਹਾਲਾਤਾਂ ਦਾ ਜਾਇਜਾ ਲੈਣ ਲਈ ਕਾਹਲੀ ਨਾਲ ਸੱਦੀ ਇਕੱਤਰਤਾ ਵਿੱਚ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਸਰਦੂਲ ਸਿੰਘ ਬੰਡਾਲਾ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਗੁਰਜੀਤ ਸਿੰਘ ਔਜਲਾ, ਰਣਜੀਤ ਸਿੰਘ ਛੱਜਲਵੱਡੀ, ਜਸਵਿੰਦਰ ਸਿੰਘ ਰਮਦਾਸ, ਮਾਮਾ ਸਿਕੰਦਰ ਸਿੰਘ, ਸ੍ਰੀਮਤੀ ਸੁਰਿੰਦਰ ਕੌਰ ਬੋਪਾਰਾਏ ਸ਼ਾਮਿਲ ਹੋਏ ।ਆਗੂਆਂ ਨੇ ਮਹਿਸੂਸ ਕੀਤਾ ਕਿ ਕੇਜ਼ਰੀਵਾਲ ਦੀ ਪੰਜਾਬ ਫੇਰੀ ਦਾ ਪੰਜਾਬ ਤੇ ਪੰਜਾਬ ਵਾਸੀਆਂ ਨੂੰ ਕੋਈ ਲਾਹਾ ਮਿਲਣ ਦੀ ਸੰਭਾਵਨਾ ਨਹੀ ਹੈ ਤੇ ਉਨ੍ਹਾਂ ਦੀ ਪੰਛੀ ਫੇਰੀ ਦਾ ਮਕਸਦ ਸਿਰਫ ਤੇ ਸਿਰਫ ਦਿਲੀ ੱਿਵਚ ਪਾਰਟੀ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਸ਼ੁਰੂ ਹੋਈ ਚਰਚਾ ਨੂੰ ਠੰਡੇ ਬਸਤੇ ਪਾਉਣਾ ਹੈ ।
ਆਗੂਆਂ ਨੇ ਕਿਹਾ ਕਿ ਕੇਜ਼ਰੀਵਾਲ ਪੰਜਾਬ ਵਿੱਚ ਆਕੇ ਭੀਮ ਟਾਂਕ ਉਤੇ ਹੋਏ ਗੁੰਡਾ ਅਨਸਰਾਂ ਦੇ ਹਮਲੇ ਉਪਰ ਤਾਂ ਚਿੰਤਾ ਪ੍ਰਗਟਾਉਂਦੇ ਹਨ ਲੇਕਿਨ ਉਨ੍ਹਾਂ ਨੂੰ ਹਰਿਆਣਾ ਵਿੱਚ ਵਾਪਰੇ 10 ਦਿਨ ਦੇ ਗੰਭੀਰ ਤੇ ਦੁਖਦਾਈ ਘਟਨਾਕਰਮ ਪ੍ਰਤੀ ਕੋਈ ਹਮਦਰਦੀ ਨਹੀ ਹੈ ।ਕਿਉਂਕਿ ਪੰਜਾਬ ਵਿੱਚ ਅਗਾਮੀ ਦਿਨਾਂ ਵਿਚੱ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਸੱਤਾ ਬਖਸ਼ਣੀ ਹੈ ।ਇਸ ਲਈ ਕੇਜ਼ਰੀਵਾਲ ਭੀਮ ਟਾਂਕ ਦੇ ਪ੍ਰੀਵਾਰ ਨੂੰ ਦਿੱਲੀ ਵਿੱਚ ਨੌਕਰੀ ਦੇਣ ਦਾ ਦਿਲਾਸਾ ਦੇਣ ਪੁੱਜ ਗਏ।ਉਹ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵਾਪਰੀਆਂ ਅਜੇਹੀਆਂ ਘਟਨਾਵਾਂ, ਜਿਥੇ ਰੋਹਿਤ ਵੇਮੁਲਾ ਨੂੰ ਖੁਦਕਸ਼ੀ ਲਈ ਮਜਬੂਰ ਕੀਤਾ ਜਾਂਦਾ, ਦਿੱਲੀ ਵਿੱਚ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਕਨਈਆ ਦੀ ਸ਼ਰੇਆਮ ਭਾਜਪਾ ਸ਼ਹਿ ਪ੍ਰਾਪਤ ਗੁੰਡਿਆਂ ਦੁਆਰਾ ਕੁੱਟਮਾਰ ਕੀਤੀ ਜਾਂਦੀ ਹੈ ਆਪਣੇ ਹੀ ਸੂਬੇ ਦੀ ਰਾਜਧਾਨੀ ਵਿੱਚ ਪੀੜਤ ਦੀ ਸਾਰ ਲੈਣ ਨਹੀ ਪੁਜੱਦੇ। ਆਗੂਆਂ ਨੇ ਇਹ ਵੀ ਸਵਾਲ ਉਠਾਇਆ ਕਿ ਕੀ ਕੇਜ਼ਰੀਵਾਲ ਦਿੱਲੀ ਦੇ ਸਾਰੇ ਹੀ ਨੋਜੁਆਨ ਬੇਰੁਜਗਾਰਾਂ ਨੂੰ ਨੌਕਰੀਆਂ ਦੇ ਚੁਕੇ ਹਨ? ਕੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦਿੱਲੀ ਦੇ ਪੁਲਿਸ ਮੁਖੀ ਖਿਲਾਫ ਕਨਈਆ ਮਾਮਲੇ ਵਿੱਚ ਕੋਈ ਕਾਰਵਾਈ ਕਰ ਸਕੀ ਹੈ? ਇਕਤਰਤਾ ਵਿੱਚ ਇਹ ਵੀ ਵਿਚਾਰ ਹੋਈ ਕਿ ਕੇਜ਼ਰੀਵਾਲ ਦੁਆਰਾ ਪੰਜਾਬ ਵਿੱਚ ਸੱਤਾ ਮਿਲਣ ਤੇ ਮਹਿਜ 2 ਮਹੀਨੇ ਅੰਦਰ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਿੱਤੇ ਬਿਆਨ ਦੀ ਹਕੀਕਤ ਕੀ ਹੈ ? ਕੀ ਕੇਜ਼ਰੀਵਾਲ ਦਿੱਲੀ ਵਿੱਚ ਇਕ ਸਾਲ ਦੌਰਾਨ ਮੁਕੰਮਲ ਭ੍ਰਿਸ਼ਟਾਚਾਰ ਖਤਮ ਕਰ ਚੁਕੇ ਹਨ ? ਕੀ ਇਹ ਸਚਾਈ ਨਹੀ ਹੈ ਕਿ ਕੇਜ਼ਰੀਵਾਲ ਸਰਕਾਰ ਦੁਆਰਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਵੀ ਅਜੇ ਪੂਰੀ ਤਰ੍ਹਾਂ ਵਫਾ ਨਹੀ ਹੋ ਸਕੇ ।ਕਾਂਗਰਸੀ ਆਗੂਆਂ ਨੇ ਕਿਹਾ ਹੈ ਕਿ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰਨ ਦੇ ਨਾਲ ਨਾਲ ਨਸ਼ਿਆਂ ਵਿੱਚ ਗਲਤਾਨ ਨੌਜੁਆਨਾਂ ਦੇ ਮੁੜ ਵਸੇਬੇ ਲਈ ਸਖਤ ਤੇ ਠੋਸ ਕਦਮ ਚੁਕਣ ਦੀ ਜਰੂਰਤ ਹੈ ਲੇਕਿਨ ਕੇਜ਼ਰੀਵਾਲ ਅੰਦਰ ਅਜੇਹੇ ਸਖਤ ਫੈਸਲੇ ਲੈਣ ਦੀ ਘਾਟ ਹੈ ਜਿਸ ਤੋਂ ਸਾਰਾ ਦੇਸ਼ ਜਾਣੂ ਹੈ ।ਅਜੇਹੇ ਵਿੱਚ ਕੇਜ਼ਰੀਵਾਲ ਦੀ ਪੰਜ ਦਿਨਾਂ ਫੇਰੀ ਦੌਰਾਨ ਪੰਜਾਬ ਦੇ ਲੋਕਾਂ ਨਾਲ ਵਿੱਤੋਂ ਬਾਹਰੇ ਵਾਅਦੇ ਕਰਨਾ ਮਹਿਜ ਝੂਠ ਦੇ ਪਹਾੜ ਉਸਾਰਨਾ ਹੈ ਜਿਸਤੇ ਪੰਜਾਬ ਵਾਸੀ ਇਤਬਾਰ ਨਹੀ ਕਰ ਸਕਦੇ ਕਿਉਂਕਿ ਉਹ ਅਮਲੀ ਰੂਪ ਵਿੱਚ ਜੀਉੇਣਾ ਜਾਣਦੇ ਹਨ ।ਅਜੇਹੇ ਵਿੱਚ ਸ੍ਰੀ ਕੇਜ਼ਰੀਵਾਲ ਦਾ ਪੰਜਾਬ ਦੌਰਾ ਸਿਰਫ ਵੋਟਾਂ ਰੂਪੀ ਦਾਣੇ ਦੀ ਤਲਾਸ਼ ਵਿੱਚ ਪੰਛੀ ਫੇਰੀ ਦੇ ਤੁੱਲ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply