Saturday, June 29, 2024

ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ 109ਵਾਂ ਜਨਮ ਦਿਨ ਮਨਾਇਆ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) – ਮਹਾਨ ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਦਾ 109 ਵਾਂ ਜਨਮ ਦਿਨ ਘਾਲਾ ਮਾਲਾ ਚੌਂਕ ਵਿਖੇ ਯਾਦਗਾਰ ਕਮੇਟੀ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਮਜੀਤ ਸਿੰਘ ਕੇ. ਪੀ.ਨੇ ਕੀਤੀ। ਕਰਮਜੀਤ ਸਿੰਘ ਰਿੰਟੂ ਇੰਚਾਰਜ ਹਲਕਾ ਉਤਰੀ ਅਤੇ ਯੋਗਿੰਦਰਪਾਲ ਢੀਂਗਰਾ ਜਨਰਲ ਸਕੱਤਰ ਪੰਜਾਬ ਕਾਂਗਰਸ ਨੇ ਯਾਦਗਾਰੀ ਬੁੱਤ ਤੇ ਫੁੱਲ ਮਾਲਾ ਪਾ ਕੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਘਾਲਾ ਮਾਲਾ ਜੀ ਨੇ ਦੇਸ਼ ਆਜਾਦੀ ਲਈ ਹਰ ਅੰਦੋਲਨ ਵਿੱਚ ਹਿੱਸਾ ਲੈ ਕੇ 8ਫ਼9 ਸਾਲ ਕੈਦ ਕੱਟੀ।ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾ ਨੂੰ ਘਾਲਾ ਮਾਲਾ ਬੁੱਤ ਫੋਟੋ ਵਾਲਾ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਭਾਰਤ ਭੂਸ਼ਨ, ਰਜਿੰਦਰ ਅਰਜਨ, ਸੁਰਿੰਦਰ ਬਿੱਟੂ ,ਅਨੂਪ ਸਿੰਘ, ਸੰਤੌਖ ਸਿੰਘ,ਸ਼ਾਮ ਸਿੰਘ, ਜਸਵਿੰਦਰ ਸਿੰਘ,ਗੁਰਨਾਮ ਸਿੰਘ ਪ੍ਰੇਮੀ,ਨਵਦੀਪ ਸਿੰਘ,ਮੋਹਿਤ ਮਹਾਜਨ,ਹਰਪਪ੍ਰੀਤ ਸਿੰਘ,ਤਰਸੇਮ ਲਾਲ, ਗੁਰਦੀਪ ਸਿੰਘ, ਸਰਬਜੀਤ ਸਿੰਘ, ਨਰਿੰਦਰ ਪ੍ਰਧਾਨ, ਜਨਕ ਰਾਜ, ਤੇਜਵੰਤ ਸਿੰਘ,ਵਿਨੋਦ ਕੁਮਾਰ, ਰਾਜ ਰਾਨੀ,ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply