Wednesday, July 3, 2024

’ਸਰਬੱਤ ਦਾ ਭਲਾ’ ਬਠਿੰਡਾ ਇਕਾਈ ਨੇ ਗਰੀਬ ਪਰਿਵਾਰਾਂ, ਵਿਧਵਾ ਔਰਤਾਂ ਨੂੰ ਪੈਨਸ਼ਨ ਦੇ ਚੈਂਕ ਵੰਡੇ

PPN0905201603ਬਠਿੰਡਾ, 8 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਚ ਸਮਾਜ ਭਲਾਈ ਲਈ ਕੰਮ ਕਰ ਰਹੀ ਸੰਸਥਾ ‘ਸਰਬੱਤ ਦਾ ਭਲਾ’ ਬਠਿੰਡਾ ਇਕਾਈ ਵਲੋਂ ਇਕ ਪ੍ਰੋਗਰਾਮ ਟਰਸੱਟ ਦੇ ਮੈਨੇਜਿੰਗ ਡਾਇਟਕੈਟਰ ਟਰੱਸਟੀ ਡਾਕਟਰ ਐਸ ਪੀ ਸਿੰਘ ਉਬਰਾਏ ਵਲੋਂ ਵਿਸ਼ੇਸ਼ ਸ਼ਿਰਕਤ ਕਰਦਿਆਂ ਵਿਧਵਾ ਔਰਤਾਂ, ਗਰੀਬ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਚੈਂਕ ਵੰਡੇ ਗਏ ਇਸ ਮੌਕੇ ਉਨ੍ਹਾਂ ਵਲੋਂ ਚਲਾਈ ਜਾ ਰਹੀ ਸੰਸਥਾ ‘ਸਰਬੱਤ ਦਾ ਭਲਾ’ ਵਲੋਂ ਹੋਰ ਵੀ ਸਮਾਜਿਕ ਭਲਾਈ ਹੇਠ ਲੋੜਵੰਦਾਂ ਨੂੰ ਮਾਇਕ ਸਹਾਇਤਾ ਵੰਡੀ ਗਈ ਜਿਸ ਵਿਚ ਕ੍ਰਿਕਟ ਖਿਡਾਰੀ ਇਕਬਾਲ ਸਿੰਘ , ਪ੍ਰਯਾਸ਼ ਇੰਨਪਰਨੈਸ਼ਨ ਸਕੂਲ ਨੂੰ ਮਾਸਿਕ ਮਾਲੀ ਸਹਾਇਤਾ ਦੇ ਚੈਂਕ ਵੀ ਦਿੱਤੇ ਗਏ। ਇਸ ਤੋਂ ਇਲਾਵਾ ਸੰਸਥਾ ਵਲੋਂ ਚਲਾਈ ਜਾ ਰਹੀ ਕੰਪਿਊਟਰ ਸਿਖਲਾਈ, ਸਿਲਾਈ ਮਸ਼ੀਨ ਸਿਖਲਾਈ ਕੋਰਸ ਪਾਸ ਕਰਨ ਉਪਰੰਤ ਸਰਟੀਫੇਕਟ ਮੈਨੇਜਿੰਗ ਟਰੱਸਟੀ ਡਾਕਟਰ ਐਸ ਪੀ ਸਿੰਘ ਉਬਰਾਏ ਵਲੋਂ ਵੰਡੇ ਗਏ। ਸਰਦਾਰ ਉਬਰਾਏ ਨੇ ਦੱਸਿਆ ਕਿ ਅਬੋਹਰ ਵਿਖੇ ਮਾਨਸਿਕ ਅਤੇ ਅਪੰਗ ਬੱਚਿਆਂ ਲਈ ਇਕ ਸਪੈਸ਼ਲ ਸਕੂਲ ਦੇ ਉਪਰਾਲੇ ਵਜੋਂ 12 ਏਕੜ ਜ਼ਮੀਨ ਖਰੀਦੀ ਗਈ ਹੈ ਜਿਸ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੈਨੇਜਿੰਗ ਟਰੱਸਟੀ ਡਾਕਟਰ ਐਸ ਪੀ ਸਿੰਘ ਉਬਰਾਏ ਦਾ ਬਠਿੰਡੇ ਵਿਖੇ ਪਹੁੰਚਣ ‘ਤੇ ਇਕਾਈ ਪ੍ਰਧਾਨ ਡਾਕਟਰ ਕਸ਼ਿਸ਼ ਗੁਪਤਾ ਦੀ ਅਗਵਾਈ ਵਿਚ ਸਵਾਗਤ ਕੀਤਾ ਗਿਆ, ਇਸ ਮੌਕੇ ਲਛਮਣ ਸਿੰਘ, ਐਸ.ਪੀ.ਸਿੰਘ ਧਵਨ, ਰਜਿੰਦਰ ਸਿੰਘ ਸਿੱਧੂ, ਹਰਿੰਦਰ ਸਿੰਘ, ਹਰਜੀਤ ਸਿੰਘ, ਦਵਿੰਦਰ ਕੁਮਾਰ, ਗੁਰਚਰਨ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਮੈਨੇਜਿੰਗ ਡਾਇਰਕੈਟਰ ਐਸ. ਪੀ ਉਬਰਾਏ ਨੂੰ ਲੋੜਵੰਦ ਵਿਅਕਤੀਆਂ ਆਪਣੀਆਂ ਦੁੱਖ ਤਕਲੀਫ਼ਾਂ ਦੱਸ ਕੇ ਲੋੜੀਦੀ ਯੋਗ ਕਾਰਵਾਈ ਕਰਨ ਲਈ ਵੀ ਕਿਹਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply