Wednesday, July 3, 2024

’ਨੋ ਹੈਲਮੇਟ ਨੋ ਪੈਟਰੋਲ’ ਤੇ ਹੈਵੀ ਵਾਹਨਾਂ ਲਈ ‘ਨੋ ਰਿਫਲੈਕਟਰ ਨੋ ਪੈਟਰੋਲ’ ਦੀ ਯੋਜਨਾ ਤਿਆਰ

PPN0604201614ਪਠਾਨਕੋਟ, 6 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਅੰਦਰ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਅਣਸੁਖਾਵੀਆਂ ਦੂਰਘਟਨਾਵਾਂ ਨੂੰ ਰੋਕਣ ਲਈ ਦੋ ਪਹੀਆ ਵਾਹਨਾਂ ਲਈ ‘ਨੋ ਹੈਲਮੇਟ ਨੋ ਪੈਟਰੋਲ’ ਅਤੇ ਹੈਵੀ ਵਾਹਨਾਂ ਲਈ ‘ਨੋ ਰਿਫਲੈਕਟਰ ਨੋ ਪੈਟਰੋਲ’ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਹ ਜਾਣਕਾਰੀ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਡਿਪਟੀ ਕਮਿਸ਼ਨਰ ਕੰਪਲੈਕਸ ਪਠਾਨਕੋਟ ਵਿਖੇ ਸੜਕ ਸੁਰੱਖਿਆ ਸਬੰਧੀ ਸਬੰਧਤ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦਿੱਤੀ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਕੇ. ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ(ਜ), ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਜਸਵੰਤ ਸਿੰਘ ਢਿਲੋਂ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਇੰਦਰਜੀਤ ਸਿੰਘ ਚਾਵਲਾ ਜੀ.ਐਮ. ਪੰਜਾਬ ਰੋਡਵੇਜ਼, ਮਨੋਜ ਕੁਮਾਰ ਡੀ.ਐਸ.ਪੀ., ਜਰਨੈਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐ), ਡਾ. ਤਰਸੇਮ ਸਿੰਘ ਡੀ.ਐਚ.ਓ. ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੀਟਿੰਗ ਵਿੱਚ ਮਾਧੋਪੁਰ ਰੇਲਵੇ ਸਟੇਸ਼ਨ ਨੇੜੇ ਅਤੇ ਮਲਿਕਪੁਰ ਚੌਕ ਵਿਖੇ ਗਲਤ ਸਾਇਡ ‘ਤੇ ਲੱਗੇ ਟਰੱਕਾਂ ਨੂੰ ਸਹੀ ਢੰਗ ਨਾਲ ਲਗਾਉਣ, ਬੱਸ ਸਟੈਂਡ ਪਠਾਨਕੋਟ ਨੇੜੇ ਗਲਤ ਢੰਗ ਨਾਲ ਖੜ੍ਹੇ ਆਟੋ ਰਿਕਸ਼ਿਆਂ ਨੂੰ ਤਰਤੀਬਵਾਰ ਖੜ੍ਹੇ ਕਰਨ, ਬੱਸ ਤੇ ਟਰੱਕਾਂ ਵਿੱਚ ਪਰੈਸ਼ਰ ਹਾਰਨਾਂ ‘ਤੇ ਰੋਕ ਲਗਾਉਣ ਅਤੇ ਸੇਫ ਸਕੂਲ ਵਾਹਨ ਸਕੀਮ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੁਝਾਅ ਲਏ ਗਏ। ਉਨ੍ਹਾਂ ਦੱਸਿਆ ਕਿ ‘ਨੋ ਹੈਲਮੇਟ ਨੋ ਪੈਟਰੋਲ’ ਯੋਜਨਾਂ ਅੱਜ ਤੋਂ ਜਿਲ੍ਹੇ ਅੰਦਰ ਲਾਗੂ ਹੋਵੇਗੀ। ਜਿਸਦੇ ਲਈ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਵੀ ਪੂਰਨ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੋਜਨਾ ਦੇ ਅਧੀਨ ਹਰੇਕ ਪੈਟਰੋਲ ਪੰਪ ਮਾਲਿਕ ਆਪਣੇ ਪੈਟਰੋਲ ਪੰਪਾਂ ਤੇ ‘ਨੋ ਹੈਲਮੇਟ ਨੋ ਪੈਟਰੋਲ’ ਦਾ ਬੋਰਡ ਲਗਾਉਣਗੇ ਅਤੇ ਇਸ ਨੂੰ ਪੂਰਨ ਰੂਪ ਵਿੱਚ ਲਾਗੂ ਕਰਨਗੇ। ਉਨ੍ਹਾਂ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਹਾਈਵੇ ਤੇ ਜਿਆਦਾਤਰ ਮੋਟਰ ਸਾਇਕਲ ਚਾਲਕ ਬਿਨ੍ਹਾਂ ਹੈਲਮੇਟ ਤੋਂ ਹੀ ਡਰਾਇਵਿੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਹਾਈਵੇ ‘ਤੇ ਅੱਜ ਤੋਂ ਹੀ ਇਹ ਨਿਯਮ ਲਾਗੂ ਹੋਵੇਗਾ ਅਤੇ ਦੋ ਦਿਨਾਂ ਦੇ ਬਾਅਦ ਇਹ ਨਿਯਮ ਸਿੱਟੀ ਵਿੱਚ ਵੀ ਲਾਗੂ ਹੋਵੇਗਾ। ਜਿਸਦੀ ਉਲੰਘਨਾ ਕਰਨ ਵਾਲੇ ਦਾ ਚਲਾਨ ਕੱਟਿਆ ਜਾਵੇਗਾ ਅਤੇ ਵਾਰਨ ਵੀ ਜਬਤ ਕੀਤੇ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਧੋਪੁਰ ਰੇਲਵੇ ਸਟੇਸ਼ਨ ਨੇੜੇ ਟਰੱਕਾਂ ਦੀ ਸਹੀ ਪਾਰਕਿੰਗ ਕਰਵਾਉਣ ਲਈ ਨੇਸ਼ਨਲ ਹਾਈਵੇ ਅਥਾਰਟੀ ਨੂੰ ਲਿਖਿਆ ਜਾਵੇਗਾ ਕਿ ਮਾਧੋਪੁਰ ਦੇ ਨਜਦੀਕ ਹਾਈਵੇ ਤੇ ਡਿਵਾਇਡਰ ਵਿੱਚ ਕੱਟ ਲਗਾ ਕੇ ਰੋਡ ਕਰਾਸ ਕਰਨ ਲਈ ਰਸਤਾ ਦਿੱਤਾ ਜਾਵੇ ਤਾਂ ਜੋ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਪ੍ਰਾਈਵੇਟ ਸਕੂਲਾਂ ਵਿੱਚ ਸੇਫ ਸਕੂਲ ਵਾਹਨ ਸਕੀਮ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸੇਫ ਸਕੂਲ ਵਾਹਨ ਸਕੀਮ ਦੇ ਅਧੀਨ ਸਭ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਖਸਤਾ ਹਾਲਤ ਸਕੂਲ ਵਾਹਨ ਅਤੇ ਸਕੂਲ ਵਾਹਨਾਂ ਵਿੱਚ ਸਮਰੱਥਾ ਤੋਂ ਜਿਆਦਾ ਬੱਚਿਆਂ ਦੀ ਸੰਖਿਆ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਹੈ, ਇਸ ਲਈ ਮਾਪੇ ਜਾਗਰੂਕ ਹੋਣ ਅਤੇ ਬੱਚੇਆਂ ਦੇ ਸਕੂਲ ਆਉਣ ਜਾਣ ਲਈ ਵਾਹਨਾਂ ਦੀ ਸਥਿਤੀ ਨੂੰ ਲੈ ਕੇ ਗੰਭੀਰਤਾ ਪੂਰਨ ਵਿਚਾਰ ਕਰਨ। ਉਨ੍ਹਾਂ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਇਕ ਹਫਤੇ ਦੇ ਅੰਦਰ ਅੰਦਰ ਸਕੂਲੀ ਵਾਹਨਾਂ ‘ਤੇ ਵਿਚਾਰ ਕਰਨ, ਇਸ ਤੋਂ ਬਾਅਦ ਅਗਰ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਤਾਂ ਉਸ ਦੇ ਉਹ ਆਪ ਜਿੰਮੇਵਾਰ ਹੋਣਗੇ। ਉਨ੍ਹਾਂ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੂੰ ਕਿਹਾ ਕਿ ਜਿੰਨ੍ਹਾਂ ਮੋਟਰਸਾਇਕਲਾਂ, ਬੱਸਾਂ ਅਤੇ ਟਰੱਕਾਂ ‘ਤੇ ਪਰੈਸ਼ਰ ਹਾਰਨ ਲੱਗੇ ਹਨ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply