Wednesday, July 3, 2024

ਅੰਮ੍ਰਿਤਸਰ ਪੋਸਟਲ ਡਿਵੀਜ਼ਨ ਕੌਮਾਂਤਰੀ ਮਹਿਲਾ ਦਿਵਸ ਮੌਕੇ ਲਗਾਏਗਾ ਮੈਗਾ ਕੈਂਪ-ਜਿੰਗਰ

PPN0503201608

ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ ਸੱਗੂ) – ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਅੰਮ੍ਰਿਤਸਰ ਪੋਸਟਲ ਡਿਵੀਜਨ ਵਲੋਂ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਮੂਹ ਡਾਕਖਾਨਿਆ ਵਿਚ ਮੈਗਾ ਰਾਹੀ 0 ਤੋ 10 ਸਾਲ ਦੀਆਂ ਲੜਕੀਆਂ ਲਈ ਸੁਕੰਨਿਆ ਸਮਰਿਧੀ ਖਾਤੇ ਖੋਲੇ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਸੁਪਰੀਡੈਂਟ ਆਫ ਪੋਸਟ ਆਫਿਸਿਜ ਸ੍ਰੀ ਜੇਠ ਮਲ ਜਿੰਗਰ ਨੇ ਜਾਣਕਾਰੀ ਦਿੰਦਿਆ ਦਸਿਆ ਕਿ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ 0-10 ਸਾਲ ਦੀ ਉਮਰ ਤਕ ਦੀਆਂ ਲੜਕੀਆਂ ਦੇ ਮਾਪੇ ਉਨਾਂ ਦੇ ਸੁਕੰਨਿਆ ਸਮਰਿਧੀ ਖਾਤੇ ਖੁਲਵਾ ਸਕਦੇ ਹਨ। ਉਨਾਂ ਦਸਿਆ ਕਿ ਡਿਵੀਜਨ ਵਲੋਂ ਸਾਰੇ ਡਾਕਘਰਾਂ ਵਿਚ ਬੱਚਿਆਂ ਦੇ ਮਾਪਿਆਂ ਦੀ ਸਹੂਲਤ ਲਈ ਮੈਗਾ ਕੈਪ ਲਾਏ ਜਾ ਰਹੇ ਹਨ। ਸ੍ਰੀ ਜਿੰਗਰ ਨੇ ਦਸਿਆ ਕਿ ਸਿਰਫ 1 ਹਜ਼ਾਰ ਰੁਪਏ ਜ਼ਮਾ ਕਰਵਾ ਕੇ ਸੁਕੰਨਿਆ ਸਮਰਿਧੀ ਖਾਤਾ ਖੁਲ ਜਾਵੇਗਾ। ਜਿਸ ਵਿਚ ਡੇਢ ਲਖ ਰੁਪਏ ਤਕ ਇਨਕਮਟੈਕਸ ਐਕਟ ਦੇ ਸੈਕਸ਼ਨ 80 (ਚ) ਤਹਿਤ ਛੋਟ ਲਈ ਜਾ ਸਕਦੀ ਹੈ। ਉਨਾਂ ਦਸਿਆ ਕਿ ਇਸ ਸਕੀਮ ਦੀ 9.2 ਫੀਸਦੀ ਵਿਆਜਦਰ ਹੈ ਜੋ ਕਿ ਬਾਕੀਆ ਨਾਲੋਂ ਵਧ ਹੈ।
ਸ੍ਰੀ ਜਿੰਗਰ ਨੇ ਦਸਿਆ ਕਿ ਅੰਮ੍ਰਿਤਸਰ ਦੇ ਜਨਰਲ ਪੋਸਟ ਆਫਿਸ ਵਿਚ ਇਕ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ ਜਿਸ ਵਿਚ ਸਹਾਇਕ ਕਮਿਸ਼ਨਰ (ਜਨਰਲ) ਮੈਡਮ ਅਮਨਦੀਪ ਕੌਰ ਮੁਖ ਮਹਿਮਾਨ ਵਜੋ ਸ਼ਿਰਕਤ ਕਰਨਗੇ। ਉਨਾਂ ਅੰਮ੍ਰਿਤਸਰ ਅਤੇ ਤਰਨਤਾਰਨ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਕੈਪਾਂ ਦਾ ਵਧ ਤੋ ਵਧ ਲਾਹਾ ਲੈ ਕੇ ਸੁਕੰਨਿਆ ਸਮਰਿਧੀ ਯੋਜਨਾ ਨੂੰ ਹੋਰ ਸਫਲ ਕਰਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply