Saturday, June 29, 2024

ਭਾਜਪਾ ਨੇ ਮਨਾਇਆ ਅਮਰ ਸ਼ਹੀਦ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਦਿਨ

PPN0607201605ਅੰਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ ਸੱਗੂ)- ਕਸ਼ਮੀਰ  ਭਾਰਤ ਦਾ ਅਨਿੱਖੜਵਾਂ ਅੰਗ ਹੈ।ਇੱਕ ਦੇਸ਼ ਵਿੱਚ ਦੋ ਵਿਧਾਨ ਦੋ ਨਿਸ਼ਾਨ ਦੋ ਪ੍ਰਧਾਨ ਨਹੀ ਚੱਲਣਗੇ ਦਾ ਨਾਅਰਾ ਦੇਣ ਵਾਲੇ ਅਮਰ ਬਲਿਦਾਨੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਜਿਨ੍ਹਾਂ ਨੇ ਕਿਹਾ ਸੀ ਕਸ਼ਮੀਰ  ਵਲੋਂ ਲੈ ਕਰ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੈ।ਇਸ  ਦੇ ਲਈ ਜੇਕਰ ਮੈਨੂੰ ਪ੍ਰਾਣਾਂ ਦੀ ਆਹੂਤੀ ਦੇਣੀ ਪਵੇ ਤਾਂ ਮੈ ਪਿੱਛੇ ਨਹੀ ਹਟਾਂਗਾ। ਤਤਕਾਲੀਨ ਸਰਕਾਰ ਦੁਆਰਾ ਲਾਗੂ ਪਰਮਿਟ ਸਿਸਟਮ ਦਾ ਵਿਰੋਧ ਕਰਦੇ ਹੋਏ ਉਹ ਵੀਰਗਤੀ ਨੂੰ ਪ੍ਰਾਪਤ ਹੋਏ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਅੱਜ 6 ਜੁਲਾਈ ਨੂੰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਜਨਮ ਦਿਨ ਮਨਾਇਆ ਗਿਆ।ਭਾਜਪਾ ਦਫ਼ਤਰ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਭਾਜਪਾ ਜਿਲਾ ਪ੍ਰਧਾਨ ਰਾਜੇਸ਼ ਹਨੀ ਨੇ ਕੀਤੀ ਜਦਕਿ ਪ੍ਰਦੇਸ਼ ਭਾਜਪਾ ਵੱਲੋਂ ਪ੍ਰੋਫੈਸਰ ਰਜਿੰਦਰ ਭੰਡਾਰੀ ਵੀ ਪੁੱਜੇ।ਜਿਲਾ ਭਾਜਪਾ ਪ੍ਰਧਾਨ ਰਾਜੇਸ਼ ਹਨੀ ਨੇ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਮਸ਼ਹੂਰ ਵਿਦਵਾਨ ਸਨ ਤੇ ਉਹ ਆਪਣੀ ਥੋੜੀ ਉਮਰ ਵਿੱਚ ਹੀ ਉਹ ਦੇਸ਼ ਦੀ ਮਸ਼ਹੂਰ ਯੂਨੀਵਰਸਿਟੀ ਦੇ ਕੁਲਪਤੀ ਬਣ ਗਏ ਸਨ।
ਇਸ ਮੌਕੇ ਡਾ. ਬਲਰਾਮ ਰਾਜ ਚਾਵਲਾ, ਉਪ ਪ੍ਰਧਾਨ ਕੇਵਲ ਗਿਲ, ਵਾਈਸ ਚੇਅਰਪਰਸਨ ਜੰਗਲ ਵਿਭਾਗ ਰੀਨਾ ਜੇਟਲੀ, ਆਨੰਦ ਸ਼ਰਮਾ, ਰਾਜੇਸ਼ ਕੰਧਾਰੀ, ਮਾਨਵ ਤਨੇਜਾ, ਸੰਜੇ ਸ਼ਰਮਾ, ਡਾ. ਸੁਭਾਸ਼ ਪੱਪੂ, ਦਮਨਦੀਪ ਸਿੰਘ, ਜਰਨੈਲ ਸਿੰਘ ਢੋਟ, ਸਰਵਨ ਨਈਅਰ, ਜੋਤੀ ਬਾਲੀਆ, ਬੋਬੀ ਵੇਰਕਾ, ਸਪਨਾ ਭੱਟੀ, ਮਗਨ ਵਰੈਚ, ਸਤਨਾਮ ਕੌਰ, ਏਕਤਾ ਵੋਹਰਾ, ਸੁਰਿੰਦਰ ਦੁੱਗਲ, ਜਨਾਰਦਨ ਸ਼ਰਮਾ, ਡਾ ਰਾਮ ਚਾਵਲਾ, ਸੰਜੈ ਕੁੰਦਰਾ, ਡਾ. ਸੂਰਜ ਕਾਂਤ, ਸਰਬਜੀਤ ਸ਼ੰਟੀ, ਰਾਹੁਲ ਮਹੇਸ਼ਵਰੀ, ਪੱਪੂ ਮਹਾਜਨ, ਸੁਰਿੰਦਰ ਸ਼ਰਮਾ, ਬਲਰਾਮ ਰਾਜ ਬੱਗਾ, ਤਰਵਿੰਦਰ ਬਿੱਲਾ, ਸਲਿਲ ਕਪੂਰ, ਸੂਰਜ ਮੇਹਿਤਾ, ਮੋਨੂ ਮਹਾਜਨ, ਅੰਕੁਸ਼ ਮਹਿਰਾ, ਗੌਰਵ ਭੰਡਾਰੀ, ਰਮਨ ਰਾਠੋਰ, ਦੀਵਾ ਸੋਨਾ, ਦਵਿੰਦਰ ਹੀਰਿਆ, ਸਿਕੰਦਰ ਚੁਹਾਨ, ਅਨਮੋਲ ਪਾਠਕ,  ਗੌਤਮ ਉਮਟ, ਵਿਸ਼ਾਲ ਸ਼ੂਰ, ਵਿਸ਼ਾਲ ਆਰਿਆ, ਸੰਦੀਪ ਮਹਾਜਨ, ਸੰਜੀਵ ਸ਼ਰਮਾ, ਨਵੀ ਸ਼ਰੀਫਪੁਰਾ, ਨਰੇਸ਼ ਖੁੱਲਰ, ਮਨੀਸ਼, ਮੋਹਿਤ ਵਰਮਾ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply