Wednesday, July 3, 2024

ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਵਲੋਂ ਕੁਆਰਨਟਾਇੰਨ ਕੋਰਸ ਮੁਕੰਮਲ

PPN0905201608
ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੇ ਰਿਜ਼ਨਲ ਪਲਾਂਟ ਕੁਆਰਨਟਾਇੰਨ ਅਜਨਾਲਾ ਰੋਡ ਅੰਮ੍ਰਿਤਸਰ ਵਿਖੇ ਇਕ ਮਹੀਨੇ ਦੇ ਲਗਾਏ ਗਏ ਟ੍ਰੇਨਿੰਗ ਕੋਰਸ ਨੂੰ ਸਫ਼ਲਤਾਪੂਰਵਕ ਮੁਕੰਮਲ ਕੀਤਾ। ਇਹ ਕੋਰਸ ਕਾਲਜ ਦੇ ਵਿਦਿਆਰਥੀਆਂ ਦੇ ਸਿਲੇਬਸ ਅਨੁਸਾਰ ਲਗਾਇਆ ਗਿਆ। ਇਸ ਕੋਰਸ ਵਿੱਚ ਵਿਦਿਆਰਥੀਆਂ ਨੇ ਨਿਰਯਾਤ ਅਤੇ ਅਯਾਤ ਦੌਰਾਨ ਪੌਦਿਆਂ ਦੀ ਰੋਕਥਾਮ ਪ੍ਰਤੀ ਭਰਪੂਰ ਜਾਣਕਾਰੀ ਹਾਸਲ ਕੀਤੀ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸਰਹੱਦ ਅਟਾਰੀ ਦਾ ਵੀ ਦੌਰਾ ਕੀਤਾ ਅਤੇ ਕੁਆਰਨਟਾਇੰਨ ਬਾਰੇ ਪਾਕਿਸਤਾਨ ਅਤੇ ਦੂਸਰੇ ਦੇਸ਼ਾਂ ਤੋਂ ਮੰਗਵਾਈਆਂ ਜਾਂਦੀਆਂ ਫਸਲਾਂ ਅਤੇ ਬੀਜ਼ਾਂ ਪ੍ਰਤੀ ਜਾਣਕਾਰੀ ਪ੍ਰਾਪਤ ਕੀਤੀ। ਵਿਭਾਗ ਦੀ ਮੁੱਖੀ ਡਾ. ਰਣਦੀਪ ਕੌਰ ਬੱਲ ਨੇ ਕਿਹਾ ਕਿ ਕੁਆਰਨਟਾਇੰਨ ਇਕ ਨਵਾਂ ਵਿਸ਼ਾ ਹੈ, ਜਿਸ ਵਿੱਚ ਖੋਜ਼ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪੌਦਿਆਂ ਦੇ ਰੱਖ-ਰਖਾਵ ਅਤੇ ਉਨ੍ਹਾਂ ਨੂੰ ਮਾਰੂ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਦੀਆਂ ਨਵੀਆਂ ਵਿਧੀਆਂ ਅਪਨਾਉਣ ਬਾਰੇ ਸਿੱਖਿਆ ਹਾਸਲ ਕੀਤੀ।
ਡਾ. ਬੱਲ ਨੇ ਕਿਹਾ ਕਿ ਸਫ਼ਲਤਾਪੂਰਵਕ ਕੋਰਸ ਖ਼ਤਮ ਕਰਨ ‘ਤੇ ਕੁਆਰਨਟਾਇੰਨ ਸੈਂਟਰ ਦੇ ਜੁਆਇੰਟ ਸਕੱਤਰ ਡਾ. ਆਰ. ਸੀ. ਰਜਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਖ਼ੇਤਰ ਵਿੱਚ ਹੋ ਰਹੀ ਖੋਜ ਅਤੇ ਵਿੱਦਿਅਕ ਸਰਗਰਮੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਕੁਆਰਨਟਾਇੰਨ ਦੀ ਮਹੱਤਤਾ ਅਤੇ ਇਸਦੀ ਵਰਤੋਂ ‘ਤੇ ਖਾਸ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਉਪਰੰਤ ਵਿਦਿਆਰਥੀਆਂ ਨੇ ਡਾ. ਰਜਕ ਦੁਆਰਾ ਸਰਟੀਫ਼ਿਕੇਟ ਵੀ ਪ੍ਰਦਾਨ ਕੀਤੇ। ਇਸ ਮੌਕੇ ਪ੍ਰੋ: ਰਣਦੀਪ ਸਿੰਘ, ਇੰਚਾਰਜ ਕਰਾਪ ਪ੍ਰੋਟੰਕਸ਼ਨ ਡਵੀਜ਼ਨ ਖੇਤੀਬਾੜੀ ਵਿਭਾਗ ਅਤੇ ਪ੍ਰੋ: ਅਮਨਦੀਪ ਸਿੰਘ ਤਂੋਂ ਇਲਾਵਾ ਡਾ. ਕਮਲ ਮਹਾਜਨ ਵੀ ਮੌਜ਼ੂਦ ਸਨ।
ਪ੍ਰੋ: ਰਣਦੀਪ ਸਿੰਘ ਨੇ ਕਿਹਾ ਕਿ ਕੁਆਰਨਟਾਇੰਨ ਸੈਂਟਰ ਦੇ ਮਾਹਿਰਾਂ ਜਿਨ੍ਹਾਂ ਵਿੱਚ ਆਰ. ਕੇ ਸ਼ਰਮਾ, ਡਾ. ਅਨਿਲ ਸਹਿਜਪਾਲ,  ਨਿਸ਼ਾ, ਤ੍ਰਿਪਤੀ ਸੈਣੀ, ਪਲਵਿੰਦਰ ਕੌਰ ਅਤੇ ਅਸ਼ੀਸ਼ ਸ਼ਾਮਿਲ ਸਨ, ਨੇ ਵੱਖ-ਵੱਖ ਵਿਸ਼ਿਆਂ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply