Monday, July 8, 2024

’ਇਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਪ੍ਰੋਗਰਾਮ ਸ਼ੁਰੂ

PPN0207201608ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ ਸੱਗੂ)-‘ਪੰਜਾਬ ਸਰਕਾਰ ਵੱਲੋਂ ਮਾਣਮੱਤੇ ਇਤਹਾਸ ਅਤੇ ਅਮੀਰ ਵਿਰਸੇ ਦੇ ਨਾਲ-ਨਾਲ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਪ੍ਰਚਾਰ-ਪਸਾਰ ਕਰਨ ਲਈ ਸ਼ੁਰੂ ਕੀਤੇ ਗਏ ਆਪਣੀ ਤਰਾਂ ਦੇ ਨਿਵਕਲੇ ਪ੍ਰੋਗਰਾਮ ‘ਇਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਦਾ ਅਗਾਜ਼ ਬੀਤੀ ਰਾਤ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਫਲਤਾ ਪੂਰਵਕ ਕਰ ਦਿੱਤਾ ਗਿਆ। ਉਕਤ ਪ੍ਰੋਗਰਾਮ ਲਈ ਜ਼ਿਲ੍ਹੇ ਵਿਚ ਆਈਆਂ 5 ਪ੍ਰਚਾਰ ਵੈਨਾਂ, ਜੋ ਕਿ ਵੱਡੀ ਐਲ ਈ ਡੀ ਸਕਰੀਨ, ਸਾਊਂਡ, ਜਰਨੇਟਰ ਅਤੇ ਪ੍ਰਚਾਰ ਸਮਗਰੀ ਨਾਲ ਲੈਸ ਹਨ, ਨੇ ਕੱਲ੍ਹ ਸ਼ਾਮ 6 ਤੋਂ 9 ਵਜੇ ਤੱਕ ਮਜੀਠਾ, ਅਟਾਰੀ, ਰਮਦਾਸ, ਮਹਿਤਾ ਚੌਂਕ ਅਤੇ ਰਾਜਾਸਾਂਸੀ ਵਿਚ ਆਪਣਾ ਪਲੇਠਾ ਪ੍ਰੋਗਰਾਮ ਪੇਸ਼ ਕੀਤਾ, ਜਿਸ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਵੇਖਿਆ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਇੰਨਾਂ ਗੱਡੀਆਂ ਰਾਹੀਂ ਲੋਕਾਂ ਨੂੰ ਸਿੱਖ ਇਤਹਾਸ ਨੂੰ ਰੂਪਮਾਨ ਕਰਦੀ ਫਿਲਮ ਚਾਰ ਸਾਹਿਬਜ਼ਾਦੇ ਵਿਖਾਈ ਗਈ ਅਤੇ ਇਸ ਦੇ ਨਾਲ-ਨਾਲ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਸਕੀਮਾਂ ਦਾ ਵੇਰਵਾ ਵੀ ਸਕਰੀਨ ‘ਤੇ ਸਾਂਝਾ ਕੀਤਾ ਗਿਆ।
ਉਨਾਂ ਦੱਸਿਆ ਕਿ ਅਟਾਰੀ ਵਿਚ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਅਤੇ ਰਮਦਾਸ ਵਿਚ ਸਾਬਕਾ ਲੋਕ ਸਭਾ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਸ਼ੋਅ ਦੀ ਰਸਮੀ ਸ਼ੁਰੂਆਤ ਕਰਵਾਈ, ਜਦਕਿ ਬਾਕੀ ਥਾਵਾਂ ‘ਤੇ ਪ੍ਰਸ਼ਾਸਨ ਵੱਲੋਂ ਨਿਯੁੱਕਤ ਕੀਤੇ ਗਏ ਅਧਿਕਾਰੀਆਂ ਨੇ ਪਹਿਲਾ ਸ਼ੋਅ ਸ਼ੁਰੂ ਕਰਵਾਇਆ। ਸ੍ਰੀ ਰੂਜਮ ਨੇ ਦੱਸਿਆ ਕਿ ਲੋਕਾਂ ਨੂੰ ਆਧੁਨਿਕ ਤਕਨੀਕ ਦੇ ਸਹਾਰੇ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਜਾਣਕਾਰੀ ਦੇਣ ਦਾ ਇਹ ਪ੍ਰੋਗਰਾਮ ਪਹਿਲੇ ਦਿਨ ਸਫਲ ਰਿਹਾ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਹਰੇਕ ਪ੍ਰੋਗਰਾਮ ਇਸ ਤੋਂ ਵੱਧ ਕਾਮਯਾਬੀ ਨਾਲ ਸਿਰੇ ਚੜ੍ਹੇਗਾ। ਉਨਾਂ ਦੱਸਿਆ ਕਿ ਇਹ ਪ੍ਰਚਾਰ ਗੱਡੀਆਂ ਅਗਲੇ ਕਰੀਬ ਪੰਜ ਮਹੀਨੇ ਉਕਤ ਵਿਧਾਨ ਸਭਾ ਹਲਕਿਆਂ ਵਿਚ ਰਹਿ ਕੇ ਹੀ ਪ੍ਰਚਾਰ-ਪਸਾਰ ਦਾ ਕੰਮ ਕਰਦੀਆਂ ਰਹਿਣਗੀਆਂ। ਉਨਾਂ ਦੱਸਿਆ ਕਿ ਪ੍ਰੋਗਰਾਮ ਨੂੰ ਜਾਰੀ ਰੱਖਣ ਲਈ ਹਰੇਕ ਹਲਕੇ ਦਾ ਪਿੰਡ ਪੱਧਰ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਸਬੰਧਤ ਹਲਕੇ ਦੇ ਅਧਿਕਾਰੀ ਇਸ ਪ੍ਰੋਗਰਾਮ ਅਨੁਸਾਰ ਉਕਤ ਪ੍ਰਚਾਰ ਗੱਡੀਆਂ ਨੂੰ ਜਾਰੀ ਰੱਖਣਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply