Sunday, October 6, 2024

ਮੀਂਹ ਸਮੇਂ ਲਾਈਟ ਬੰਦ ਹੋਣ ‘ਤੇ ਚੋਰਾਂ ਨੇ ਨਕਦੀ ਤੇ ਗਹਿਣੇ ਉਡਾਏ

ਲੋਕਾਂ ਦੇ ਘਰਾਂ ਦੇ ਮੇਨ ਦਰਵਾਜਿਆਂ ਨੂੰ ਲੱਗੇ ਕੁੰਡੇ ਬੰਦ ਕਰਕੇ ਰੱਸੀਆਂ ਨਾਲ  ਬੰਨੇ ਮਿਲੇ

PPN0207201607ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ ਸੱਗੂ) ਸਥਾਨਕ ਤਰਨ ਤਾਰਨ ਰੋਡ ਸਥਿਤ ਕੋਟ ਮਿੱਤ ਸਿਘ ਵਿਖੇ ਇੱਕ ਘਰ ਦਾਖਲ ਹੋ ਕੇ ਚੋਰਾਂ ਵਲੋਂ ਸੋਨੇ ਦੇ ਗਹਿਣੇ, ਐਲ.ਈ.ਡੀ ਟੀ.ਵੀ ਅਤੇ ਨਕਦੀ ‘ਤੇ ਹੱਥ ਸਾਫ ਕੀਤੇ ਜਾਣ ਦੀ ਖਬਰ ਹੈ।ਇਸ ਚੋਰੀ ਦੀ ਵਾਰਦਾਤ ਸਬੰਧੀ ਪੁਲਿਸ ਚੌਕੀ ਕੋਟ ਮਿੱਤ ਸਿੰਘ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਕਰ ਦਿਤੀ ਗਈ ਹੈ।ਘਟਨਾ ਦੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਦਪਿਦਰ ਸਿਘ ਪੁੱਤਰ ਈਸ਼ਵਰ ਸਿਘ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਪੂਰੇ ਪਰਿਵਾਰ ਸਮੇਤ ਕੱਲ ਸ਼ਹਿਰ ਵਿਚ ਹੀ ਆਪਣੇ ਰਿਸ਼ਤੇਦਾਰਾਂ ਕੋਲ ਗਏ ਸਨ ਅਤੇ ਰਾਤ ਉਥੇ ਹੀ ਠਹਿਰ ਗਏ।ਪੀੜਤ ਨੇ ਕਿਹਾ ਕਿ ਅੱਜ ਸਵੇਰੇ ਤਕਰੀਬਨ 9.00 ਵਜੇ ਉਨਾਂ ਦੇ ਗਵਾਂਢੀ ਨੇ ਫੋਨ ਕਰਕੇ ਦੱਸਿਆ ਕਿ ਉਨਾਂ (ਦਪਿੰਦਰ ਸਿੰਘ) ਦੇ ਘਰ ਦੇ ਮੇਨ ਗੇਟ ਦਰਵਾਜ਼ੇ ਦਾ ਜਿਦਰਾ ਟੁੱਟਾ ਹੋਇਆ ਹੈ।ਤਾਂ ਜਦ ਉਨਾਂ ਨੇ ਆ ਕੇ ਦੇਖਿਆ ਤਾਂ ਦੋਨਾਂ ਕਮਰਿਆਂ ਦੇ ਤਾਲੇ ਟੁੱਟੇ ਹੋੇਏ ਸਨ ਅਤੇ ਸਮਾਨ ਬੈਡ ‘ਤੇ ਖਿਲਰਿਆ ਪਿਆ ਸੀ।ਉਨਾਂ ਕਿਹਾ ਕਿ ਜਦ ਘਰ ਦਾ ਸਮਾਨ ਚੈਕ ਕੀਤਾ ਤਾਂ ਅਲ਼ਮਾਰੀ ਵਿੱਚ ਪਏ ਸੋਨੇ ਦੇ ਦੋ ਸੈਟ, ਦੋ ਮੁਦਰੀਆਂ, ਕਮੇਟੀਆਂ ਦੇ ਰੱਖੇ ਤਕਰੀਬਨ ਕਰੀਬ 35,000ਫ਼- ਰੁਪਏ ਨਕਦ ਅਤੇ ਕਧ ਦੇ ਲੱਗੀ ਐਲ.ਈ.ਡੀ ਤੇ ਰਸੋਈ ਵਿੱਚੋਂ ਵਿਚ ਪਿਆ ਗੈਸੀ ਚੁੱਲ੍ਹਾ ਚੋਰੀ ਹੋ ਚੁੱਕਾ ਸੀ।ਦਪਿੰਦਰ ਸਿੰਘ ਨੇ ਕਿਹਾ ਕਿ ਉਨਾਂ ਦਾ ਕੁੱਲ ਦੋ-ਢਾਈ ਲੱਖ ਦਾ ਨੁਕਸਾਨ ਹੋ ਗਿਆ ਹੈ।ਇਸ ਘਟਨਾ ਬਾਰੇ ਪੁਲਿਸ ਚੌਂਕੀ ਕੋਟ ਮਿੱਤ ਸਿਘ ਦੇ ਇਚਾਰਜ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਗੱਲਬਾਤ ਕਰਨ ‘ਤੇ ਦੱਸਿਆ ਹੈ ਕਿ ਚੋਰੀ ਦੀ ਵਾਰਦਾਤ ਦੀ ਸ਼ਿਕਾਇਤ ਮਿਲਣ ‘ਤੇ ਉਨਾਂ ਨੇ ਮੌਕੇ ‘ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ ਅਤੇ ਬਰੀਕੀ ਨਾਲ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਵਾਰਡ ਕੌਂਸਲਰ ਅਮਰੀਕ ਸਿੰਘ ਲਾਲੀ ਦਾ ਕਹਿਣਾ ਹੈ ਕਿ ਇਹ ਵਾਰਦਾਤ ਰਾਤ ਨੂੰ ਮੀਂਹ ਪੈਣ ਸਮੇਂ ਬਿਜਲੀ ਬੰਦ ਹੋਣ ਸਮੇਂ ਵਾਪਰੀ ਹੋ ਸਕਦੀ ਹੈ।ਉਨਾਂ ਕਿਹਾ ਕਿ ਇੱਕ ਹੋਰ ਅਸਚਰਜ਼ ਗੱਲ ਇਹ ਦੇਖਣ ਨੂੰ ਮਿਲੀ ਕਿ ਸਵੇਰ ਸਮੇਂ ਗਲੀ ਵਿੱਚ ਲੋਕਾਂ ਦੇ ਘਰਾਂ ਦੇ ਦਰਵਾਜਿਆਂ ਨੂੰ ਲੱਗੇ ਕੁੰਡੇ ਬੰਦ ਕਰਕੇ ਰੱਸੀਆਂ ਨਾਲ  ਬੰਨੇ ਮਿਲੇ, ਜਿਸ ਦੀ ਤਸਦੀਕ ਗਲੀ ਦੇ ਹੋਰ ਲੋਕਾਂ ਨੇ ਵੀ ਕੀਤੀ ਹੈ।ਇਸ ਤੋਂ ਲੱਗਦਾ ਹੈ ਕਿ ਚੋਰਾਂ ਵਲੋਂ ਬੜੇ ਯੋਜਨਾਬੱਧ ਢੰਗ ਨਾਲ ਚੋਰੀ ਨੂੰ ਅੰਜ਼ਾਮ ਦਿੱਤਾ ਗਿਆ ਹੈ।ਉਨਾਂ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਚੋਰੀ ਤੇ ਲੁੱਟ ਖੋਹ ਦੀ ਵਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਇਲਾਕੇ ਵਿੱਚ ਰਾਤ ਦੀ ਗਸ਼ਤ ਵਧਾਈ ਜਾਵੇ।ਉਨਾਂ ਇਹ ਵੀ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਚੋਰਾਂ ਦੀ ਇੰਨੀ ਦਹਿਸ਼ਤ ਵਧ ਗਈ ਹੈ ਕਿ ਉਹ ਘਰ ਖਾਲੀ ਛੱਡ ਕੇ ਰਿਸ਼ਤੇਦਾਰੀ ਤੇ ਵਿਆਹ ਸ਼ਾਦੀ ਦੇ ਪ੍ਰੋਗਰਾਮਾਂ ਵਿੱਚ ਜਾਣ ਤੋਂ ਗੁਰੇਜ਼ ਕਰ ਰਹੇ ਹਨ ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply