Wednesday, June 26, 2024

ਚੋਰੀ ਕੀਤੇ 6 ਮੋਟਰਸਾਈਕਲਾਂ ਸਮੇਤ ਦੋ ਦੋਸ਼ੀ ਕਾਬੂ

PPN2503201614ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਬਿਊਰੋ) ਥਾਣਾ ਬੀ ਡਵੀਜਨ ਦੀ ਪੁਲਿਸ ਵਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 6 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਜਾਣ ਦੀ ਖਬਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੀ ਡਵੀਜ਼ਨ ਦੇ ਇੰਚਾਰਜ਼ ਸ੍ਰੀ ਦੀਪਕ ਪਾਰੀਕ ਆਈ.ਪੀ.ਐਸ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਅਰੰਭੀ ਗਈ ਕਾਰਵਾਈ ਦੇ ਤਹਿਤ ਏ.ਐਸ.ਆਈ ਸ਼ਰਨਜੀਤ ਸਿੰਘ, ਏ.ਐਸ.ਆਈ ਸੂਬਾ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਮੁਖਬਰ ਤੋਂ ਪ੍ਰਾਪਤ ਇਤਲਾਹ ‘ਤੇ ਪਟਾਕਾ ਮਾਰਕੀਟ ਜਹਾਜਗੜ ਇਲਾਕੇ ਵਿੱਚ ਮੈਰਿਜ਼ ਪੈਲਸਾਂ ਅਤੇ ਬੈਂਕਾਂ ਦੇ ਬਾਹਰੋਂ ਮੋਟਰਸਾਈਕਲ ਉਡਾਉਣ ਵਾਲੇ ਦੋ ਨੌਜਵਾਨਾਂ ਨੂੰ ਚੋਰੀ ਦੇ ਇੱਕ ਮੋਟਰਸਾਈਕਲ ਸਪਲੈਂਡਰ ਪੀ.ਬੀ 02 ਬੀ.ਆਰ 0723 ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸ੍ਰੀ ਪਾਰਿਕ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਉਕਤ ਦੋਸ਼ੀਆਂ ਦੀ ਪਛਾਣ ਲਵਦੀਪ ਸਿੰਘ ਉਰਫ ਲਵ ਪੁੱਤਰ ਗੁਰਮੇਜ ਸਿੰਘ ਵਾਸੀ ਮੁਹੱਲਾ ਦਸਵਾੜ, ਨੇੜੇ ਘਾਹ ਮੰਡੀ ਚੌਂਕ, ਜੰਡਿਆਲਾ ਤੇ ਚਰਨਜੀਤ ਸਿੰਘ ਉਰਫ ਸੋਨੂੰ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਭੰਗਵਾ ਮੋਰੀ ਗੇਟ, ਨੇੜੇ ਗੁਰਦੁਆਰਾ ਬਾਬਾ ਹੰਦਾਲ ਜੀ ਜੰਡਿਆਲਾ ਵਜੋਂ ਹੋਈ ਹੈ।ਜਿੰਨਾਂ ਦੇ ਖਿਲਾਫ ਧਾਰਾ 379, 411, 413 ਭ:ਦ ਤਹਿਤ 24-3-2016 ਨੂੰ ਥਾਣਾ ਬੀ ਡਵੀਜ਼ਨ ਵਿਖੇ ਦਰਜ਼ ਕਰਕੇ ਜਦ ਤਫਤੀਸ਼ ਅਮਲ ਵਿੱਚ ਲਿਆਂਦੀ ਤਾਂ ਇੰਨਾਂ ਦੀ ਨਿਸ਼ਾਨਦੇਹੀ ‘ਤੇ ਸ਼ਹਿਰ ਦੇ ਵੱਖ ਵੱਖ ਹਿਸਿਆਂ ਵਿੱਚੋਂ ਚੋਰੀ ਕੀਤੇ 5 ਹੋਰ ਮੋਟਰ ਸਾਈਕਲ ਬਰਾਮਦ ਕੀਤੇ ਗਏ ਹਨ।
ਥਾਣਾ ਮੁਖੀ ਸ੍ਰੀ ਪਾਰੀਕ ਨੇ ਕਿਹਾ ਹੈ ਕਿ ਉਨਾਂ ਨੇ ਜਦ ਤੋਂ ਅਹੁੱਦਾ ਸੰਭਾਲਿਆ ਹੈ ਸਮਾਜ ਵਿਰੋਧੀ ਤੇ ਲੁਟੇਰਾ ਅਨਸਰਾਂ ਖਿਲਾਫ ਸਖਤੀ ਕਰਦਿਆਂ ਵੱਖ ਵੱਖ ਪਾਰਟੀਆਂ ਬਣਾ ਕੇ ਨਾਕੇ ਲਗਾਏ ਜਾ ਰਹੇ ਹਨ ਅਤੇ ਉਨਾਂ ਵਲੋਂ ਵੀ ਇਲਾਕੇ ਦੀ ਗਸ਼ਤ ਕੀਤੀ ਜਾ ਰਹੀ ਹੈ।ਇਲਾਕਾ ਵਾਸੀਆਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਸ੍ਰੀ ਪਾਰੀਕ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਸੁਰਖਿਆ ਲਈ ਹੈ ਅਤੇ ਲੋੜ ਪੈਣ ‘ਤੇ ਕੋਈ ਵੀ ਕਿਸੇ ਕਿਸਮ ਦੀ ਸ਼ਿਕਾਇਤ ਸਬੰਧੀ ਉਨਾਂ ਨਾਲ ਸਿੱਧਾ ਰਾਬਤਾ ਕਰ ਸਕਦਾ ਹੈ।ਉਨਾਂ ਨੇ ਚੋਰਾਂ, ਗੁੰਡਾ ਤੇ ਲੁਟੇਰਾ ਅਨਸਰਾਂ ਤੋਂ ਇਲਾਵਾ ਨਸ਼ਿਆਂ ਵਿੱਚ ਲੱਗੇ ਸਮਾਜ ਵਿਰੋਧੀਆਂ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਨਹੀਂ ਤਾਂ ਉਨਾਂ ਨੂੰ ਭਿਆਨਕ ਨਤੀਜੇ ਭੁਗਤਣੇ ਪੈਣਗੇ।ਇਸ ਮੌਕੇ ਏ.ਐਸ.ਆਈ. ਸੂਬਾ ਸਿੰਘ, ਏ.ਐਸ.ਆਈ ਸ਼ਰਨਜੀਤ ਸਿੰਘ, ਏ.ਐਸ.ਆਈ ਬਲਬੀਰ ਸਿੰਘ ਭੰਗੂ, ਏ.ਐਸ.ਆਈ ਦਵਿੰਦਤਰ ਸਿੰਘ, ਮੁਨਸ਼ੀ ਵਿਲਸਨ ਮਸੀਹ, ਰੀਡਰ ਮਲਕੀਤ ਸਿੰਘ, ਸਤਨਾਮ ਸਿੰਘ ਤੇ ਮੁਨਸ਼ੀ ਮਨਜੀਤ ਸਿੰਘ ਆਦਿ ਹਾਜ਼ਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply