Friday, November 22, 2024

ਸੇਫ ਸਕੂਲ ਵਾਹਨ ਕਮੇਟੀ ਵੱਲੋਂ ਸਕੂਲੀਂ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ਜਾਰੀ

PPN1108201605ਬਠਿੰਡਾ, 11 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਿਲ੍ਹਾ ਬਾਲ ਸੁਰੱਖਿਆ ਅਫਸਰ ਮਿਸ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਕਮੇਟੀ ਦੇ ਦੂਜੇ ਹਫਤੇ ਦੀ ਚੈਕਿੰਗ ਦੌਰਾਨ ਸਕੂਲ ਪ੍ਰਿੰਸੀਪਲਾਂ ਅਤੇ ਵਾਹਨ ਚਾਲਕਾਂ ਵੱਲੋ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਆਦੇਸ਼ਾਂ ਦੀ ਪਾਲਨਾ ਕਰਦੇ ਹੋਏ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਰਾਣੇ ਅਣਸੁਰੱਖਿਅਤ ਸਕੂਲੀ ਵਾਹਨਾਂ ਦੀ ਜਗ੍ਹਾਂ ਤੇ ਨਵੇਂ ਵਾਹਨ ਖਰੀਦੇ ਜਾ ਰਹੇ ਹਨ ਅਤੇ ਪਿਛਲੀ ਵਾਰ ਦੀ ਚੈਕਿੰਗ ਦੌਰਾਨ ਪਾਈਆਂ ਗਈਆਂ ਤਰੁੱਟੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ।ਉਹਨਾਂ ਨੇ ਇਹ ਵੀ ਦੱਸਿਆਂ ਕਿ ਕਈ ਸਕੂਲਾਂ ਨੇ ਪੁਰਾਣੇ ਵਾਹਨਾਂ ਦੀ ਜਗ੍ਹਾਂ ਤੇ ੋਸੇਫ ਸਕੂਲ ਵਾਹਨ ਪਾਲਿਸੀੋ ਦੀ ਪਾਲਣਾ ਕਰਨ ਵਾਲੇ ਸਕੂਲੀ ਵਾਹਨ ਲਏ ਗਏ ਹਨ ਪਰੰਤੂ ਜਿਹੜੇ ਸਕੂਲ ਨਿਰਧਾਰਤ ਹਦਾਇਤਾਂ ਨੂੰ ਪੂਰਾ ਨਹੀ ਕਰ ਰਹੇ ਉਹਨਾਂ ਦੇ ਸਕੂਲੀ ਵਾਹਨਾਂ ਉਪਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 25 ਵਾਹਨਾਂ ਨੂੰ ਬਾਊਂਡ ਅਤੇ 04 ਦਾ ਚਲਾਨ ਕੱਟ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਜਿਵੇਂ ਕਿ ਸੈਂਟ ਜੇਵੀਅਰ ਕਾਨਵੈਂਟ ਸਕੂਲ ਬਠਿੰਡਾ, ਸੈਂਟ ਜੋਸਫ ਕਾਨਵੈਂਟ ਸਕੂਲ ਬਠਿੰਡਾ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ, ਸਪਰਿੰਗਡੇਲ ਪਬਲਿਕ ਸਕੂਲ ਕੋਟ ਸ਼ਮੀਰ, ਸ਼ਹੀਦ ਬਾਬਾ ਜ਼ੋਰਾਵਰ ਪਬਲਿਕ ਸਕੂਲ ਜ਼ੋਧਪੁਰ ਪਾਖਰ , ਐਫ.ਐਸ.ਡੀ. ਸਕੂਲ ਜ਼ੋਧਪੁਰ ਪਾਖਰ, ਮਿਲੇਨਿਅਮ ਪਬਲਿਕ ਸਕੂਲ ਕੋਟਸ਼ਮੀਰ, ਮਾਤਾ ਸੁੰਦਰੀ ਪਬਲਿਕ ਸਕੂਲ ਕੋਟ ਸ਼ਮੀਰ, ਦਸ਼ਮੇਸ਼ ਪਬਲਿਕ ਸਕੂਲ ਤਲਵੰਡੀ ਸਾਬੋ, ਸੁਦੇਸ਼ ਵਾਟਿਕਾ ਪਬਲਿਕ ਸਕੂਲ ਭਾਗੀਵਾਂਦਰ, ਯੂਨੀਵਰਸਲ ਪਬਲਿਕ ਸਕੂਲ ਤਲਵੰਡੀ ਸਾਬੋ, ਆਦਿ ਸ਼ਾਮਿਲ ਹਨ।ਦਸ਼ਮੇਸ਼ ਪਬਲਿਕ ਸਕੂਲ ਤਲਵੰਡੀ ਸਾਬੋ ਦੇ ਪ੍ਰਿੰਸੀਪਲ ਮੈਡਮ ਵੱਲੋਂ ਸੇਫ ਸਕੂਲ ਵਾਹਨ ਕਮੇਟੀ ਨੂੰ  ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਦੇ  ਸਕੂਲੀ ਵਾਹਨਾਂ ਵਿੱਚ ਰਹਿੰਦੀਆਂ ਥੋੜੀਆਂ-ਮੋਟੀਆਂ ਤਰੁੱਟੀਆਂ ਨੂੰ ਬਹੁਤ ਜਲਦ ਹੀ ਪੂਰਾ ਕਰ ਲਿਆ ਜਾਵੇਗਾ।ਇਸ ਕਮੇਟੀ ਵਿੱਚ ਜਿਲ੍ਹਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ, ਭੁਪਿੰਦਰ ਸਿੰਘ (ਏ.ਡੀ.ਟੀ.ੳ), ਜਸਵੀਰ ਸਿੰਘ, ਤੇਜਿੰਦਰ ਸਿੰਘ (ਪੁਲਿਸ ਵਿਭਾਗ) ਅਤੇ ਮੰਦਰ ਸਿੰਘ (ਜਿਲ੍ਹਾ ਟਰਾਂਸਪੋਰਟ ਵਿਭਾਗ), ਰਾਜਵਿੰਦਰ ਸਿੰਘ (ਲੀਗਲ-ਕਮ-ਪ੍ਰੋਬੇਸ਼ਨ ਅਫਸਰ), ਖੁਸ਼ਦੀਪ ਸਿੰਘ (ਪੋਟੈਕਸ਼ਨ ਅਫ਼ਸਰ), ਬਠਿੰਡਾ ਆਦਿ ਮੈਂਬਰਾਨ ਸ਼ਾਮਿਲ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply