Monday, July 8, 2024

ਬਿਜਲੀ ਲਾਈਨਾਂ ਦੀ ਲੋੜੀਦੀ ਮੁਰੰਮਤ ਲਈ 3 ਦਿਨ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ

ਬਠਿੰਡਾ, 10 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਿਜਲੀ ਲਾਈਨਾਂ ਦੀ ਲੋੜੀਂਦੀ ਮਰੁੰਮਤ ਅਤੇ ਸਾਂਭ ਸੰਭਾਲ ਲਈ ਪੰਜਾਬ ਰਾਜ ਕਾਰਪੋਰੇਸ਼ਨ ਵੱਲੋਂ 13 ਮਈ 14 ਮਈ ਤੋਂ ਲੈ ਕੇ 15 ਮਈ ਤੱਕ ਥਰਮਲ ਪਲਾਂਟ ਬਠਿੰਡਾ ਤੋਂ 66 ਕੇ ਵੀ ਮਲੋਟ ਰੋਡ ਗਰਿੱਡ ਨੂੰ ਜਾਂਦੀ ਬਿਜਲੀ ਦੀ ਪਾਵਰ ਸਪਲਾਈ ਦੀ ਮਰੁੰਮਤ ਅਤੇ ਸਾਂਭ ਸੰਭਾਲ ਲਈ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਵਧੀਕ ਨਿਗਰਾਨ ਇੰਜੀਨੀਅਰ ਮੰਡਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਲਿਖਤੀ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਕਿਸ ਨਾਲ 66 ਕੇ ਵੀ ਮਲੋਟ ਰੋਡ ਗਰਿੱਡ 66 ਕੇ ਵੀ ਪਰਸ ਰਾਮ ਨਗਰ ਗਰਿੱਡ ਸ/ਸ ਭੋਖੜਾ, 66 ਕੇ ਵੀ ਗਰਿੱਡ ਸ/ਸ ਦਾਨ ਸਿੰਘ ਵਾਲਾ 66 ਕੇ ਵੀ ਗਰਿੱਡ ਕੋਟਲੀ ਅਬਲੂ ਅਤੇ 66 ਕੇ ਵੀ ਗਰਿੱਡ ਸ/ਸ ਅਕਲੀਆ ਤੋਂ ਨਿੱਕਲਦੇ 11 ਕੇ ਵੀ ਟਿਊਬੈਲ ਫੀਡਰਾਂ ਨੂੰ ਲਗਾਤਾਰ 10, 11 ਅਤੇ 12 ਮਈ ਨੂੰ ਪਹਿਲਾਂ ਹੀ ਡਬਲ ਸਪਲਾਈ ਦਿੱਤੀ ਜਾਵੇਗੀ ਤਾਂ ਜੋ ਕਿਸਾਨ ਆਪਣੀ ਖੇਤੀਬਾੜੀ ਦੀ ਸਿੰਚਾਈ ਲੋੜਾਂ ਨੂੰ ਵਾਧੂ ਸਪਲਾਈ ਦੀ ਸਹੂਲਤ ਨਾਲ ਢੁਕਵੇਂ ਢੰਗ ਨਾਲ ਪਹਿਲਾਂ ਪੂਰੀਆਂ ਕਰ ਲੈਣ। ਸ. ਸਿੱਧੂ ਨੇ ਦੱਸਿਆ ਕਿ ਇਸ ਸਮੇਂ ਦੌਰਾਨ 11 ਕੇ ਵੀ ਯੂ.ਪੀ.ਐਸ ਅਤੇ ਸ਼ਹਿਰੀ ਫੀਡਰਾਂ ਦੀ ਸਪਲਾਈ ਵੀ ਕੁਝ ਸਮੇਂ ਲਈ ਪ੍ਰਭਾਵਿਤ ਹੋ ਸਕਦੀ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply