Wednesday, July 3, 2024

ਪਾਣੀ ਦੀ ਬਰਬਾਦੀ ਨਾ ਰੋਕੀ ਤਾਂ ਆਉਣ ਵਾਲੇ ਸਮੇਂ ਵਿੱਚ ਨਿਕਲਣਗੇ ਭਿਆਨਕ ਸਿੱਟੇ- ਡਾ: ਪਰਜਾਪਤੀ

PPN2004201602ਬਟਾਲਾ, 20 ਅਪਰੈਲ (ਨਰਿੰਦਰ ਬਰਨਾਲ)- ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੌਏ ਪਰਜਾਪਤੀ ਹੌਸਪੀਕੇਅਰ ਟਰਸੱਟ ਦੇ ਸ੍ਰਪਸਤ ਡਾ: ਹਰਪਾਲ ਸਿੰਘ ਪਰਜਾਪਤੀ ਨੇ ਕਿਹਾ ਕਿ ਜੇਕਰ ਪੰਜਾਬ ਅੰਦਰ ਪਾਣੀ ਦੀ ਦਿਨੋਂ ਦਿਨੀਂ ਹੋਰ ਰਹੀ ਦੁਰਵਰਤੋਂ ਬੰਦ ਨਾ ਹੋਈ ਤਾਂ ਇਸ ਦੇ ਸਿੱਟੇ ਜੋ ਅੱਜ ਦੇਸ਼ ਦੇ ਦਰਜ਼ਨਾਂ ਤੋਂ ਵੱਧ ਜਿਲ੍ਹੇ ਪਾਣੀ ਦੀ ਘਾਟ ਨੂੰ ਚੇਲ ਰਹੇ ਹਨ। ਇਸ ਤਰਾ੍ਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਵੀ ਬੂੰਦ ਬੁੂੰਦ ਪਾਣੀ ਨੂੰ ਤਰਸਨ ਲਈ ਮਜਬੂਰ ਹੋਣਗੇ। ਕਿਉਂਕਿ ਸ਼ਹਿਰਾਂ ਗਲੀਆਂ ਮੁਹੱਲਾਂ ਵਿੱਚ ਲੋੜ ਤੋਂ ਵੱਧ ਪਾਣੀ ਦੀ ਦਰਵਰਤੋਂ ਹੋ ਰਹੀ ਹੈ ਅਤੇ ਪੰਜਾਬ ਦਾ ਪਾਣੀ ਦਿਨੋਂ ਦਿਨੀਂ ਨਿਚਲੇ ਪੱਧਰ ਤੇ ਜਾ ਰਿਹਾ ਹੈ। ਇਸ ਸਮੇਂ ਉਨਾ੍ਹ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੰਜ਼ਾਬ ਦੇ ਅੰਦਰ ਸਮਾਜ ਸੇਵੀ ਸੰਸਥਾਵਾਂ ਬੁੱਧੀਜੀਵੀ ਲੋਕ ਧਾਰਮਿਕ ਸੰਸਥਾਵਾਂ ਦੇ ਆਗੂ ਅੱਗੇ ਆ ਕੇ ਪਹਿਲ ਕਰਨ ਅਤੇ ਪੰਜਾਬ ਵਾਸੀਆਂ ਨੂੰ ਪਾਣੀ ਦੀ ਦੁਰਵਰਤੋਂ ਰੋਕਣ ਸਬੰਧੀ ਜਾਗਰੂਕਤਾ ਕਰਨ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਕਿਸੇ ਤਰਾ੍ਹ ਦੀ ਤਰਾਸਦੀ ਦਾ ਸਾਹਮਣਾ ਨਾ ਕਰਨਾ ਪਵੇਂ। ਇਸ ਮੌਕੇ ਉਨਾਂ੍ਹ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਲੋੜ ਅਨੁਸਾਰ ਹੀ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਕੁਦਰਤ ਵੱਲੋਂ ਦਿੱਤੇ ਹੋਏ ਪਾਣੀ ਦੇ ਸੋਮੇ ਨੂੰ ਬਚਾਇਆ ਜਾ ਸਕੇ ਅਤੇ ਆਉਣ ਵਾਲੇ ਸਮੇਂ ਵਿੱਚ ਤੰਦਰੁਸਤ ਪੀੜੀਆਂ ਦਾ ਨਿਰਮਾਣ ਹੋ ਸਕੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply