Wednesday, June 26, 2024

ਪੱਤਰਕਾਰਾਂ ਲਈ ਸ਼ੁਰੂ ਕੀਤੀ ਕੈਸ਼ਲੈਸ ਬੀਮਾ ਯੋਜਨਾ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

PPN2503201613ਜੰਡਿਆਲਾ ਗੁਰੂ, 25 ਮਾਰਚ (ਹਰਿੰਦਰਪਾਲ ਸਿੰਘ)- ਮੀਡੀਆ ਹੀ ਇੱਕ ਅਜਿਹਾ ਸਾਧਨ ਹੈ ਜੋ ਪੰਜਾਬ ਸਰਕਾਰ ਦੀਆਂ ਉਪਲੱਬਧੀਆਂ ਅਤੇ ਨੁਕਸਾਨ ਸਬੰਧੀ ਜਨਤਾ ਨੂੰ ਅਤੇ ਸਰਕਾਰ ਨੂੰ ਜਾਗਰੂਕ ਕਰਵਾਉਂਦੀ ਹੈ ਜਿਸ ਕਰਕੇ ਮੀਡੀਆ ਦਾ ਇਸ ਸਮਾਜ ਵਿੱਚ ਇੱਕ ਅਹਿਮ ਰੋਲ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਅਪਨੇ ਮੀਡੀਆ ਸਲਾਹਕਾਰ ਵਿਰਾਟ ਦੇਵਗਨ ਅਤੇ ਨਿੱਜੀ ਸਹਾਇਕ ਰਾਜੀਵ ਕੁਮਾਰ ਬਬਲੂ ਰਾਹੀ ਭੇਜੇ ਸੰਦੇਸ਼ ਵਿੱਚ ਉਹਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਵਿਸ਼ੇਸ਼ ਤੋਰ ਤੇ ਪੱਤਰਕਾਰਾਂ ਨੂੰ ਸਰਕਾਰੀ ਮੁਲਾਜਮਾ ਦੇ ਬਰਾਬਰ ਬੀਮਾ ਯੋਜਨਾ ਦਿੱਤੀ ਗਈ ਹੈ। ਸਥਾਨਕ ਜੀ ਟੀ ਰੋਡ ਸਥਿਤ ਇਕ ਹੋਟਲ ਵਿੱਚ ਪੱਤਰਕਾਰਾਂ ਦੀ ਰੱਖੀ ਪਾਰਟੀ ਵਿੱਚ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਦੇ ਮੀਡੀਆ ਐਡਵਾਈਜਰ ਵਿਰਾਟ ਦੇਵਗਨ ਨੇ ਆਏ ਹੋਏ ਸਾਰੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੋਕੇ ਜੰਡਿਆਲਾ ਪ੍ਰੈਸ ਕਲੱਬ (ਰਜਿ:) ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਪੱਤਰਕਾਰਾਂ ਲਈ ਸ਼ੁਰੂ ਕੀਤੀ ਕੈਸ਼ਲੈਸ ਬੀਮਾ ਯੋਜਨਾ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਮੰਗ ਕੀਤੀ ਪੱਤਰਕਾਰਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਵੀ ਸਰਕਾਰ ਜਲਦੀ ਪੂਰੀਆਂ ਕਰੇ। ਮਲਹੋਤਰਾ ਨੇ ਕਿਹਾ ਕਿ ਸਰਕਾਰੀ ਨੁਮਾਇੰਦਿਆਂ ਨਾਲ ਜਨਤਾ ਅਤੇ ਪੈ੍ਰਸ ਦੀਆਂ ਮੀਟਿੰਗਾਂ ਸਮੇਂ ਸਮੇ ਜਾਰੀ ਰੱਖੀਆਂ ਜਾਣ ਤਾਂ ਜੋ ਇੱਕ ਦੂਜੇ ਦੀਆਂ ਮੁਸ਼ਕਿਲਾਂ ਤੋਂ ਸਾਰਿਆਂ ਨੂੰ ਜਾਣੂ ਕਰਵਾਇਆ ਜਾ ਸਕੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਐਸ ਐਚ ਉ ਥਾਣਾ ਜੰਡਿਆਲਾ ਦਵਿੰਦਰ ਸਿੰਘ ਬਾਜਵਾ, ਸੁਨੀਲ ਦੇਵਗਨ ਚੇਅਰਮੈਨ ਜੰਡਿਆਲਾ ਪ੍ਰੈਸ ਕਲੱਬ, ਰਾਮ ਪ੍ਰਸ਼ਾਦ ਸ਼ਰਮਾ, ਸੁਰਿੰਦਰਪਾਲ ਸਿੰਘ, ਵਰੁਣ ਸੋਨੀ, ਹਰਿੰਦਰਪਾਲ ਸਿੰਘ, ਗੁਰਦੀਪ ਸਿੰਘ ਨਾਗੀ ਮਾਝਾ ਪੈ੍ਰਸ ਕਲੱਬ, ਬਲਵਿੰਦਰ ਸਿੰਘ, ਮਨਜਿੰਦਰ ਸਿੰਘ ਚੰਦੀ, ਅਨਿਲ ਕੁਮਾਰ, ਵਿੱਕੀ ਰੰਧਾਵਾ, ਰਾਜਿੰਦਰ ਸਿੰਘ, ਮੁਨੀਸ਼ ਸ਼ਰਮਾ, ਸੁਖਚੈਨ ਕੁਮਾਰ, ਕੁਲਜੀਤ ਸਿੰਘ, ਅਸ਼ਵਨੀ ਸ਼ਰਮਾ, ਰਾਮਸ਼ਰਨਜੀਤ ਸਿੰਘ, ਦਲੇਰ ਸਿੰਘ, ਪਿੰਕੂ ਆਨੰਦ, ਭੁਪਿੰਦਰ ਸਿੰਘ ਸਿੱਧੂ, ਸਤਿੰਦਰਬੀਰ ਸਿੰਘ, ਸਤਪਾਲ ਸਿੰਘ, ਰਵਿੰਦਰ ਸਿੰਘ, ਗੋਪਾਲ ਸਿੰਘ, ਗੁਲਸ਼ਨ ਵਿਨਾਇਕ, ਕੁਲਵੰਤ ਸਿੰਘ, ਸਿਕੰਦਰ ਸਿੰਘ ਖਾਲਸਾ ਆਦਿ ਤੋਂ ਇਲਾਵਾ ਇਲਾਕੇ ਦਾ ਪੱਤਰਕਾਰ ਭਾਈਚਾਰਾ ਮੋਜੂਦ ਸੀ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply