Wednesday, July 3, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 30 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

▶ ਕਪੂਰਥਲਾ ਤੋਂ ਅੰਮ੍ਰਿਤਸਰ ਲਿਆਂਦਾ ਕੈਦੀ ਲਵਪ੍ਰੀਤ ਸਿੰਘ ਕਚਹਿਰੀ ‘ਚ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ‘ਚ ਸਪਰੇਅ ਪਾ ਕੇ ਫਰਾਰ – ਚਾਰ ਪੁਲਿਸ ਮੁਲਾਜਮਾਂ ਖਿਲਾਫ ਕੇਸ।

▶ ਐਸ.ਵਾਈ.ਐਲ ਮੁੱਦੇ ‘ਤੇ ਪੰਜਾਬ ਸਰਕਾਰ ਨੇ ਕਿਹਾ – ਹਰਿਆਣਾ ਦਾ ਪੰਜਾਬ ਦੇ ਪਾਣੀਆਂ ਤੇ ਕੋਈ ਹੱਕ ਨਹੀਂ – ਜਦ ਫਾਲਤੂ ਸੀ ਪਾਣੀ ਦਿੱਤਾ, ਹੁਣ ਨਹੀਂ ਦਿਆਂਗੇ।

▶ ਪੰਜਾਬ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਦੇ ਖਦਸ਼ੇ ਨੂੰ ਦੇਖਦਿਆਂ ਸਰਕਾਰ ਹੋਈ ਸਖਤ – ਨਜਾਇਜ਼ ਪਾਣੀ ਰੋੜਨ ਵਾਲਿਆਂ ‘ਤੇ ਲੱਗੇਗਾ 1 ਹਜ਼ਾਰ ਰੁਪਏ ਜੁਰਮਾਨਾ।

▶ ਸਰਕਾਰ ਨੇ ਈ.ਪੀ.ਐਫ ‘ਤੇ ਵਿਆਜ ਦਰ 8.7 ਤੋਂ ਵਧਾ ਕੇ 8.8 ਫੀਸਦ ਕੀਤੀ।

▶ ਰੇਲਵੇ ਟਿਕਟ ਕੈਂਸਲ ਕਰਨਾ ਹੋਇਆ ਆਸਾਨ – 139 ਡਾਇਲ ਕਰਨ ‘ਤੇ ਕੈਂਸਲ ਹੋਵੇਗੀ ਟਿਕਟ।

▶ ਹਰਿਆਣਾ ਵਿੱਚ ਹਜ਼ਕਾ ਦੇ ਕਾਂਗਰਸ ‘ਚ ਸ਼ਾਮਿਲ ਹੋਣ ਤੇ ਬੋਲੇ ਮੁੱਖ ਮੰਤਰੀ ਖੱਟੜ – ਕਾਂਗਰਸ ‘ਚ 6 ਧੜੇ, ਕੁਲਦੀਪ ਬਿਸ਼ਨੌਈ ਦੇ ਆਉਣ ਨਾਲ ਹੋਣਗੇ 7।

▶ ਕੋਲਾ ਬਲਾਕ ਘੁਟਾਲੇ ‘ਚ ਸਪੈਸ਼ਲ ਸੀ.ਬੀ.ਆਈ ਕੋਰਟ ਵਲੋਂ ਨਵੀਨ ਜਿੰਦਲ ਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸਮੇਤ 10 ਵਿਅਕਤੀਆਂ ਦੇ 5 ਕੰਪਨੀਆਂ ਖਿਲਾਫ ਦੋਸ਼ ਤੈਅ।

▶ ਸੁਪਰੀਮ ਕੋਰਟ ਵਲੋਂ ਅਪੀਲ ਮਨਜ਼ੂਰ – ਵਿਧਾਇਕ ਬਣੇ ਰਹਿਣਗੇ ਕਾਂਗਰਸੀ ਆਗੂ ਮੁਹੰਮਦ ਸਦੀਕ।

▶ ਅਕਾਲੀ ਦਲ ਦੀ ਪਟੀਸ਼ਨ ‘ਤੇ ਹਾਈਕੋਰਟ ਨੇ ਮੁਹੰਮਦ ਸਦੀਕ ਦੇ ਖਿਲਾਫ ਦਿੱਤਾ ਸੀ ਫੈਸਲਾ।

▶ ਆਗਸਤਾ ਵੈਸਟ ਲੈਂਡ ਹੈਲੀਕਪਟਰ ਮਾਮਲਾ – ਸਾਬਕਾ ਏਅਰ ਚੀਫ ਐਸ.ਪੀ ਤਿਆਗੀ ਤੋਂ ਪੁਛਗਿਛ ਕਰੇਗੀ ਈ.ਡੀ ਤੇ ਸੀ.ਬੀ.ਆਈ – ਸੰਮਨ ਭੇਜੇ।

▶ ਆਗਸਤਾ ਕੰਪਨੀ ਨੂੰ ਕਿਸ ਦੇ ਹੁਕਮਾਂ ‘ਤੇ ਮਿਲਿਆ ਟੈਂਡਰ ਤੇ ਸ਼ਰਤਾਂ ਕਿਸ ਦੇ ਕਹਿਣ ‘ਤੇ ਬਦਲੀਆਂ,  ਸੋਨੀਆ ਗਾਂਧੀ ਜਵਾਬ ਦੇਣ -ਅਮਿਤ ਸ਼ਾਹ।

▶ ਅਮਿਤ ਸ਼ਾਹ ਦੇ ਬਿਆਨ ‘ਤੇ ਕਾਂਗਰਸ ਦਾ ਪਲਟਵਾਰ, ਸਾਨੂੰ ਕਾਨੂੰਨ ਨਾ ਸਿਖਾਵੇ ਅਮਿਤ ਸ਼ਾਹ – ਸੂਰਜੇਵਾਲ।

▶ ਆਦਰਸ਼ ਸੁਸਾਇਟੀ ਨੂੰ ਢਾਹੁਣ ਦੇ ਮੁੰਬਈ ਹਾਈਕੋਰਟ ਨੇ ਦਿੱਤੇ ਹੁਕਮ।

▶ ਹਰਿਆਣਾ ਦੇ ਜਾਟਾਂ ਤੋਂ ਬਾਅਦ ਗੁਜ਼ਰਾਤ ਦੇ ਪਟੇਲਾਂ ਨੂੰ ਮਿਲੇਗਾ ਰਾਖਵਾਂਕਰਨ – ਸਰਕਾਰ 6 ਲੱਖ ਤੋਂ ਘੱਟ ਆਮਦਨ ਵਾਲੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਦੇਵੇਗੀ 10% ਰਿਜ਼ਰਵੇਸ਼ਨ।

▶ ਵਿਜੇ ਮਾਲੀਆ ਦਾ ਬਿਆਨ- ਲੰਡਨ ਛੱਡ ਕੇ ਭਾਰਤ ਆਉਣ ਦਾ ਇਰਾਦਾ ਨਹੀਂ, ਪਾਸਪੋਰਟ ਰੱਦ ਹੋਣ ਨਾਲ ਪੈਸੇ ਵਾਪਿਸ ਨਹੀਂ ਮਿਲਣਗੇ – ਹਾਂ ਬੈਂਕਾਂ ਦੇ ਨਾਲ ਸਮਝੌਤੇ ਦੇ ਹੱਕ ‘ਚ ।

▶ ਪਨਾਮਾ ਪੇਪਰ ਲੀਕ ਮਾਮਲੇ ‘ਚ ਬੋਲੇ ਜੇਤਲੀ – ਦੋਸ਼ੀਆਂ ਨੂੰ ਭੇਜੇ ਜਾ ਰਹੇ ਹਨ ਨੋਟਿਸ।

▶ ਯੂ.ਪੀ ਦੇ ਬਰੇਲੀ ‘ਚ ਇਕ ਘਰ ‘ਚ ਅੱਗ ਲੱਗਣ ਨਾਲ 6 ਦੀ ਮੌਤ – ਸਰਕਾਰ ਵਲੋਂ 2-2 ਲੱਖ ਦੇ ਮੁਆਵਜ਼ੇ ਦਾ ਐਲਾਨ।

▶ ਸਵਰਜਨਕ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ – ਸੀ.ਆਈ.ਸੀ ਨੇ ਦਿੱਲੀ ਤੇ ਗੁਜ਼ਰਾਤ ਯੂਨੀਵਰਸਿਟੀਆਂ ਨੂੰ ਆਰ.ਟੀ.ਆਈ ਦੇ ਜੁਆਬ ਦੇਣ ਦੇ ਕੀਤੇ ਹੁਕਮ।

▶ ਕੇਜਰੀਵਾਲ ਦਾ ਮੋਦੀ ‘ਤੇ ਹਮਲਾ – ਆਗਸਤਾ ਮਾਮਲੇ ‘ਚ ਸੋਨੀਆ ਤੇ ਅਹਿਮਦ ਪਟੇਲ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੇ ਮੋਦੀ? ਕਿਹਾ ਮੇਰਾ ਨਾਮ ਹੁੰਦਾ ਤਾਂ ਤੁਰੰਤ ਹੁੰਦੀ ਕਾਰਵਾਈ।

▶ ਦੇਸ਼ ਦੇ ਮੈਡੀਕਲ ਕਾਲਜਾਂ ‘ਚ ਦਾਖਲੇ ਲਈ 1 ਮਈ ਨੂੰ ਹੋਵੇਗਾ ਨੀਟ (NEET) ਟੈਸਟ।

▶ ਪੰਜਾਬ ਸਰਕਾਰ ਨੇ ਪੁਲਿਸ ਦੇ 153 ਸਬ ਇੰਸਪੈਕਟਰਾਂ ਨੂੰ ਇੰਸਪੈਕਟਰ ਤੇ 100 ਇੰਸਪੈਕਟਰਾਂ ਤਰੱਕੀ ਦੇ ਕੇ ਡੀ.ਐਸ.ਪੀ ਬਣਾਇਆ।

▶ ਜੀਰਾ ਦੇ ਪਿੰਡ ਬਹਿਕ ਫੱਤੂ ‘ਚ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 9 ਪਾਵਨ ਸਰੂਪ ਤੇ ਬਾਣੀ ਦੇ ਗੁਟਕੇ ਹੋਏ ਅਗਨ ਭੇਟ ।

▶ ਫਿਲੋਰ ਕੋਰਟ ਕੰਪਲੈਕਸ ‘ਚ ਸੈਦੋਵਾਲ ਦੇ ਕਿਸਾਨ ਅਮਰੀਕ ਸਿੰਘ ਅਤੇ ਅਜਨਾਲਾ ਦੇ ਪਿੰਡ ਭਿੰਡੀ ਔਲਖ ਦੇ ਕਿਸਾਨ ਮੁਖਤਾਰ ਸਿੰਘ ਵਲੋਂ ਸਲਫਾਸ ਖਾ ਕੇ ਆਤਮ ਹੱਤਿਆ- ਕਰਜ਼ੇ ਤੋਂ ਦੁਖੀ ਸਨ ਦੋਵੇਂ ਕਿਸਾਨ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply