Wednesday, July 3, 2024

 ਟਾਈਟਲਰ ਵੱਲੋਂ ਸਿੱਖ ਕਤਲੇਆਮ ਸਮੇਂ ਸੈਂਕੜੇ ਸਿੱਖਾਂ ਦੀ ਜਾਨ ਬਚਾਉਣ ਵਾਲਾ ਦਾਅਵਾ ਨਿਰਾ ਝੂਠ ਦਾ ਪੁਲੰਦਾ – ਜਥੇਦਾਰ ਅਵਤਾਰ ਸਿੰਘ

Avtar Singh SGPCਅੰਮ੍ਰਿਤਸਰ, 28 ਅਪ੍ਰੈਲ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਵੱਲੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਲਿਖੇ ਪੱਤਰ ਦਾ ਗੰਭੀਰ ਨੋਟਿਸ ਲਿਆ ਹੈ।ਉਨ੍ਹਾਂ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਸਮੇਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐਚ ਕੇ ਐਲ ਭਗਤ ਅਤੇ ਧਰਮ ਦਾਸ ਸ਼ਾਸਤਰੀ ਨੇ ਜੋ ਸ਼ਰਮਨਾਕ ਕਾਰੇ ਨੂੰ ਅੰਜ਼ਾਮ ਦਿੱਤਾ ਸੀ ਉਸ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ।
ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਵੱਲੋਂ ਕੇਂਦਰੀ ਮੰਤਰੀ ਨੂੰ ਆਪਣੇ ਵੱਲੋਂ ਲਿਖੇ ਪੱਤਰ ਵਿੱਚ ਇਹ ਦਾਅਵਾ ਕਰਨਾ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਉਸ ਵਲੋਂ ਸੈਂਕੜੇ ਸਿੱਖਾਂ ਦੀ ਜਾਨ ਬਚਾਈ ਗਈ ਸੀ ਨਿਰਾ ਝੂਠ ਦਾ ਪੁਲੰਦਾ ਹੈ।ਉਨ੍ਹਾਂ ਕਿਹਾ ਕਿ ਜਗਦੀਸ਼ ਟਾਈਟਲਰ ਦਾ ਬਿਆਨ ਤਾਂ ਇਸ ਕਹਾਵਤ ਨਾਲ ਵੀ ਨਹੀਂ ਢੁਕਦਾ ਕਿ ‘ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ’।ਉਨ੍ਹਾਂ ਕਿਹਾ ਕਿ ਟਾਈਟਲਰ ਉਹ ਜੰਗਲੀ ਬਿੱਲੀ ਹੈ ਜਿਸ ਨੇ 1984 ਦੇ ਕਤਲੇਆਮ ਸਮੇਂ ਸਿੱਖਾਂ ਦਾ ਮਾਸ ਨੌਚ-ਨੌਚ ਖਾਧਾ ਸੀ।ਉਨ੍ਹਾਂ ਕਿਹਾ ਕਿ ਟਾਈਟਲਰ ਵੱਲੋਂ ਇਹ ਬਿਆਨ ਦੇਣਾ ਆਪਣੇ ਜ਼ੁਲਮ ਨੂੰ ਛੁਪਾਉਣ ਦੀ ਇੱਕ ਨਾਪਾਕ ਕੋਸ਼ਿਸ਼ ਹੈ, ਪਰ ਉਸ ਵੱਲੋਂ ਕੀਤੇ ਪਾਪ ਪੂਰੇ ‘ਜੱਗ ਜ਼ਾਹਿਰ’ ਹੋ ਚੁੱਕੇ ਹਨ, ਇਸ ਲਈ ਟਾਈਟਲਰ ਆਪਣੀ ਗੰਦੀ ਜ਼ਬਾਨ ਨੂੰ ਲਗਾਮ ਦੇਵੇ ਤੇ ਸਿੱਖਾਂ ਨਾਲ ਫੌਕੀ ਹਮਦਰਦੀ ਨਾ ਜਗਾਏ।ਉਨ੍ਹਾਂ ਕਿਹਾ ਬੜੇ ਅਫ਼ਸੋਸ ਦੀ ਗੱਲ ਹੈ ਕਿ ਏਨੇ ਲੰਬੇ ਅਰਸੇ ਦੇ ਬਾਅਦ ਵੀ ਟਾਈਟਲਰ ਵਰਗੇ ਸ਼ੈਤਾਨ ਨੂੰ ਕਾਨੂੰਨ ਸਜ਼ਾ ਨਹੀਂ ਦੇ ਸਕਿਆ।
ਉਨ੍ਹਾਂ ਕਿਹਾ ਕਿ ਟਾਈਟਲਰ ਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਜ਼ੁਲਮ ਸਿੱਖ ਕੌਮ ਦੇ ਹਿਰਦਿਆਂ ਤੇ ਸੁਲਗ ਰਹੇ ਹਨ, ਜੋ ਭੁਲਾਇਆਂ ਵੀ ਨਹੀਂ ਭੁਲਾਏ ਜਾ ਸਕਦੇ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬੇਹੂਦੇ ਬਿਆਨ ਦੇ ਕੇ ਟਾਈਟਲਰ ਕੌਮ ਦੇ ਜ਼ਖਮਾਂ ਤੇ ਨਮਕ ਨਾ ਛਿੜਕੇ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿੱਖ ਕਤਲੇਆਮ ਦੇ ਇਸ ਦੋਸ਼ੀ ਨੂੰ ਕਾਨੂੰਨ ਅਨੁਸਾਰ ਐਸੀ ਸਖ਼ਤ ਸਜ਼ਾ ਦਿਵਾਏ ਕਿ ਦੁਬਾਰਾ ਟਾਈਟਲਰ ਤੇ ਉਸ ਦੇ ਸਾਥੀ ਦਰਿੰਦਿਆਂ ਵਰਗਾ ਕੋਈ ਸ਼ੈਤਾਨ ਦੁਨੀਆਂ ਤੇ ਪੈਦਾ ਨਾ ਹੋ ਸਕੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply