Wednesday, July 3, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 9 ਮਈ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਚੰਡੀਗੜ੍ਹ- 17 ਸੈਕਟਰ ਦੇ ਗਹਿਣੇ ਤੇ ਹੀਰਿਆਂ ਦੇ ਸ਼ੋਅਰੂਮ ਤੋਂ ਲੁੱਟ ਦੀ ਵਾਰਦਾਤ ਨਿਕਲੀ ਝੂਠੀ, ਬੀਮੇ ਦੀ 10 ਕਰੋੜ ਰਕਮ ਲੈਣ ਲਈ ਦੁਕਾਨ ਮਾਲਕਾਂ ਨੇ ਰਚੀ ਸੀ ਝੂਠੀ ਸਾਜਿਸ਼ – ਪੁਲਿਸ ਮਾਲਕਾਂ ਖਿਲਾਫ ਕਰੇਗੀ ਕਾਰਵਾਈ।

▶ ਕਪੂਰਥਲਾ ਜਸਕੀਰਤ ਅਗਵਾ ਮਾਮਲਾ ਸੁਲਝਿਆ – ਪੁਲਿਸ ਨੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ – ਇਕ ਨਿਕਲਿਆ ਕਤਲ ਕੀਤੇ ਜਸਕੀਰਤ ਦੇ ਤਾਏ ਦਾ ਪੁੱਤਰ- 30 ਲੱਖ ਦੀ ਫਿਰੋਤੀ ਲਈ ਕੀਤਾ ਸੀ ਅਗਵਾ ਤੇ ਫਿਰ ਕੀਤਾ ਕਤਲ।

▶ 9 ਨਵੰਬਰ ਤੋਂ ਅਯੋਧਿਆ ‘ਚ ਰਾਮ ਮੰਦਰ ਬਨਾਉਣ ਦਾ ਐਲਾਨ – ਹਿੰਦੂ ਧਰਮ ਸੰਸਦ ਨੇ ਉਜੈਨ ਦੇ ਸਿੰਘਸੱਥ ਵਿਖੇ ਕੀਤਾ ਫੈਸਲਾ।

▶ ਦਿੱਲੀ ‘ਚ ਓਲਾ ਕੈਬ ਦੇ ਡਰਾਇਵਰ ਵਲੋਂ ਬੈਲਜ਼ੀਅਮ ਦੀ ਮਹਿਲਾ ਨਾਲ ਛੇੜਛਾੜ – ਦੋਸ਼ੀ ਡਰਾਇਵਰ ਕਾਬੂ – ਓਲਾ ਨੇ ਡਰਾਇਵਰ ਨੌਕਰੀ ਤੋਂ ਕੱਢਿਆ।

▶ ਅਫਗਾਨਿਸਤਾਨ ‘ਚ ਭਿਆਨਕ ਸੜਕ ਹਾਦਸਾ – ਤੇਲ ਟੈਂਕਰ ਨਾਲ ਟਕਰਾਈ ਬੱਸ – ਲੱਗੀ ਅੱਗ ਨਾਲ 73 ਮੌਤਾਂ।

▶ ਉਤਰਾਖੰਡ ਵਿਖੇ ਹਰੀਸ਼ ਰਾਵਤ ‘ਤੇ ਇਕ ਹੋਰ ਸਟਿੰਗ- ਮਦਨ ਸਿੰਘ ਬਿਸ਼ਟ ਅਤੇ ਹਰਕ ਸਿੰਘ ਰਾਵਤ ਦਰਮਿਆਨ ਹੋਈ ਗੱਲਬਾਤ – 12 ਵਿਧਾਇਕਾਂ ਨੂੰ 25-25 ਲੱਖ ਦੇਣ ਦੇ ਦੋਸ਼।

▶ ਕੇਂਦਰ ਧੱਕੇ ਨਾਲ ਭਾਜਪਾ ਸਰਕਾਰ ਬਨਾਉਣ ਲਈ ਸੀ.ਬੀ.ਆਈ ਦਾ ਕਰ ਰਿਹਾ ਹੈ ਦੁਰਉਪਯੋਗ – ਹਰੀਸ਼ ਰਾਵਤ।

▶ ਚੀਫ ਜਸਟਿਸ ਆਫ ਇੰਡੀਆ ਟੀ.ਐਸ ਠਾਕੁਰ ਨੇ ਕਿਹਾ ਛੇਤੀ ਇਨਸਾਫ ਲਈ 70 ਹਜ਼ਾਰ ਜੱਜਾਂ ਦੀ ਲੋੜ।

▶ ਰਾਜਸਥਾਨ ਵਲੋਂ ਕਿਤਾਬ ਵਿੱਚੋਂ ਜਵਾਹਰ ਲਾਲ ਨਹਿਰੂ ਦਾ ਨਾਮ ਹਟਾਉਣ ‘ਤੇ ਭਖੀ ਸਿਆਸਤ।

▶ ਲੁਧਿਆਣਾ ਵਿਖੇ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵਲੋਂ ਕਾਰੋਬਾਰੀ ‘ਤੇ ਹਮਲਾ – ਸੀ.ਸੀ.ਟੀ.ਵੀ ‘ਚ ਵਾਰਦਾਤ ਹੋਈ ਰਿਕਾਰਡ।

▶ ਟੀ.ਈ.ਟੀ (TET) ਪਾਸ ਪਾਣੀ ਦੀ ਟੈਂਕੀ ‘ਤੇ ਚੜ੍ਹੇ – ਕੀਤਾ ਬਠਿੰਡਾ ਹਾਈਵੇਅ ਜਾਮ।

▶ ਮੰਡੀ ਨੇੜੇ ਕੱਲ੍ਹ ਹੋਏ ਹਾਦਸੇ ਵਿੱਚ ਮੌਤਾਂ ਦੀ ਗਿਣਤੀ 12 ਹੋਈ, 43 ਜਖਮੀ – ਸੀ.ਐਮ ਵੀਰਭੱਦਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜਾਂ ਦੇਣ ਦਾ ਕੀਤਾ ਐਲਾਨ।

▶ ਦੇਸ਼ ਦੇ ਵੱਖ ਵੱਖ ਹਿੱਸਿਆ ‘ਚ ਮਨਾਇਆ ਗਿਆ ਮਦਰਜ਼ ਡੈਅ।

▶ ਕਨੈਡਾ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ – 1 ਲੱਖ ਹੈਕਟਰ ਇਲਾਕਾ ਪ੍ਰਭਾਵਿਤ, ਨੁਕਸਾਨ ਵਧਣ ਦਾ ਖਦਸ਼ਾ।

▶ ਅੰਮ੍ਰਿਤਸਰ ਤੋਂ ਜਵਾਲਾਜੀ ਜਾ ਰਹੀ ਬੱਸ – ਕਾਂਗੜਾ ਨੇੜੇ ਖਾਈ ‘ਚ ਡਿੱਗੀ – 3 ਦੀ ਮੌਤ 35 ਜਖਮੀ।

▶ ਪੰਜਾਬ ਦੀਆਂ ਜੇਲ੍ਹਾਂ ਵਿੱਚ ਅਚਨਚੇਤ ਚੈਕਿੰਗ – ਅੰਮ੍ਰਿਤਸਰ ਜੇਲ੍ਹ ਵਿਚੋਂ 21 ਮੋਬਾਇਲ ਤੇ 8 ਸਿਮ, ਗੁਰਦਾਸਪੁਰ ਤੋਂ 6 ਮੋਬਾਇਲ ਤੇ 1ਸਿਮ ਤੇ ਨਸ਼ੀਲਾ ਪਾਊਡਰ, ਨਾਭਾ ਤੋਂ  15 ਮੋਬਾਇਲ ਤੇ 3 ਸਿਮ ਬਰਾਮਦ – ਕਈ ਮਾਮਲੇ ਦਰਜ਼।

▶ ਰਾਸ਼ਟਰਪਤੀ ਵਲੋਂ ਗੁਰਦੁਆਰਾ ਐਕਟ 1925 ਸੋਧ ਬਿਲ ਨੂੰ ਮਨਜ਼ੂਰੀ – ਸਹਿਜਧਾਰੀ ਸ਼੍ਰੋਮਣੀ ਕਮੇਟੀ ਚੋਣਾਂ ‘ਚ ਨਹੀਂ ਪਾ ਸਕਣਗੇ ਵੋਟ।

▶ ਅੰਮ੍ਰਿਤਸਰ ਤੋਂ ਫਰਦੀਕੋਟ ‘ਚ ਬਾਅਦ ਗੈਂਗਵਾਰ – ਵਾਟਰ ਫੈਕਟਰੀ ਮਾਲਕ ਦੇਵਾ ਨੂੰ ਬਾਈਕ ਸਵਾਰਾਂ ਨੇ ਮਾਰੀ ਗੋਲੀ -ਵਾਰਦਾਤ ਸੀ.ਸੀ.ਟੀ.ਵੀ ‘ਚ ਕੈਦ – ਕਈ ਗਿਰੋਹਾਂ ਨਾਲ ਸਬੰਧਤ ਦੱਸਿਆ ਜਾਂਦਾ ਹੈ ਦੇਵਾ।

▶ ਪਠਾਨਕੋਟ ਦੇ ਬੀ.ਐਸ.ਐਫ ਦੇ ਜਵਾਨ ਅਨਿਲ ਕੁਮਾਰ ਵਲੋਂ ਆਪਣੇ ਸਰਵਿਸ ਰਿਵਾਲਵਰ ਨਾਲ ਖੁਦਕੁਸ਼ੀ।

▶ ਨੈਸ਼ਨਲ ਹੈਰਾਲਡ ਮਾਮਲੇ ‘ਚ ਹਰਿਆਣਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖਿਲਾਫ ਕੇਸ ਦਰਜ਼।

▶ ਕੁਮਾਰ ਵਿਸ਼ਵਾਸ਼ ਦੀ ਐਲਬਮ ‘ਪੰਜਾਬ ਵਿੱਚ ਨਸ਼ਾ’ ਦਿੱਲੀ ਵਿੱਚ ਕੇਜਰੀਵਾਲ ਨੇ ਕੀਤੀ ਰਿਲੀਜ਼।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply