Saturday, June 29, 2024

ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਦੀਆਂ ਪੰਜ ਲੜਕੀਆਂ ਨੇ ਮੈਰੀਟੋਰੀਅਸ ਪ੍ਰੀਖਿਆ ਕੀਤੀ ਪਾਸ

PPN0607201603ਬਟਾਲਾ, 6 ਜੁਲਾਈ (ਨਰਿੰਦਰ ਬਰਨਾਲ)- ਪੰਜਾਬ ਸਰਕਾਰ  ਵੱਲੋਂ ਸਿਖਿਆ ਦੀ ਗੁਣਵੱਤਾ ਵਧਾਂਊਣ ਅਤੇ  ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਂਵਨਾ ਪੈਦਾ ਕਰਨ ਹਿੱਤ ਸੁਰੂ ਕੀਤੇ ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਲਈ ਇਸ ਚਾਲੂ ਸਾਲ ਤੋ ੮੦ ਫੀ ਸਦੀ ਜਾਂ ਵੱਧ ਅੰਕ ਪ੍ਰਾਪਤ  ਕਰਨ ਵਾਲੇ ਵਿਦਿਆਰਥੀਆਂ ਲਈ ਮੁਕਾਬਲੇ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ । ਸਰਕਾਰੀ ਕੰਨਿਆ  ਸੀਨੀਅਰ ਸੈਕੰਡਰੀ ਬਟਾਲਾ ਦੀਆਂ ਅੱਠ ਹੋਣਹਾਰ ਬੱਚੀਆਂ ਨੇ ਇਸ ਮੁਕਾਬਲੇ ਦੀ ਪ੍ਰੀਖਿਆ ਵਿਚ ਭਾਗ ਲਿਆ। ਜਿਸ ਵਿਚ ਸਿਵਾਨੀ ਪੁਤਰੀ ਸ੍ਰੀ ਵਰਿੰਦਰ ਕੁਮਾਰ,ਪ੍ਰਿਆ ਪੁਤਰੀ ਸ੍ਰੀ ਨਰਿੰਦਰ ਕੁਮਾਰ,ਵਰਸ਼ਾ ਪੁਤਰੀ ਸ੍ਰੀ ਅਸਵਨੀ ਕੁਮਾਰ, ਗੁਰਪ੍ਰੀਤ ਕੌਰ ਪੁਤਰੀ ਗੁਰਭੇਜ ਸਿੰਘ ਅਤੇ ਮੇਘਾ ਪੁਤਰੀ ਸ੍ਰੀ ਪ੍ਰਦੀਪ ਕੁਮਾਰ ਨੇ ਕ੍ਰਮਵਾਰ ੧੯ਵਾਂ, ੬੬੦ਵਾਂ ,੨੦੦੩ਵਾਂ, ੧੯੧੬ਵਾਂ ਰੈਂਕ ਅਤੇ ੨੦੩੮ਵਾਂ ਰੈਂਕ ਪ੍ਰਾਪਤ ਕਰਕੇ ਮੈਰੀਟੋਰੀਅਸ ਸਕੂਲਾਂ ਲਈ ਆਪਣਾ ਦਾਵਾ ਬਾਖੂਬੀ ਪੇਸ਼ ਕੀਤਾ ਹੈ। ਇਹ ਵਿਦਿਆਰਥਣਾ ਵਿਚ ਸਿਵਾਨੀ ਪੁਤਰੀ ਸ੍ਰੀ ਵਰਿੰਦਰ ਕੁਮਾਰ ਨੇ ਮੈਟ੍ਰਿਕ ਪ੍ਰੀਖਿਆ ੨੦੧੬ ਦੌਰਾਨ ਬੋਰਡ ਦੀ ਪ੍ਰੀਖਿਆ ਵਿਚ ਸਟੇਟ ਮੈਰਿਟ  ਵਿਚ ੨੨ਵਾਂ ਸਥਾਨ ਪ੍ਰਾਪਤ ਕਰਕੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਾ ਨਾ ਰੌਸਨ ਕੀਤਾ ਹੈ।ਡਿਪਟੀ ਡੀ ਈ ੳ ਸ੍ਰੀ ਭਾਂਰਤ ਭੂਸ਼ਨ ਜੀ ਦੀ ਯੋਗ ਪ੍ਰੇਰਨਾ ਸਦਕਾ ਉਪਰੋਕਤ ਵਿਦਿਆਰਥਣਾਂ ਨੂੰ ਮੁਕਾਬਲੇ ਦੀ ਪ੍ਰੀਖਿਆ ਲਈ ਤਿਆਰ ਕਰਨ ਲਈ ਗਰਮੀਆਂ ਦੀਆਂ ਛੂੱਟੀਆ ਦੌਰਾਨ ਸ੍ਰੀ ਜੀਵਨ ਸਿੰਘ, ਗੁਰਮੀਤ ਸਿੰਘ ਅਤੇ ਸ੍ਰੀ ਹਰੀਕ੍ਰਿਸ਼ਨ ਵੱਲੋ ਕ੍ਰਮਵਾਰ ਮੈਥ, ਸਾਂਇੰਸ ਤੇ ਅੰਗਰੇਜੀ ਵਿਸੇ ਦੇ ਸਿਲੇਬਸ ਦੀ ਤਿਆਰੀ ਤਹਿਤ ਮੁਫਤ ਕਲਾਸਾ ਲਗਾਈਆਂ ਗਈਆਂ। ਕੋਚਿੰਗ ਕਲਾਸਾਂ ਦਾ ਨਤੀਜਾ ਇਹ ਨਿਕਲਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਦੀ ਕਾਰਗੁਜਾਰੀ ਵਧੀਆ ਰਹੀ।੫ ਜੁਲਾਈ ਨੁੰ ਐਲਾਨੇ ਨਤੀਜੇ ਨਾਲ ਸਟਾਫ ਤੇ ਵਿਦਿਆਰਥੀਆਂ ਵਿਚ ਖੁਸੀ ਦੀ ਲਹਿਰ ਫੈਲ ਗਈ। ਸਕੂਲ ਪ੍ਰਿੰਸੀਪਲ ਸ੍ਰੀ ਮਤੀ ਬਲਵਿੰਦਰ ਕੌਰ ਨੇ ਸਵੇਰ ਦੀ ਸਭਾਂ ਵਿਚ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਜੀਵਨ ਵਿਚ ਉੱਚੀ ਤੋ ਉੱਚੀ ਕਾਮਯਾਬੀ ਪ੍ਰਾਪਤ ਕੀਤੀ ਜਾ ਸਕਦੀ ਜੇਕਰ ਲਗਨ ਸੱਚੀ ਹੋਵੇ ਤੇ ਸਕੂਲ ਦੀਆਂ ਸਾਰੀਆਂ ਲੜਕੀਆਂ ਨੂੰ ਇਹਨਾ ਮੈਰੀਟੋਰੀਅਸ ਵਾਲੀਆ ਲੜਕੀਅ ਤੋ ਸਿਖਿਆ ਤੇ ਨਿਸਾਨਾ ਲੈਣਾਂ ਚਾਹੀਦਾ ਹੈ।ਇਸ ਮੌਕੇ ਸ੍ਰੀ ਮਤੀ ਕਮਲੇਸ ਕੌਰ,ਰਜਨੀ , ਸੀਮਾ, ਨਿਤੀ ਮਹਾਜਨ,ਹਰਪ੍ਰੀਤ ਸਿੰਘ, ਅਸੋਕ ਕੁਮਾਰ, ਅਨਿਲ ਸਰਮਾ,ਰੂਪ ਸਿੰਘ, ਹਰਜੀਤ ਸਿੰਘ, ਸੁਨੀਤਾ , ਰੇਨੂੰ ਜਗਦੀਸ਼ ਕੌਰ, ਪੁਸਪਾ ਰਾਣੀ, ਇੰਦਰਜੀਤ ਕੌਰ ਤੇ ਸਮੂਹ ਸਟਾਫ ਮੈਬਰ ਹਾਜ਼ਰ ਸਨ।

ਬਿਆਨ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ – ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਾਸਤੇ ਪੰਜਾਬ ਸਰਕਾਰ ਤੇ ਖਾਸ ਕਰਕੇ ਸਿਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾਂ ਦੀਆ ਕੋਸਿਸਾ ਸਦਕਾ। ਮੈਰੀਟੋਰੀਅਸ ਸਕੂਲਾਂ ਨੇ ਸਾਲ ੨੦੧੬ ਵਿਚ ਆਈ ਆਈ ਟੀ ਤੇ ਮੈਡੀਕਲ ਦੇ ਦਾਖਲਿਆਂ ਵਿਚ ਇਹ ਸਾਬਤ ਕਰ ਦਿਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬਹੁਤ ਮਿਹਨਤੀ ਹਨ ਤੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾ ਰਿਹਾ ਸਮੂਚਾ ਸਟਾਫ ਮਿਹਨਤੀ ਹੈ ਤੇ ਬਟਾਲਾ ਤਹਿਸੀਲ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਦੀ ਪ੍ਰਿੰਸੀਪਲ ਬਲਵਿੰਦਰ ਕੌਰ , ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਦੀ ਪ੍ਰੀਖਿਆ ਪਾਸ ਕਰਨ ਵਾਲੀਆਂ ਲੜਕੀਆਂ, ਸਮੂਚੇ ਸਟਾਫ ਨੂੰ ਵਧਾਈ ਦਿੰਦਿਆ ਕਿਹਾ ਹੈ ਸਕੂਲਾਂ ਵਿਚ ਬੱਚਿਆਂ ਦਾ ਭਵਿੱਖ ਤਰਾਸ਼ਣ ਵਾਸਤੇ ਸਮੂਹ ਸਟਾਫ ਨੂੰ ਸਕਾਰਾਤਮਿਕ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਗਰਮੀਆਂ ਦੀਆਂ ਛੂਟੀਆਂ ਦੌਰਾਨ ਵਿਦਿਆਰਥੀਆ ਨੂੰ ਕੋਚਿੰਗ ਦੇਣ ਵਾਲੇ ਅਧਿਆਪਕਾਂ ਨੂੰ ਵੀ ਵਧਾਈ ਦਿਤੀ ਹੈ ਜਿੰਨਾ ਬੱਚੀਆਂ ਨੂੰ ਸਰਕਾਰੀ ਕੰਨਿਆਂ ਸਕੂਲ ਦੇ ਸਟਾਫ ਤੇ ਬੱਚਿਆਂ ਮਿਹਨਤ ਸਦਕਾ ਸਕੂਲ ਦੀਆਂ ਲੜਕੀਆਂ ਤੇ ਮੈਰਿਟਾਂ ਪ੍ਰਾਪਤ ਕੀਤੀਆਂ ਤੇ ਹੁਣ ਮੈਰੀਟੋਰੀਅਸ ਸਕੂਲਾਂ ਵਿਚ ਵੀ ਦਾਖਲੇ ਵਾਸਤੇ ਦਾਅਵਾ ਪੇਸ ਕੀਤਾ ਹੈ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply