Wednesday, July 3, 2024

ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ‘ਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਮੀਟਿੰਗ ਹੋਈ

PPN0604201617ਫਾਜ਼ਿਲਕਾ, 6 ਅਪ੍ਰੈਲ (ਵਨੀਤ ਅਰੋੜਾ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਣੀ ਹੈ। ਜਿਸ ਅਨੁਸਾਰ ਪੇਂਡੂ ਖੇਤਰਾਂ ਵਿੱਚ ਇੱਕ ਪੋਲਿੰਗ ਸਟੇਸ਼ਨ ਤੇ ਵੱਧ ਤੋ ਵੱਧ 1200 ਵੋਟਰ ਅਤੇ ਸ਼ਹਿਰੀ ਖੇਤਰਾਂ ਵਿੱਚ ਇੱਕ ਪੋਲਿੰਗ ਸਟੇਸ਼ਨ ਤੇ ਵੱਧ ਤੋ ਵੱਧ 1400 ਵੋਟਰ ਹੋਣੇ ਚਾਹੀਦੇ ਹਨ । ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਐਸ.ਡੀ.ਐਮਜ਼ ਅਤੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ।
ਸ.ਮਾਨ ਨੇ ਦੱਸਿਆ ਕਿ ਜੇਕਰ ਕਿਸੇ ਪੋਲਿੰਗ ਸਟੇਸ਼ਨ ਤੇ ਨਿਰਧਾਰਤ ਸੀਮਾ ਤੋ ਜਿਆਦਾ ਵੋਟਰ ਹਨ ਤਾਂ ਉਹਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਣੀ ਹੈ।ਇਸ ਦੇ ਨਾਲ ਹੀ ਪੇਂਡੂ ਖੇਤਰਾਂ ਵਿੱਚ ਇੱਕ ਬਿਲਡਿੰਗ ਵਿੱਚ 2 ਤੋਂ ਵੱਧ ਅਤੇ ਸ਼ਹਿਰੀ ਖੇਤਰਾਂ ਵਿੱਚ 4 ਤੋਂ ਵੱਧ ਪੋਲਿੰਗ ਸਟੇਸ਼ਨ, ਜੇਕਰ ਕਿਤੇ ਹੈ ਨੂੰ ਵੀ ਇਸ ਰੈਸ਼ਨੇਲਾਈਜੇਸ਼ਨ ਪ੍ਰੋਸੈਸ ਅਧੀਨ ਦਰੁਸਤ ਕੀਤਾ ਜਾਵੇਗਾ । ਜੇਕਰ ਕਿਸੇ ਕਾਰਨ ਪੋਲਿੰਗ ਸਟੇਸ਼ਨ ਦੀ ਬਿਲਡਿੰਗ ਵਿੱਚ ਤਬਦੀਲੀ ਕਰਨੀ ਹੈ ਤਾਂ ਵੀ ਇਹ ਤਬਦੀਲੀ ਹੁਣ ਕੀਤੀ ਜਾਣੀ ਹੈ । ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕੇ ਵਾਈਜ਼ ਬੂਥਾਂ ਦੀ ਗਿਣਤੀ ਵਿਚ ਵਾਧਾ ਕਰਨ ਦੀ ਤਜਵੀਜ ਹੈ। ਜਿਸ ਵਿਚ 79-ਜਲਾਲਾਬਾਦ ਵਿਚ 8 ਬੂਥਾਂ ਦਾ ਵਾਧਾ ਕ ਕੀਤਾ ਗਿਆ ਹੈ। ਇਸ ਕਰਕੇ ਇਸ ਹਲਕੇ ਵਿਚ ਬੂਥਾਂ ਦੀ ਗਿਣਤੀ 231 ਹੋ ਗਈ ਹੈ। ਇਸ ਤਰ੍ਹਾਂ ਹੀ 80-ਫਾਜ਼ਿਲਕਾ ਵਿਚ 11 ਬੂਥਾਂ ਦਾ ਵਾਧਾ ਹੋਣ ਕਰਕੇ ਬੂਥਾਂ ਦੀ ਗਿਣਤੀ 184 ਤੋਂ ਵੱਧ ਕੇ 195 ਅਤੇ 82-ਬੱਲੂਆਣਾ ਵਿਚ 4 ਬੂਥਾਂ ਦਾ ਵਾਧਾ ਹੋਣ ਕਰਕੇ 171 ਤੋਂ ਬੂਥਾਂ ਦੀ ਗਿਣਤੀ 175 ਹੋ ਗਈ ਹੈ।  ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਸਬੰਧੀ ਕੋਈ ਇਤਰਾਜ ਹੋਵੇ ਤਾਂ ਉਹ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ  ਵੱਲੋਂ ਨੈਸ਼ਨਲ ਇਲਕਟਰੋਲ ਰੋਲ ਪਿਊਰੀਫਿਕੇਸ਼ਨ -2016 ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸ ਵਿਚ 4 ਅਪ੍ਰੈਲ 2016 ਤੋਂ 5 ਮਈ 2016 ਤੱਕ ਡੋਰ ਟੂ ਡੋਰ ਸਰਵੇ ਕੀਤਾ ਜਾਣਾ ਹੈ। ਉਨ੍ਹਾਂ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਹਰੇਕ ਬੂਥ ਤੇ ਆਪਣੇ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਕੇ ਬੂਥ ਲੈਵਲ ਅਫ਼ਸਰਾਂ ਦਾ ਸਰਵੇ ਕਰਨ ਵਿਚ ਸਹਿਯੋਗ ਕਰਨ।
ਇਸ ਦੇ ਨਾਲ ਹੀ ਸ.ਮਾਨ ਨੇ ਦੱਸਿਆ ਕਿ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਮਾਰਚ 2016 ਤੋਂ ਸ਼ੁਰੂ ਹੈ ਅਤੇ ਇਹ 10 ਜੂਨ 2016 ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਪਣੇ ਕਲੇਮ/ਇਤਰਾਜ ਸਬੰਧਤ ਬੂਥ ਲੈਵਲ ਅਫਸਰ, ਦਫਤਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਫਾਜ਼ਿਲਕਾ ਸ਼੍ਰੀ ਸੁਭਾਸ਼ ਖੱਟਕ, ਐਸ.ਡੀ.ਐਮ.ਅਬੋਹਰ ਸ. ਰਾਜਪਾਲ ਸਿੰਘ, ਐਸ.ਡੀ.ਐਮ.ਜਲਾਲਾਬਾਦ ਸ਼੍ਰੀ ਅਵਿਕੇਸ਼ ਗੁਪਤਾ, ਇਲੈਕਸ਼ਨ ਕਾਨੂੰਗੋ ਸ.ਹਰਬੰਸ ਸਿੰਘ, ਇਲੈਕਸ਼ਨ ਕਾਨੂੰਗੋ ਸ਼੍ਰੀ ਸੌਰਵ ਜੈਨ ਤੋਂ ਇਲਾਵਾ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply