Wednesday, July 3, 2024

ਡੀ.ਏ.ਵੀ ਇੰਟਰਨੈਸ਼ਨਲ ਨੇ ਵੈਦਿਕ ਰੀਤੀ ਨਾਲ ਮਨਾਇਆ 19ਵਾਂ ਸਥਾਪਨਾ ਦਿਵਸ

PPN0504201624 PPN0504201625

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ ਸੱਗੂ) ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ 19ਵੇਂ ਸਥਾਪਨਾ ਦਿਵਸ ਤੇ ਸਕੂਲ ਦੇ ਵਿਹੜੇ ਵਿੱਚ ਪ੍ਰਭਵਾਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਸ਼ੁੱਭ ਅਰੰਭ ਹਵਨ ਯਗ ਨਾਲ ਹੋਇਆ। ਹਵਨ ਦੀ ਪਵਿੱਤਰ ਅਗਨੀ ਵਿੱਚ ਵੈਦਿਕ ਮੰਤਰਾਂ ਦੇ ਉਚਾਰਨ ਦੇ ਨਾਲ ਸਮੱਗਰੀ ਪਾਈ ਗਈ ।ਹਵਨ ਦੀ ਸਮਾਗਮ ਦੀ ਖੁਸ਼ਬੂ ਤੇ ਵੈਦਿਕ ਮੰਤਰ ਉਚਾਰਨ ਦੀ ਪਵਿੱਤਰ ਧੁੰਨ ਨਾਲ ਪੂਰਾ ਵਾਤਾਵਰਨ ਪਾਵਨ ਹੋ ਗਿਆ।
ਇਸ ਅਵਸਰ ‘ਤੇ ਸਕੂਲ ਦੀ ਪ੍ਰਿੰਸੀਪਲ ਅੰਜਨਾ ਗੁਪਤਾ ਨੇ ਹਾਜ਼ਰ ਮਹਿਮਾਨਾਂ ਦਾ ਫੁੱਲ ਮਾਲਾਵਾਂ ਨਾਲ ਸਵਾਗਤ ਕੀਤਾ।ਸਾਲ 1998 ਵਿੱਚ ਸਥਾਪਿਤ ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਆਰਯ ਰਤਨ’ ਸ੍ਰੀ ਪੂਨਮ ਸੂਰੀ, ਪ੍ਰਧਾਨ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੇ ਮਾਰਗ ਦਰਸ਼ਨ ਵਿੱਚ ਨਿਰੰਤਰ ਸਫਲਤਾ ਦੀਆਂ ਪੋੜੀਆਂ ਚੜ੍ਹਦੇ ਹੋਏ ਅੱਜ 19ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਅੱਜ ਸਕੂਲ ਵਿੱਚ 5480 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਵਿਦਿਆਰਥੀਆਂ ਦੀ ਅਣਥੱਕ ਮਿਹਨਤ ਅਤੇ ਅਧਿਆਪਕ ਵਰਗ ਦੇ ਮਾਰਗ ਦਰਸ਼ਨ ਦਾ ਹੀ ਨਤੀਜਾ ਹੈ ਕਿ ਹਰ ਸਾਲ ਲੜਕੇ-ਲੜਕੀਆਂ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਸੰਸਕ੍ਰਿਤ ਗਤੀਵਿਧੀਆਂ ਵਿੱਚ ਵੀ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਉਪਲੱਬਧੀਆਂ ਪ੍ਰਾਪਤ ਕਰ ਰਹੇ ਹਨ।
ਸ੍ਰੀ ਜੇ.ਪੀ ਸ਼ੂਰ ਨੇ ਪ੍ਰਿੰਸੀਪਲ ਅੰਜਨਾ ਗੁਪਤੁਾ ਨੂੰ ਇਸ ਸ਼ੁੱਭ ਅਵਸਰ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਹਾਂਰਿਸ਼ੀ ਦਯਾਨੰਦ ਸਰਸਵਤੀ ਜੀ ਦੀਆਂ ਸਿੱਖਿਆਵਾਂ ਨੂੰ ਲੈ ਕੇ ਅਤੇ ਮਹਾਤਮਾ ਹੰਸਰਾਜ ਜੀ ਦੇ ਤਿਆਗ ਤੋਂ ਪ੍ਰੇਰਣਾ ਲੈ ਕੇ ਇਸ ਸਕੂਲ ਦਾ ਨੀਂਹ ਰੱਥਰ ਰੱਖਿਆ ਗਿਆ ਸੀ।
ਸ੍ਰੀ ਜੇ.ਪੀ ਸ਼ੂਰ ਨਿਰਦੇਸ਼ਕ ਪਬਲਿਕ ਸਕੂਲਜ-1 ਅਤੇ ਸਹਾਇਤਾ ਪ੍ਰਾਪਤ ਸਕੂਲ ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਸਕੂਲ ਦੇ ਚੇਅਰਮੈਨ ਮਾਨਯੋਗ ਡਾ. ਵੀ.ਪੀ ਲਖਨਪਾਲ, ਰੀਜ਼ਨਲ ਡਾਇਰੈਕਟਰ ਡਾ. ਸ੍ਰੀਮਤੀ ਨੀਲਮ ਕਾਮਰਾ, ਪ੍ਰਬੰਧਕ ਡਾ. ਰਜੇਸ਼ ਕੁਮਾਰ ਵੀ ਇਸ ਅਵਸਰਤੇ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਇਸ ਅਵਸਰ ਤੇ ਭਜਨਾਂ ਦੀ ਸੀ.ਡੀ. ‘ਭਜਨਾਜਲੀ’ ਦਾ ਉਦਘਾਟਨ ਕੀਤਾ ਗਿਆ। ਇਸ ਸੀ.ਡੀ ਵਿੱਚ ਪੰਡਤ ਸਤਪਾਲ ਪਥਿਕ ਜੀ ਦੁਆਰਾ ਲਿਖਿਆ ਅਤੇ ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਦੁਆਰਾ ਗਾਏ ਗਏ ਛੇ ਭਜਨਾਂ ਦਾ ਸੰਗ੍ਰਹਿ ਹੈ।
ਸz: ਹਰਵਿੰਦਰ ਸੋਹਲ ਦੁਆਰਾ ਪੇਸ਼ ਕੀਤੇ ਗਏ ਦੇਸ਼ ਭਗਤੀ ਦੇ ਮਨਮੋਹਕ ਗੀਤਾਂ ਨੇ ਸਭ ਨੂੰ ਭਾਵੁੱਕ ਕਰ ਦਿਤਾ।ਸਕੂਲ ਦੇ ਚੇਅਰਮੈਨ ਮਾਨਯੋਗ ਡਾ. ਵੀ.ਪੀ ਲਖਨਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ 18 ਸਾਲਾਂ ਦੌਰਾਨ ਸਕੂਲ ਨਿਰੰਤਰ ਤਰੱਕੀ ਦੇ ਰਾਹ ਤੇ ਜਾ ਰਿਹਾ ਹੈ।

ਇਸ ਮੌਕੇ ਸ੍ਰੀ ਜੇ.ਪੀ. ਸੂਰ ਜੀ, ਹਰਵਿੰਦਰ ਸੋਹਲ, ਡਾ. ਵੀ.ਪੀ. ਲਖਨਪਾਲ, ਸ੍ਰੀ ਜੇ.ਕੇ. ਲੁਥਰਾ, ਸ੍ਰੀ ਸੁਦਰਸ਼ਨ ਕਪੂਰ, ਡਾ. ਸ੍ਰੀਮਤੀ ਨੀਲਮ ਕਾਮਰਾ, ਡਾ. ਰਜੇਸ਼ ਕੁਮਾਰ, ਸ੍ਰੀ ਸਤਪਾਲ ਪਥਿਕ, ਸ੍ਰੀ ਦਿਨੇਸ਼ ਪਥਿਕ, ਸਾਧਵੀ ਮਧੁਰਾਨੰਦਾ, ਸ੍ਰੀਮਤੀ ਨਿਰਮਲ ਗੁਪਤਾ, ਸ੍ਰੀਮਤੀ ਬਲਬੀਰ ਕੌਰ ਬੇਦੀ, ਪ੍ਰਿੰ: ਡਾ. ਅਨਿਤਾ ਮੇਨਲ, ਪ੍ਰਿੰ: ਸੀਮਾ, ਪ੍ਰਿੰ: ਨੀਰਾ ਸ਼ਰਮਾ, ਪ੍ਰਿੰ: ਅਜੇ ਬੇਰੀ, ਪ੍ਰਿੰ: ਕਿਰਨ ਬਾਲਾ, ਡਾ. ਕੇ.ਐਸ. ਮਨਚੰਦਾ, ਸਰਦਾਰ ਸਤਨਾਮ ਸਿੰਘ, ਡਾ. ਨਿਕਿਤਾ ਕਾਹਲੋਂ, ਸ੍ਰੀ ਸੁਰਜੀਤ ਸ਼ਰਮਾ, ਸ੍ਰੀ ਵਿਜੇ, ਸ੍ਰੀ ਰਾਕੇਸ਼ ਮਹਿਰਾ, ਸ੍ਰੀ ਸੁਦੇਸ਼ ਆਨੰਦ, ਸ੍ਰੀ ਸਤੀਸ਼ ਸੂਦ, ਸ੍ਰੀ ਮੁਰਾਰੀ ਲਾਲ ਅਤੇ ਹੋਰ ਮਹਿਮਾਨਾਂ ਅਤੇ ਪੱਤਰਕਾਰਾਂ ਨੂੰ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਲੰਗਰ ਵੀ ਲਗਾਇਆ ਗਿਆ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply