Wednesday, July 3, 2024

ਕਚਰਾ ਪਲਾਂਟ ਲਈ ਦੇਸ਼ ਦੀ ਸੁਰੱਖਿਆ ਨੂੰ ਖਤਰੇ ‘ਚ ਪਾਉਣ ਵਾਲੇ ਅਧਿਕਾਰੀਆਂ ‘ਤੇ ਮੁਕੱਦਮੇ ਦਰਜ ਹੋਣ- ਬੈਗੋਂ

ਬਠਿੰਡਾ, 4 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਸਾ ਸਟੇਟ ਹਾਈਵੇਅ ਤੇ ਸੰਘਣੀ ਅਬਾਦੀ ਦੇ ਵਿਚਕਾਰ ਬਠਿੰਡਾ ਛਾਉਣੀ ਦੀ ਕੰਧ ਤੋਂ 1500 ਗਜ਼ ਦੀ ਦੂਰੀ ‘ਤੇ ਸਥਾਪਿਤ ਕੀਤੇ ਜਾ ਰਹੇ ਕਚਰਾ ਪਲਾਂਟ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਇੰਡੀਅਨ ਵਰਕਸ ਐਕਟ 1903 ਤਹਿਤ ਬਠਿੰਡਾ ਛਾਉਣੀ ਦੇ ਅਧਿਕਾਰੀਆਂ ਪਾਸੋ ਲੋੜੀਦਾ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਨਾ ਕਰਕੇ ਦੇਸ਼ ਦੀ ਸਿਕਓਰਟੀ ਨੂੰ ਖਤਰੇ ਵਿਚ ਪਾ ਕੇ ਕਚਰਾ ਪਲਾਂਟ ਚਾਲੂ ਕਰਨ ਵਾਲੇ ਬਠਿੰਡਾ ਨਗਰ ਨਿਗਮ, ਪੰਜਾਬ ਪਰਦੂਸ਼ਣ ਕੰਟਰੋਲ ਬੋਰਡ, ਡਵੀਜ਼ਨਲ ਟਾਉੂਨ ਪਲੈਨਰ, ਅਤੇ ਜੇ.ਟੀ.ਐਫ ਕੰਪਨੀ ਦੇ ਸਬੰਧਤ ਅਧਿਕਾਰੀਆਂ ਦੇ ਖਿਲਾਫ ਮੁਕੱਦਮੇ ਦਰਜ ਕਰਨ ਲਈ ਪੱਤਰ ਭਾਰਤ ਦੇ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਹੋਰਨਾਂ ਨੂੰ ਬਠਿੰਡਾ ਐਸੋਸ਼ੀਏਸ਼ਨ ਆਫ ਨਾਨ ਗਾਰਮਿੰਟ ਆਰਗੇਨਾਈਜੇਸ਼ਨ (ਬੈਗੋ) ਵਲੋ ਲਿਖਿਆ ਗਿਆ ਹੈ। ਇਹ ਜਾਣਕਾਰੀ ਸੰਸਥਾ ਦੇ ਆਹੁਦੇਦਾਰ ਰਮਣੀਕ ਵਾਲੀਆ ਚੀਫ ਕੁਆਰਡੀਨੇਟਰ ਅਤੇ ਸਾਧੂ ਰਾਮ ਕੁਸਲਾ, ਕੁਆਰਡੀਨੇਟਰ ਐਡਮਨ ਵਲੋ ਆਪਣੇ ਵਿਚਾਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਦਿੱਤੀ। ਕੁਸਲਾ ਨੇ ਕਿਹਾ ਕਿ ਲਿਖੇ ਗਏ ਪੱਤਰ ਦੇ ਵੇਰਵੇ ਅਨੁਸਾਰ ਬਠਿੰਡਾ ਵਿਖੇ ਏਅਰਪੋਰਟ ਸਟੇਸ਼ਨ ਕਚਰਾ ਪਲਾਂਟ ਤੋ ਹਵਾਈ ਸਰਵੇਖਣ ਅਨੁਸਾਰ 17 ਕਿਲੋਮੀਟਰ ਦੀ ਦੂਰੀ ‘ਤੇ ਹੈ ਇਸ ਦੇ ਲਈ ਸਟੇਟ ਲੈਵਲ ਇਨਵਾਇਰਮਂੈਟ ਇਮਪੈਕਟ ਕਮੇਟੀ ਦੀ ਮਿਤੀ 27-11-2011 ਨੂੰ ਹੋਈ ਇਕੱਤਰਤਾ ਦੀ ਮਦ ਨੰਬਰ 9 ਤੇ ਇਤਰਾਜ ਲਗਾਇਆ ਸੀ, ਕਿ ਨਗਰ ਨਿਗਮ ਬਠਿੰਡਾ ਨੇ ਏਅਰਪੋਰਟ ਅਥਾਰਟੀ ਪਾਸੋ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਨਹੀ ਕੀਤਾ ।ਪ੍ਰੰਤੂ ਨਗਰ ਨਿਗਮ ਬਠਿੰਡਾ ਨੇ ਏਅਰਪੋਰਟ ਅਥਾਰਟੀ ਪਾਸੋ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਦੀ ਬਜਾਏ ਜਲਦਬਾਜੀ ਵਿਚ ਸਰਵੇ ਆਫ ਇੰਡੀਆ ਦਾ ਪੱਤਰ ਨੰਬਰ 1283 ਮਿਤੀ 13-10-2011 ਭੇਜ ਕੇ ਖਾਨਾਪੂਰਤੀ ਕਰ ਦਿੱਤੀ ।ਜਿਸ ਅਨੁਸਾਰ ਸੜਕ ਰਾਹੀਂ ਕਚਰਾ ਪਲਾਂਟ ਦੀ ਏਅਰਪੋਰਟ ਭੀਸੀਆਣਾ ਦੀ ਦੂਰੀ 21 ਕਿਲੋਮੀਟਰ ਬਣਦੀ ਹੈ।ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਕਮੇਟੀ ਨੇ ਅੱਖਾਂ ਬੰਦ ਕਰਕੇ ਇਹ ਪੱਤਰ ਸਵੀਕਾਰ ਕਰ ਲਿਆ ਅਤੇ ਕਚਰਾ ਪਲਾਂਟ ਚਾਲੂ ਕਰਨ ਲਈ ਇਨਵਾਇਰਨਮੈਟ ਕਲੀਅਰਸ ਸਰਟੀਫਿਕੇਟ ਜਾਰੀ ਕਰ ਦਿੱਤਾ ਜਦੋ ਕਿ ਅੱਜ ਤੱਕ ਏਅਰ ਪੋਰਟ ਅਥਾਰਟੀ ਪਾਸੋ ਇਤਰਾਜ ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਅਪਲਾਈ ਵੀ ਨਹੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਲਿਖੇ ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਇੰਡੀਅਨ ਡਿਫੈਂਸ ਵਰਕਸ ਐਕਟ 1903 ਦੀ ਧਾਰਾ 7 ਤਹਿਤ ਕੈਟ ਜਾਂ ਅਸਲੇ ਦੇ ਡਿਪੂ ਦੀ ਕੰਧ ਤੋ 2000 ਗਜ਼ ਦੀ ਦੂਰੀ ਤੱਕ ਕੋਈ ਵੀ ਉਸਾਰੀ ਕਰਨ ਦੀ ਮਨਾਹੀ ਹੈ ਅਤੇ ਕੁਝ ਮਾਪ ਦੰਡਾਂ ਨੂੰ ਧਿਆਨ ਵਿਚ ਰੱਖ ਕੇ ਇਸ ਦੇ ਲਈ ਸਬੰਧਿਤ ਅਧਿਕਾਰੀ ਪਾਸੋ ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਕਰਨਾ ਜਰੂਰੀ ਹੈ। ਬਠਿੰਡਾ ਵਿਖੇ ਏਸ਼ੀਆ ਦੀ ਸਭ ਤੋ ਵੱਡੀ ਕੈਨਟੋਨਮੈਟ ਅਤੇ ਅਸਲੇ ਦਾ ਡੀਪੂ ਹੈ ।ਜਿਸ ਦੀ ਕੰਧ ਤੋ ਕਚਰਾ ਪਲਾਂਟ 1500 ਗਜ ਦੀ ਦੂਰੀ ਤੇ ਲਗਾਇਆ ਗਿਆ ਹੈ ਪਰੰਤੂ ਕਿਸੇ ਵੀ ਅਧਿਕਾਰੀ ਨੇ ਇਤਰਾਜ ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀ ਕੀਤੀ, ਜੋ ਕਿ ਬਹੁਤ ਵੱਡੀ ਕੁਤਾਹੀ ਹੈ ਅਤੇ ਭਾਰਤੀ ਸੁਰੱਖਿਆ ਤੇ ਸੁਆਲੀਆ ਨਿਸ਼ਾਨ ਹੈ।
ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਹੋਰਨਾਂ ਦੇ ਨਾਲ ਨਾਲ ਜਨਰਲ ਮਨੈਜਰ ਏਅਰਪੋਰਟ ਅਥਾਰਟੀ, ਨਵੀ ਦਿੱਲੀ, ਵਿੰਗ ਕਮਾਂਡਰ ਭੀਸੀਆਣਾ, ਜੀ.ਓ.ਸੀ ਬਠਿੰਡਾ ਕੈਟ ਅਤੇ ਜ਼ਿਲਾ ਮੈਜਿਸਟਰੇਟ ਬਠਿੰਡਾ ਨੂੰ ਵੀ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਇਸ ਦੀ ਕਿਸੇ ਸੀਨੀਅਰ ਅਧਿਕਾਰੀ ਪਾਸੋ ਪੜਤਾਲ ਕਰਵਾਈ ਜਾਵੇ, ਉਨ੍ਹੀ ਦੇਰ ਜਿਲਾ ਮੈਜਿਸਟਰੇਟ, ਬਠਿੰਡਾ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਕਚਰਾ ਪਲਾਂਟ ਦੀ ਹੋ ਰਹੀ ਉਸਾਰੀ, ਮੁਰੰਮਤ, ਅਪਗਰੇਡੇਸ਼ਨ ਅਤੇ ਕੰਮ ਨੂੰ ਰੋਕਣਾ ਯਕੀਨੀ ਬਣਾਈ ਜਾਵੇ ਅਤੇ ਪੜਤਾਲ ਉਪਰੰਤ ਦੋਸ਼ੀ ਪਾਏ ਜਾਣ ਵਾਲੇ ਨਗਰ ਨਿਗਮ ਬਠਿੰਡਾ, ਪੰਜਾਬ ਪਰਦਸ਼ਣ ਕੰਟਰੋਲ ਬੋਰਡ, ਡਵੀਜਨਲ ਟਾਊਨ ਪਲੈਨਰ ਬਠਿੰਡਾ ਅਤੇ ਪ੍ਰਾਈਵੇਟ ਕੰਪਨੀ ਦੇ ਸਬੰਧਤ ਅਧਿਕਾਰੀਆਂ ਖਿਲਾਫ ਫੌਜਦਾਰੀ ਮੁਕੱਦਮੇ ਦਰਜ ਕਰਵਾਏ ਜਾਣ ਜਿੰਨਾਂ ਨੇ ਦਸਤਾਵੇਜੀ ਸਬੂਤ ਛੁਪਾ ਕੇ ਇਨਵਾਇਰਮੈਂਟ ਕਲੀਅਰਸ ਸਰਟੀਫਿਕੇਟ ਪ੍ਰਾਪਤ ਕੀਤਾ ਹੈ।  ਬੈਗੋ ਦੇ ਅਧਿਕਾਰੀਆਂ ਨੇ ਮੁੜ ਚਿਤਾਵਨੀ ਦਿੱਤੀ ਕਿ ਕਚਰਾ ਪਲਾਂਟ ਕਿਸੇ ਵੀ ਕੀਮਤ ਤੇ ਅਬਾਦੀ ਦੇ ਵਿਚਕਾਰ ਚੱਲਣ ਨਹੀ ਦਿੱਤਾ ਜਾਵੇਗਾ ਅਤੇ ਕਚਰਾ ਪਲਾਂਟ ਹਟਾਓ ਸੰਘਰਸ਼ ਕਮੇਟੀ ਦਾ ਪੂਰਾ ਪੂਰਾ ਸਾਥ ਦਿੱਤਾ ਜਾਵੇਗਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply