Wednesday, July 3, 2024

ਬੀ. ਬੀ. ਕੇ ਡੀ. ਏ. ਵੀ ਕਾਲਜ ਨੇ ਜਿੱਤੀ ਸ਼ਹੀਦ-ਏ-ਆਜ਼ਮ ਭਗਤ ਸਿੰਘ 2014-15 ਤੇ ਓਵਰਆਲ ਜਨਰਲ ਸਪੋਟਸ ਟਰਾਫੀ 2015-16

PPN2004201606

ਅੰਮ੍ਰਿਤਸਰ, 20 (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ ਡੀ. ਏ. ਵੀ ਕਾਲਜ ਫ਼ਾਰ ਵੁਮੈਨ ਦੇ ਸਰੀਰਕ ਸਿੱਖਿਆ ਵਿਭਾਗ ਨੇ ‘ਸ਼ਹੀਦ-ਏ-ਆਜ਼ਮ ਭਗਤ ਸਿੰਘ’ ਓਵਰ-ਆਲ ਜਨਰਲ (ਪੁਰਸ਼ ਤੇ ਮਹਿਲਾ ਸੰਯੁਕਤ) ਸਪੋਟਸ ਚੈਂਪੀਅਨਸ਼ਿਪ ਟਰਾਫੀ 2014-15 ਤਹਿਤ 46,800 ਰੁਪਇਆ ਦੀ ਨਕਦ ਰਾਸ਼ੀ ਜਿੱਤ ਕੇ ਵਿਲੱਖਣ ਪ੍ਰਦਰਸ਼ਨ ਕੀਤਾ, ਅਤੇ ਓਵਰ-ਆਲ ਜਨਰਲ ਸਪੋਟਸ ਚੈਂਪੀਅਨਸ਼ਿਪ ਟਰਾਫ਼ੀ 2015-16 ‘ਏ’ ਡਿਵੀਜਨ ਵੁਮੈਨ ਵਿੱਚ ਵੀ ਬਹੁਤ ਵੱਡੀ ਮਾਤਰਾ ਦੇ ਅੰਤਰ ਨਾਲ 26,560 ਪੁਆਇੰਟ ਲੈ ਕੇ ਜਿਤੀ। ਕਾਲਜ ਦੀਆਂ 70 ਖਿਡਾਰਣਾਂ ਦੁਆਰਾ ਵੱਖਰੀਆਂ-ਵੱਖਰੀਆਂ ਖੇਡਾਂ ਵਿਚੋਂ 16 ਲੱਖ ਰੁਪਇਆਂ ਦੇ ਨਕਦ ਪੁਰਸਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਖੇਡ ਵਿਭਾਗ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਦਸ਼ਮੇਸ਼ ਆਡੀਟੋਰੀਅਮ ਵਿੱਚ ਆਯੋਜਿਤ ’46ਵੀਂ ਸਾਲਾਨਾ ਖੇਡ ਵੰਡ ਪੁਰਸਕਾਰ ਸਮਾਰੋਹ’ ਦੇ ਮੁੱਖ ਮਹਿਮਾਨ ਅਰਜਨ ਅਵਾਰਡੀ ਬ੍ਰਿਗੇਡੀਅਰ ਸ਼੍ਰੀ ਹਰਚਰਨ ਸਿੰਘ ਤੋਂ ਪ੍ਰਾਪਤ ਕੀਤਾ, ਕਾਲਜ ਦੀਆਂ ਦੋ ਸਾਈਕਲਿਸਟ ਮਿਸ ਕੇਜ਼ੀਆ ਵਰਗੀਸ ਅਤੇ ਮਿਸ ਜੀ ਮਨੀਸ਼ਾ ਨੇ ਕ੍ਰਮਵਾਰ 2,37000 ਅਤੇ 1,96000 ਨਕਦੀ ਇਨਾਮ ਜਿੱਤੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ‘ਮਾਕਾ ਟਰਾਫ਼ੀ’ ਜਿੱਤਣ ਵਿੱਚ ਪਏ ਬਹੁਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਅਤੇ ਪ੍ਰੋ. ਸਵੀਟੀ ਬਾਲਾ ਨੂੰ ਸਰੀਰਕ ਸਿੱਖਿਆ ਵਿਭਾਗ ਦੀ ‘ਬੈਸਟ ਹੈਡ’ ਅਤੇ ਆਲ ਇੰਡੀਆ ਇੰਟਰਵਰਸਿਟੀ ਤਾਈਕਵਾਂਡੋ ਰਨਰਅੱਪਜ਼ ਟੀਮ ਦੀ ਮਹਿਲਾ ਪ੍ਰਬੰਧਕ ਦੇ ਰੂਪ ਵਿੱਚ 6000/- ਰੁਪਏ ਦੀ ਨਕਦ ਇਨਾਮ ਰਾਸ਼ੀ ਭੇਟ ਕੀਤੀ ਗਈ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਟਰਾਫੀ ਨੂੰ ਲਗਾਤਾਰ ਪੰਜਵੀਂ ਵਾਰ ਜਿੱਤਣਾ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਦੇ ਲਈ ਇਕ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਉਹਨਾਂ ਜੇਤੂ ਖਿਡਾਰਣਾਂ ਨੂੰ ਭਵਿੱਖ ਵਿੱਚ ਵੀ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ, ਉਹਨਾਂ ਹੋਰ ਬੋਲਦਿਆਂ ਕਿਹਾ ਕਿ ਕਾਲਜ ਹਮੇਸ਼ਾ ਖਿਡਾਰਨਾਂ ਨੂੰ ਉਹਨਾਂ ਦੇ ਸਰਵ ਪੱਖੀ ਵਿਕਾਸ ਲਈ ਲਗਾਤਾਰ ਸੁਵਿਧਾਵਾਂ ਮੁੱਹਈਆ ਕਰਦਾ ਹੈ।ਇਸ ਮੌਕੇ ‘ਤੇ ਪ੍ਰੋ. ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ ਸਮੇਤ ਹੋਰ ਸਟਾਫ਼ ਮੈਂਬਰਾਂ ਨੇ ਖਿਡਾਰਨਾਂ ਨੂੰ ਉਹਨਾਂ ਦੀਆਂ ਅਹਿਮ ਉਪਲਬਧੀਆਂ ‘ਤੇ ਸ਼ੁਭ ਕਾਮਨਾਵਾਂ ਦਿੱਤੀਆਂ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply