Saturday, June 29, 2024

ਖ਼ਾਲਸਾ ਕਾਲਜ ਵਿਖੇ ਕੰਪਿਊਟਰ ਵਿਭਾਗ ਨੇ ਮਨਾਇਆ ‘ਟੈਕ ਫੈਸਟ-2016’

PPN3003201610 PPN3003201611ਅੰਮ੍ਰਿਤਸਰ, 30 ਮਾਰਚ (ਸੁਖਬੀਰ ਖੁਰਮਣੀਆ) – ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਿਭਾਗ ਵੱਲੋਂ ਕਾਲਜ ਦੇ ਵਿਹੜੇ ਵਿੱਚ ‘ਟੈਕ ਫੈਸਟ-2016’ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਕੰਪਿਊਟਰ ਵਿੱਦਿਆ ਵਿੱਚ ਨਵੀਆਂ ਹੋ ਰਹੀਆਂ ਖੋਜ਼ਾਂ ‘ਤੇ ਵਿਚਾਰ-ਵਟਾਂਦਰੇ ਤੋਂ ਇਲਾਵਾ ਕਾਲਜ ਦੇ ਵਿਹੜੇ ਵਿੱਚ ਸੱਭਿਆਚਾਰਕ ਮੰਚ ਨੇ ਖ਼ੂਬ ਰੰਗ ਬੰਨਿਆ। ਇਸ ਮੌਕੇ 2 ਪੜਾਵਾਂ ਵਿੱਚ ਸਵੇਰੇ ਦੇ ਆਯੋਜਿਤ ਪ੍ਰੋਗਰਾਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਹਰਦੀਪ ਸਿੰਘ ਅਤੇ ਦੁਪਿਹਰ ਵੇਲੇ ਸੀਨੀਅਰ ਡਵੀਜ਼ਨ ਦੇ ਸਿਵਲ ਜੱਜ ਸ: ਪੀ. ਐੱਸ. ਰਾਏ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਸ਼ੇ ਵਿੱਚ ਨਵੀਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ।
ਇਸ ਤੋਂ ਪਹਿਲਾਂ ‘ਵਰਸਿਟੀ ਦੇ ਡਾ. ਹਰਦੀਪ ਸਿੰਘ ਨੇ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦਾ ਅਗਾਜ਼ ਕੀਤਾ। ਸਮਾਰੋਹ ਵਿੱਚ ਸੂਬੇ ਦੇ 15 ਕਾਲਜਾਂ ਨੇ ਸ਼ਿਰਕਤ ਕਰਦਿਆਂ ਰੰਗੋਲੀ, ਸਵਾਲ ਜਵਾਬ, ਭੰਗੜਾ, ਗਿੱਧਾ ਆਦਿ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਸੈਂਕੜੇ ਦੀ ਗਿਣਤੀ ਵਿੱਚ ਆਏ ਵਿਦਿਆਰਥੀਆਂ ਦੇ ਹੜ੍ਹ ਨੇ ਮੇਲਾ ਮਨਮੋਹਕ ਨਜ਼ਾਰਾ ਪੇਸ਼ ਕੀਤਾ।
ਇਸ ਮੌਕੇ ਡਾ. ਹਰਦੀਪ ਸਿੰਘ ਤੇ ਸ: ਰਾਏ ਨੇ ਆਪਣੇ-ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੌਕੇ ਸਮੇਂ ਵਿੱਚ ਹਰੇਕ ਕਾਰੋਬਾਰ ਕੰਪਿਊਟਰ ਨਾਲ ਜੁੜਦਾ ਜਾ ਰਿਹਾ ਹੈ। ਜਿਸ ਨਾਲ ਵਿਦਿਆਰਥੀ ਤੋਂ ਲੈ ਕੇ ਇਕ ਬਿਜਨਸਮੈਨ ਤੱਕ ਹਰੇਕ ਇਨਸਾਨ ਕੰਪਿਊਟਰ ‘ਤੇ ਨਿਰਭਰ ਹੁੰਦਾ ਜਾ ਰਿਹਾ ਹੈ, ਚਾਹੇ ਉਹ ਕਿਸੇ ਵੀ ਕਿੱਤੇ ਨਾਲ ਜੁੜਿਆ ਹੋਵੇ। ਇੰਟਰਨੈੱਟ ਦੇ ਜਰੀਏ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਮਿੰਟਾਂ ਵਿੱਚ ਸੁਲਝਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸ਼ਨਲ ਯੁੱਗ ਵਿੱਚ ਟੈਕ ਫੈਸਟ ਵਰਗੇ ਮੁਕਾਬਲੇ ਵਿਦਿਆਰਥੀਆਂ ਦੀ ਕਾਬਲੀਅਤ ਟੈਕਨੀਕਲ ਢੰਗ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖਸੀਅਤ ਨੂੰ ਨਿਖਾਰਦੇ ਹਨ।
ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡਾ. ਹਰਦੀਪ ਸਿੰਘ, ਸ: ਰਾਏ ਅਤੇ ਹੋਰ ਆਏ ਮਹਿਮਾਨਾਂ ਦਾ ਕਾਲਜ ਦੇ ਵਿਹੜੇ ਪੁੱਜਣ ‘ਤੇ ਨਿੱਘਾ ਸਵਾਗਤ ਕਰਦਿਆ ਜੀ ਆਇਆ ਕਿਹਾ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਕੀਤੇ ਮਾਰਗ ਦਰਸ਼ਕ ਸਦਕਾ ਹੁਨਰਮੰਦ, ਕਾਬਲ ਖਿਡਾਰੀ ਤੇ ਪੜ੍ਹਾਈ ਵਿੱਚ ਚੰਗਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ‘ਤੇ ਸਨਮਾਨਿਤ ਕਰਦੇ ਹੋਏ ਉਸ ਦੇ ਭਵਿੱਖ ਲਈ ਯੋਗ ਉਪਰਾਲੇ ਕਰਨ ਲਈ ਕਾਲਜ ਹਮੇਸ਼ਾ ਤੱਤਪਰ ਰਹੇਗਾ।
ਕੰਪਿਊਟਰ ਸਾਇੰਸ ਵਿਭਾਗ ਦੇ ਮੁੱਖੀ ਪ੍ਰੋ: ਹਰਭਜਨ ਸਿੰਘ ਨੇ ਕਿਹਾ ਕਿ ਇਸ ਤਕਨੀਕੀ ਮੇਲੇ ਦਾ ਮਕਸਦ ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਇਨਫਾਰਮੇਸ਼ਨ ਟੈਕਨਾਲਜੀ ਦੀ ਵਰਤੋਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੈ। ਇਸ ਸਮਾਰੋਹ ਕਾਲਜ ਵਿੱਚ ਭਾਰੀ ਮੇਲਾ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਪਕਵਾਨਾਂ ਦੇ ਸਟਾਲਾਂ ਤੋਂ ਇਲਾਵਾ, ਖਰੀਦਦਾਰੀ ਦੀਆਂ ਅਲੱਗ-ਅਲੱਗ ਦੁਕਾਨਾਂ ਵੀ ਸਜਾਈਆਂ ਗਈਆਂ ਸਨ। ਸਮਾਰੋਹ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਅਤਾ ਦੀ ਝਲਕ ਪੇਸ਼ ਕਰਦੇ ਹੋਏ ਗਿੱਧਾ-ਬੋਲੀਆ, ਭੰਗੜਾ, ਸਕਿੱਟਾਂ, ਲੋਕ ਗੀਤ ਆਦਿ ਪੇਸ਼ ਕੀਤਾ।
ਸਮਾਰੋਹ ਦੀ ਸਮਾਪਤੀ ਉਪਰੰਤ ਡਾ. ਹਰਦੀਪ ਸਿੰਘ ਅਤੇ ਪੀ. ਐੱਸ. ਰਾਏ ਨੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਸਮਾਗਮ ਮੌਕੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਡਾ. ਕੁਲਜੀਤ, ਪ੍ਰੋ: ਅਮਨਦੀਪ, ਪ੍ਰੋ. ਪੂਜਾ ਮੋਂਗਾ, ਪ੍ਰੋ: ਸੁਖਜੀਤ, ਦਲਜੀਤ ਸਿੰਘ, ਮੰਨਣ ਖੰਨਾ, ਜੋਗਿੰਦਰ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਦੌਰਾਨ ਪ੍ਰੋ: ਸੁਖਵਿੰਦਰ ਕੌਰ, ਪ੍ਰੋ: ਕਵਲਜੀਤ ਕੌਰ, ਪ੍ਰੋ: ਹਰਸ਼, ਪ੍ਰੋ: ਗਗਨਦੀਪ ਸਿੰਘ, ਪ੍ਰੋ: ਪੂਨਮਜੀਤ ਕੌਰ, ਪ੍ਰੋ: ਰਾਜਕਰਨ ਸਿੰਘ, ਪ੍ਰੋ: ਸਿਮਰਨਜੀਤ ਕੌਰ, ਪ੍ਰੋ: ਜਗਬੀਰ ਸਿੰਘ, ਪ੍ਰੋ: ਮਨੀ ਅਰੋੜਾ, ਪ੍ਰੋ: ਸੁਖਪ੍ਰੀਤ ਕੌਰ, ਪ੍ਰੋ: ਪ੍ਰਭਜੋਤ ਕੌਰ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply