Saturday, June 29, 2024

ਪਿੰਡ ਫਰਵਾਲੀ ਵਿਖੇ ਸੋਹਣੀ ਦਸਤਾਰ ਅਤੇ ਲੰਮੇ ਕੇਸ ਮੁਕਾਬਲੇ ਕਰਵਾਏ ਗਏ

PPN1104201603ਸੰਦੌੜ, 11 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਖਾਲਸਾ ਪੰਥ ਦੇ ਸਿਰਜਣਾ ਦਿਵਸ਼ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਪਿੰਡ ਫਰਵਾਲੀ ਦੀ ਪ੍ਰਬੰਧਕੀ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਗਿਯੋਗ ਸਦਕਾ ਸੋਹਣੀ ਦਸਤਾਰ ਅਤੇ ਲੰਬੇ ਕੇਸ ਮੁਕਾਬਲੇ ਕਰਵਾਏ ਗਏ।ਇਸ ਮੋਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਸੀz ਗੁਰੁ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ਤੇ ਅੰਮ੍ਰਿਤ ਦੀ ਦਾਤ ਬਖਸ ਕੇ ਖਾਲਸੇ ਦੀ ਸਿਰਜਣਾ ਕੀਤੀ ਸੀ।ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਨਗਰ ਨਿਵਾਸੀਆ ਦੇ ਉਪਲਾਰੇ ਸਦਕਾ ਪਿੰਡ ਪੱਧਰ ਤੇ ਨੋਜਵਾਨਾਂ ਨੂੰ ਗੁਰੂਆਂ ਦੇ ਦਿੱਤੇ ਸੰਦੇਸ਼ ਦੇ ਚੱਲਦਿਆਂ ਸੋਹਣੀ ਦਸਤਾਰ ਮੁਕਾਬਲੇ ਅਤੇ ਲੰਮੇ ਕੇਸਾਂ ਦੇ ਮੁਕਾਬਲੇ ਕਰਵਾਏ ਗਏ ਹਨ।ਜਿਸ ਵਿੱਚ 8 ਤੋਂ 13 ਸਾਲ,14 ਤੋਂ 18 ਸਾਲ ਅਤੇ 19 ਤੋਂ 25 ਸਾਲ ਤੱਕ ਦੇ ਨੋਜਵਾਨਾਂ ਦੀਆਂ ਵੱਖ ਵੱਖ ਵੱਖ ਕੈਟੇਗਿਰੀਆਂ ਵਿੱਚ ਦਸਤਾਰ ਮੁਕਾਬਲਿਆਂ ਵਿੱਚ 80 ਦੇ ਕਰੀਬ ਬੱਚੇ -ਬੱਚੀਆਂ ਨੇ ਭਾਗ ਲਿਆ। ਵੱਖ ਵੱਖ ਵਰਗਾਂ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਨੋਜਵਾਨ ਦੇ ਲੰਬੇ ਕੇਸ ਮੁਕਾਬਲੇ ਅਤੇ ਲੜਕੀਆਂ ਦੇ ਲੰਮੇ ਕੇਸ ਮੁਕਾਬਲੇ ਵੀ ਕਰਵਾਏ ਗਏ।ਇਸ ਸਮੇ ਹੈੱਡ ਗਰੰਥੀ ਭਾਈ ਹਰਦੀਪ ਸਿੰਘ ਖਾਲਸਾ ਨੇ ਕਿਹਾ ਕਿ ਕਮੇਟੀ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਅੱਜ ਦੇ ਭਿਆਨਕ ਸਮੇਂ ਵਿੱਚ ਨੋਜਵਾਨਾਂ ਵਿੱਚ ਨਸਿਆਂ ਦੀ ਦਲਦਲ ਵਿੱਚ ਗੁਲਤਾਨ ਹੋਏ ਪਏ ਹਨ ।ਇਸ ਲਈ ਇਹ ਜਰੂਰੀ ਬਣ ਜਾਦਾਂ ਹੈ ਕਿ ਉਹਨਾਂ ਨੂੰ ਅਜਿਹੇ ਸਮਾਗਮ ਕਰਵਾ ਕੇ ਸਿੱਖੀ ਦੇ ਰਸਤੇ ਤੋਰਿਆ ਜਾਵੇ ਤਾਂ ਜੋ ਸਿੱਖੀ ਵਿੱਚ ਆ ਰਹੇ ਨਿਘਾਰ ਤੇ ਢੱਲ ਪਾਈ ਜਾ ਸਕੇ।ਇਸ ਸਮਾਗਮ ਦੌਰਾਨ ਮਾਸਟਰ ਵਰਿੰਦਰ ਸਿੰਘ ਫਰਵਾਲੀ, ਮਾਸਟਰ ਅੰਮ੍ਰਿਤਪਾਲ ਸਿੰਘ ਬਿਸਨਗੜ੍ਹ ਅਤੇ ਭਾਈ ਗੁਰਪੀ੍ਰਤ ਸਿੰਘ ਕਸਬਾ ਭਰਾਲ ਨੇ ਜੱਜਾਂ ਦੀ ਭੂਮਿਕਾ ਨਿਭਾਈ।ਇਸ ਸਮੇਂ ਬਲਵਿੰਦਰ ਸਿੰਘ ਕੰਪਿਊਟਰ, ਜਗਤਾਰ ਸਿੰਘ ਬੀ.ਡੀ.ਪੀ.ੳ,ਭਾਈ ਗੁਰਮੁੱਖ ਸਿੰਘ ਗਰੇਵਾਲ, ਪਰਮਿੰਦਰ ਸਿੰਘ, ਮਹਿੰਦਰ ਸਿੰਘ ਸੋਹੀ, ਬੰਤ ਸਿੰਘ,ਜਗਦੇਵ ਸਿੰਘ ਧਾਲੀਵਾਲ ਅਤੇ ਭਾਈ ਮੱਘਰ ਸਿੰਘ ਸੇਵਾਦਾਰ ਤੋਂ ਇਲਾਵਾ ਨਗਰ ਨਿਵਾਸੀ ਸਿੱਖ ਸੰਗਤਾਂ ਵੀ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply