Saturday, June 29, 2024

ਬਿੱਟਾ ਵੱਲੋ ਹਲਕਾ ਜੰਡਿਆਲਾ ਗੁਰੂ ਦੇ ਤੂਫਾਨੀ ਦੌਰਿਆਂ ਦਾ ਸਿਲਸਿਲਾ ਸ਼ੁਰੂ

PPN2903201629

ਚੌਂਕ ਮਹਿਤਾ, 29 ਮਾਰਚ (ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਗੁਰੂ ਦੇ ਸੀਨੀਅਰ ਅਕਾਲੀ ਆਗੂ ਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾ ਲਈ ਸੰਭਾਵੀ ਉਮੀਦਵਾਰ ਅਮਰੀਕ ਸਿੰਘ ਬਿੱਟਾ ਵੱਲੋ ਸਰਕਲ ਮਹਿਤਾ ਦੇ ਪਿੰਡ ਉਦੋਨੰਗਲ, ਧਰਮੂਚੱਕ, ਸੂਰੋਪੱਡਾ ਆਦਿ ਵੱਖ ਵੱਖ ਪਿੰਡਾਂ ਦੇ ਕੀਤੇ ਜਾ ਰਹੇ ਤੂਫਾਨੀ ਦੌਰੇ ਦੌਰਾਨ ਕਸਬਾ ਚੌਂਕ ਮਹਿਤਾ ਵਿਖੇ ਖਾਲਸਾ ਸਪੋਰਟਸ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ, ਇਸ ਸਮੇ ਮੀਟਿੰਗ ਦੌਰਾਨ ਉਨਾ੍ਹਂ ਨੌਜਵਾਨ ਵਰਗ ਨੂੰ ਪਾਰਟੀ ਦੀ ਰੀੜ੍ਹ ਦੀ ਹੱਡੀ ਦੱਸਿਆ, ਉਨਾ੍ਹਂ ਕਿਹਾ ਕਿ ਸਾਲ 2012 ਦੌਰਾਨ ਵੀ ਯੂਥ ਵੋਟ ਨਾਲ ਸਰਕਾਰ ਹੋਂਦ ਵਿਚ ਆਈ ਸੀ ਉਨਾ੍ਹਂ ਕਿਹਾ ਕਿ ਅਕਾਲੀ ਪਾਰਟੀ ਨੇ ਹਮੇਸ਼ਾਂ ਮਿਹਨਤੀ ਇਨਸਾਨ ਦਾ ਸਤਿਕਾਰ ਕੀਤਾ ਹੈ ਅਤੇ ਅਗਾਮੀ ਸਮੇ ਦੌਰਾਨ ਵੀ ਮਿਹਨਤੀ ਨੌਜਵਾਨਾ ਨੂੰ ਅੱਖੋਂ ਪਰੋਖਾ ਕਰਨ ਦੀ ਬਜਾਏ ਬਣਦਾ ਮਾਨ ਸਨਮਾਨ ਦੇਣ ਦੀ ਗੱਲ ਕੀਤੀ, ਇਸ ਸਮੇ ਖਾਲਸਾ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬਿੱਟਾ ਦੀ ਪ੍ਰਧਾਨਗੀ ‘ਚ ਨੌਜਵਾਨਾ ਨੂੰ ਪਾਰਟੀ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਖ ਵੱਖ ਪਿੰਡਾਂ ਵਿਚ ਮੀਟਿੰਗਾ ਦੇ ਪ੍ਰੋਗਰਾਮ ਉਲੀਕਣਗੇ, ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਰੰਧਾਵਾ, ਵਰਿੰਦਰ ਬਾਊ, ਗੁਰਸ਼ਰਨ ਸਿੰਘ ਖੁਜਾਲਾ, ਸੀਨੀਅਰ ਅਕਾਲੀ ਆਗੂ ਪ੍ਰਧਾਨ ਕੈਪਟਨ ਸਿੰਘ ਮਹਿਤਾ, ਤੇਜਿੰਦਰ ਸਿੰਘ ਬਿੱਟੂ ਪਟਿਆਲਾ, ਗੁਰਜੰਟ ਸਿੰਘ, ਜਸਬੀਰ ਸਿੰਘ ਉਦੋਨੰਗਲ, ਸੰਦੀਪ ਕੁਮਾਰ, ਦੀਪ ਉਦੋਨੰਗਲ, ਸਰਵਣ ਸਿੰਘ, ਲਖਵਿੰਦਰ ਸਿੰਘ ਲਾਡੀ, ਆਦਿ ਯੂਥ ਵਰਕਰ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply