Saturday, June 29, 2024

ਸਰਪੰਚ ਸਿਮਰਨਜੀਤ ਸਿੰਘ ਨੇ ਪਿੰਡ ਭੈਣੀ ਮੱਸਾ ਸਿੰਘ ਵਿਖੇ ਲਾਭਪਾਤਰੀਆਂ ਨੂੰ ਵੰਡੀਆਂ ਪੈਨਸ਼ਨਾਂ

PPN2204201614

ਅੱਡਾ ਅਲਗੋਂ ਕੋਠੀ, 22 ਅਪ੍ਰੈਲ (ਹਰਦਿਆਲ ਸਿੰਘ ਭੈਣੀ)- ਪੰਜਾਬ ਦੀ ਅਕਾਲੀ ਸਰਕਾਰ ਹੀ ਹਮੇਸ਼ਾਂ ਪੰਜਾਬ ਵਾਸੀਆਂ ਖਾਸਕਰ ਗਰੀਬ ਤੇ ਲੋੜਵੰਦਾਂ ਬਾਰੇ ਸੋਚ ਸਕਦੀ ਹੈ।ਇਸੇ ਕਰਕੇ ਹੀ ਉਸ ਵਲੋਂ ਜਨਤਾ ਨਾਲ ਕੀਤੇ ਸਾਰੇ ਹੀ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਸਿਮਰਨਜੀਤ ਸਿੰਘ ਨੇ ਭੈਣੀ ਮੱਸਾ ਸਿੰਘ ਵਿਖੇ ਪੈਨਸ਼ਨਾਂ ਵੰਡਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨਾਂ ਕਿਹਾ ਕਿ ਹਰ ਮਹੀਨੇ ਪਿੰਡ ਵਿੱਚ ਹੀ ਬੁਢਾਪਾ, ਵਿਧਵਾ ਅਤੇ ਅੰਗਹੀਣ ਲਾਭਪਾਤਰੀਆਂ ਨੂੰ ਪੈਨਸ਼ਨ ਨਕਦ ਵੰਡ ਕੇ ਉਨਾਂ ਨੂੰ ਇਧਰ ਉਧਰ ਦੀ ਖੱਜ਼ਲ ਖਰਾਬੀ ਤੋਂ ਬਚਾਇਆ ਜਾ ਰਿਹਾ ਹੈ।ਇਹੀ ਕਾਰਣ ਹੈ ਕਿ ਪੰਜਾਬ ਦਾ ਸਮੁੱਚਾ ਵਰਗ ਅਕਾਲੀ ਦਲ ਨਾਲ ਚਟਾਨ ਵਾਂਗ ਖੜਾ ਹੈ।ਇਸ ਮੌਕੇ ਮੈਂਬਰ ਕਸ਼ਮੀਰ ਸਿੰਘ, ਮੈਂਬਰ ਮਹਿਦੰਰ ਸਿੰਘ, ਚੇਅਰਮੈਨ ਗੁਰਅਵਤਾਰ ਸਿੰਘ, ਗੁਰਬੀਰ ਸਿੰਘ, ਗੁਰਭੇਂ ਸਿੰਘ, ਭੁਪਿੰਦਰ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply