Tuesday, July 2, 2024

ਸਿਖਿਆ ਵਿਭਾਗ ਪੰਜਾਬ ਵੱਲੋ ਪੰਜਵੀਂ ਦੀ ਪ੍ਰੀਖਿਆ ਸ਼ੁਰੂ

ਜਿਲ੍ਰਾ ਗੁਰਦਾਸਪੁਰ ਦੇ 12500 ਵਿਦਿਆਰਥੀ ਲਈ ਬਣਾਏ ਗਏ 246 ਪ੍ਰੀਖਿਆ ਕੇਂਦਰ

PPN2702201604

ਬਟਾਲਾ, 27 ਫਰਵਰੀ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋ ਪੰਜਵੀ ਦੀ ਪ੍ਰੀਖਿਆ ਲਈ ਜਾ ਰਹੀ ਹੈ।ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ, ਡਾਇਰੈਕਟਰ ਐਨ ਸੀ ਈ ਆਰ ਟੀ ਸੁਖਦੇਵ ਸਿੰਘ ਕਾਹਲੋਂ ਵੱਲੋ ਗੁਣਾਤਮਿਕ ਸਿਖਿਆ ਪ੍ਰਦਾਨ ਕਰਨ ਵਾਸਤੇ ਇਸ ਪੰਜਾਵੀ ਦੀ ਪ੍ਰੀਖਿਆ ਦੀ ਸੁਰੂ ਆਤ ਕੀਤੀ ਗਈ ਹੈ। ਇਸ ਪੰਜਵੀ ਦੀ ਪ੍ਰੀਖਿਆ ਨੂੰ ਸੁਚਾਰੂ ਤਰੀਕੇ ਨਾਲ ਸਿਰੇ ਚਾੜਨ ਵਾਸਤੇ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ (ਗੁਰਦਾਸਪੁਰ ) ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸਮੂਚ ਸਟਾਫ ਦਾ ਸਹਿਯੋਗ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਭਰ ਵਿਚ 12500 ਵਿਦਿਆਰਥੀ ਨੇ 246 ਸੈਟਰਾਂ ਵਿਚ ਪ੍ਰੀਖਿਆ ਦੇਣ ਵਾਸਤੇ ਪਹੁੰਚੇ। ਵਿਦਿਆਰਥੀਆ ਦੇ ਇਮਹਿਾਨ ਦੇ ਡਰ ਨੂੰ ਖਤਮ ਕਰਨ ਹਿੱਤ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਸਰਕਾਰੀ ਐਲੀਮੈਂਟਰੀ ਸਕੂਲ ਬਹਿਲੂਵਾਲ ਵਿਖੇ ਪ੍ਰੀਖਿਆ ਸੁਰੂ ਕਰਵਾਈ।ਇਸ ਦੌਰਾਨ ਸ੍ਰੀ ਸੈਣੀ ਨੇ ਦੱਸਿਆ ਕਿ ਵਿਦਿਅਰਥੀਆਂ ਵਿਚ ਪ੍ਰੀਖਿਆ ਦਾ ਤਨਾਅ ਖਤਮ ਕਰਨ ਵਾਸਤੇ ਵਿਦਿਆਰਥੀਆਂ ਨੂੰ ਪਿਆਰ ਭਾਂਵਨਾ ਤੇ ਸਤਿਕਾਰ ਦੀ ਭਾਵਨਾ ਨਾਲ ਪੇਸ਼ ਆਉਣ ਵਾਸਤੇ ਕਿਹਾ ਗਿਅ। ਗੁਰਦਾਸਪੁਰ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਬੈਠਣ ਤੋ ਪਹਿਲਾਂ ਕੁਝ ਨਾਂ ਕੂਝ ਸੌਗਾਤ ਵੱਜੋ ਦਿਤਾ ਜਾ ਰਿਹਾ ਹੈ। ਪ੍ਰੀਖਿਆ ਵਿਚ ਬੈਠਣ ਤੋ ਪਹਿਲਾ ਸੈਟਰ ਵਿਚ ਹਾਜਰ ਵਿਦਿਆਰਥੀਆਂ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਤੇ ਉਹਨਾ ਦੀ ਟੀਮ ਵੱਲੋ ਟਾਫੀਆਂ ਤੇ ਪੈਨ ਵੰਡੇ ਗਏ। ਇਸੇ ਹੀ ਲੜੀ ਨੂੰ ਮੁਖ ਰੱਖਦਿਆਂ ਉਪ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਸ੍ਰੀ ਭਾਂਰਤ ਭੂਸ਼ਨ ਵੱਲੋ ਸਰਕਾਰੀ ਐਲੀਮੈਟਰੀ ਸਕੂਲ ਗੌਸਪੁਰਾ,ਜੈਤੋਸਰਜਾ ਤੇ ਚਾਹਲ ਕਲਾਂ ਸਕੂਲ ਵਿਚ ਕਰਵਾਈ ਜਾ ਰਹੀ ਪ੍ਰੀਖਿਆ ਦਾ ਨਿਰੀਖਣ ਕੀਤਾ। ਜਿਲ੍ਹਾ ਨਿਰੀਖਣ ਟੀਮ ਇੰਚਾਰਜ ਅਮਰਜੀਤ ਸਿੰਘ ਭਾਂਟੀਆਂ ਵੱਲੋ ਵੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਪੰਜਵੀ ਦੀ ਪ੍ਰੀਖਿਆ ਦਾ ਨਿਰੀਖਣ ਕੀਤਾ ਗਿਆ। ਇਸ ਸੈਟਰ ਵਿਚ ਵੀ ਸਕੂਲ ਪ੍ਰਿੰਸੀਪਲ ਰੰਜੀਵ ਅਰੌੜਾ ਵੱਲੋ ਵਿਦਿਅਰਥੀਆਂ ਪੈਨ , ਪੈਨਸਿਲਾਂ ਤੇ ਟਾਫੀਆਂ ਵੰਡੀਆਂ ਗਈਆਂ। ਇਹਨਾ ਟੀਮਾਂ ਵਿਚ ਪ੍ਰਿੰਸੀਪਲ ਮਨਜੀਤ ਸਿੰਘ ਸੇਖੂਪੁਰ,ਜਤਿੰਦਰ ਸਿੰਘ ,ਆਤਮਜੀਤ ਕੌਰ, ਨਰਿੰਦਰ ਸਿੰਘ,ਅਸੋਕ ਕੁਮਾਰ,ਰਜਿੰਦਰ ਸਿੰਘ ,ਕਮਲੇਸ ਕੌਰ, ਸੁਨੀਤਾ ਸਰਮਾ ,ਰਜਨੀ ਬਾਲਾ,ਹਰਪ੍ਰੀਤ ਸਿੰਘ ,ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply