Wednesday, June 26, 2024

ਮੈਟ੍ਰਿਕ ਤੇ 10+2 ਪਾਸ ਵਿਦਿਆਰਥੀਆਂ ਦਾ ਡਿਪਲੋਮਾ ਕੋਰਸਾਂ ਵੱਲ ਰੁਝਾਨ ਵਧਿਆ – ਸੇਵਾ ਸਿੰਘ ਸੇਖਵਾਂ

Sewa Singh Sekhwanਬਟਾਲਾ, 6 ਜੁਲਾਈ (ਨਰਿੰਦਰ ਬਰਨਾਲ)- ਤਕਨੀਕੀ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਯਤਨ ਰੰਗ ਲਿਆਏ ਹਨ ਅਤੁ ਇਸ ਸਾਲ ਮੈਟ੍ਰਿਕ ਅਤੇ 10+2 ਪ੍ਰੀਖਿਆ ਵਿੱਚ ਪਾਸ ਹੋਏ ਵਿਖਿਆਰਥੀਆਂ ਵਿੱਚ ਇੰਜੀਨਿਅਰਿੰਗ ਡਿਪਲੋਮਾ ਕੋਰਸਾਂ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਉਕਤ ਪ੍ਰਗਟਾਵਾ ਪੰਜਾਬ ਰਾਜ ਤਕਨੀਕੀ ਸਿੱਯਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਸ. ਸੇਵਾ ਸਿੰਘ ਸੇਖਵਾਂ (ਦਰਜਾ ਰਾਜ ਮੰਤਰੀ) ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਾਲ ਬੋਰਡ ਦੇ ਯਤਨਾਂ ਸਦਕਾ ਪਿਛਲੇ ਸਾਲਾਂ ਦੇ ਮੁਕਾਬਲੇ ਲਗਭਗ ਤਿੰਨ ਗੁਣਾਂ ਵੱਧ ਉਮੀਦਵਾਰਾਂ ਨੇ ਆਨਲਾਈਨ ਕਾਉਂਸਲਿੰਗ ਲਈ ਰਜਿਸਟ੍ਰੇਸ਼ਨ ਕੀਤੀ ਹੈ।
ਸ. ਸੇਖਵਾਂ ਨੇ ਕਿਹਾ ਦੇ ਮੌਜੂਦਾ ਰੁਝਾਨ ਸਦਕੇ ਬੀਤੇ ਵਰ੍ਹਿਆ ਨਾਲੋਂ ਇਸ ਸਾਲ ਤਕਨੀਕੀ ਕੋਰਸਾਂ ਵਿੱਚ ਦਾਖਲੇ ਕਾਫੀ ਵੱਧਣ ਦੇ ਆਸਾਰ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਬੀਤੇ ਵਰ੍ਹੇ ਨੋਟੀਫੀਕੇਸ਼ਨ ਜਾਰੀ ਕਰਕੇ ਰੀ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਨੂੰ ਆਰਜ਼ੀ ਦਾਖਲੇ ਦੇਣ ਦੀ ਖੁਲ੍ਹ ਦੇ ਦਿੱਤੀ ਗਈ ਸੀ ਅਤੇ ਬੋਰਡ ਵੱਲੋਂ ਇਸ ਸਬੰਧੀ ਮੁੜ ਅਗਿਆ ਦੇਣ ਹਿੱਤ ਰਾਜ ਸਰਕਾਰ ਨੂੰ ਬੇਨਤੀ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਢਿੱਲ ਨਾਲ ਸੈਂਕੜਿਆਂ ਵਿਦਿਅਰਥੀਆਂ ਦਾ ਸਾਲ ਬਰਬਾਦ ਹੋਣ ਤੋਂ ਬੱਚ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਤਕਨੀਕੀ ਸਿੱਖਿਆ ਵੱਲ ਵੱਧ ਰਿਹਾ ਰੁਝਾਨ ਆਉਣ ਵਾਲੇ ਸਮੇਂ ਲਈ ਬਹੁਤ ਲਾਭਕਾਰੀ ਰਹੇਗਾ, ਕਿਉਂਕਿ ਤਕਨੀਕੀ ਸਿੱਖਿਆ ਹਾਸਲ ਕਰਕੇ ਇਹਨਾਂ ਲਈ ਰੋਜ਼ਗਾਰ ਦੇ ਬਹੁਤ ਮੌਕੇ ਉਪਲਬਧ ਹੋਣਗੇ।
ਸ. ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਵਿਦਿਆਰਥੀ ਡਿਪਲੋਮਾ ਕੋਰਸ ਕਰਕੇ ਅੱਗੇ ਬੀ.ਟੈਕ. ਵਿੱਚ ਵੀ ਦਾਖਲਾ ਲੈ ਸਕਦੇ ਹਨ ਅਤੇ ਪੰਜਾਬ ਦੇ ਜੋ ਨੌਜਵਾਨ ਵਿਦੇਸ਼ ਵਿੱਚ ਵੱਸਣ ਦੇ ਇਛੁਕ ਹਨ ਉਹਨਾਂ ਲਈ ਵੀ ਡਿਪਲੋਮਾ ਕੋਰਸ ਮਦਦਗਾਰ ਸਾਬਤ ਹੋਣਗੇ। ਇਹ ਡਿਪਲੋਮਾ ਕਈ ਮੁਲਕਾਂ ਵਿੱਚ ਨੌਕਰੀਆਂ ਅਤੇ ਪੱਕੇ ਵਸੇਵੇ ਲਈ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੈ। ਸ. ਸੇਖਵਾਂ ਨੇ ਬੋਰਡ ਦੇ ਅਧਿਕਾਰੀਆਂ ਦੁਆਰਾ ਇਹਨਾਂ ਦਾਖਲਿਆਂ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਿਪਲੋਮਾ ਕਾਲਜਾਂ ਲਈ ਉਹਨਾਂ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਦਾ ਨੌਜਵਾਨ ਵਰਗ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਵਧੇਰੇ ਰੁਚੀ ਦਿਖਾ ਰਿਹਾ ਹੈ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply