Wednesday, July 3, 2024

ਹਸਪਤਾਲ ਭਲਾਈ ਸ਼ਾਖਾ ਚੇਅਰਪਰਸਨ ਮੈਡਮ ਗਰਗ ਨੇ ਕੀਤਾ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ

ਬਠਿੰਡਾ, 11 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸਿਵਲ ਹਸਪਤਾਲ ਵਿਖੇ ਮਰੀਜਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਦਾ ਜਾਇਜਾ ਲੈਣ ਬਾਰੇ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਮੈਡਮ ਵੀਨਸ ਗਰਗ ਨੇ ਅਚਾਨਕ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਸਿਵਲ ਸਰਜਨ ਡਾ.ਆਰਐਸ ਰੰਧਾਵਾ, ਡੀਐਮਸੀ ਡਾ.ਐਸਐਸ ਰੋਮਾਣਾ, ਔਰਤਾਂ ਅਤੇ ਬੱਚਿਆਂ ਦੇ ਹਸਪਤਾਲ ਦੇ ਐਸਐਮਓ ਡਾ.ਰਕੇਸ਼ ਗੋਇਲ, ਐਸਐਮਓ ਸਿਵਲ ਹਸਪਤਾਲ ਡਾ.ਹਰਭਜਨ ਮਾਂਡੀ, ਬੱਚਿਆਂ ਦੇ ਮਾਹਿਰ ਡਾ.ਸਤੀਸ਼ ਜਿੰਦਲ ਅਤੇ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਕਰਨਲ ਵੀਰੇਦਰ ਕੁਮਾਰ ਅਤੇ ਅਡੀਸ਼ਨਲ ਆਨਰੇਰੀ ਸਕੱਤਰ ਜੇਆਰ ਗੋਇਲ ਵੀ ਮੌਜੂਦ ਸਨ। ਚੇਅਰਪਰਸਨ ਮੈਡਮ ਵੀਨਸ ਗਰਗ ਨੇ ਪਹਿਲਾਂ ਐਮਰਜੰਸੀ ਵਾਰਡ ਵਿਖੇ ਮਰੀਜਾਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਨੂੰ ਮਿਲਣ ਵਾਲੇ ਇਲਾਜ ਬਾਰੇ ਜਾਣਕਾਰੀ ਲਈ। ਇਸ ਉਪਰੰਤ ਸਿਵਲ ਹਸਪਤਾਲ ਵਿਖੇ ਸਪੈਸ਼ਲ ਵਾਰਡ ਦਾ ਜਾਇਜਾ ਲਿਆ ਅਤੇ ਮਰੀਜਾਂ ਨਾਲ ਗੱਲਬਾਤ ਕੀਤੀ। ਔਰਤਾਂ ਅਤੇ ਬੱਚਿਆਂ ਦੇ ਹਸਪਤਾਲ ਵਿਖੇ ਗਰਭਵਤੀ ਔਰਤਾਂ ਨੂੰ ਮਿਲੇ। ਉਹਨਾਂ ਮਾਵਾਂ ਨੂੰ ਛਾਤੀ ਦੇ ਦੁੱਧ ਪਿਆਉਣ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਅਤੇ ਮਰੀਜਾਂ ਨੂੰ ਫਲ ਵੀ ਵੰਡੇ। ਸਿਵਲ ਸਰਜਨ ਡਾ.ਆਰਐਸ ਰੰਧਾਵਾ ਨੇ ਲੋਕਾਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋ. ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਮਰੀਜਾਂ ਦੇ ਵਾਰਸਾਂ ਨੇ ਮਿਲਣ ਵਾਲੇ ਇਲਾਜ ਅਤੇ ਸਿਹਤ ਸਹੂਲਤਾਂ ਤੇ ਤਸੱਲੀ ਪ੍ਰਗਟਾਈ। ਸਕੱਤਰ ਰੈਡ ਕਰਾਸ ਕਰਨਲ ਵੀਰੇਦਰ ਕੁਮਾਰ ਨੇ ਦੱਸਿਆ ਕਿ ਰੈਡ ਕਰਾਸ ਦਾ ਹਸਪਤਾਲ ਭਲਾਈ ਵਿੰਗ ਗਰੀਬਾਂ, ਮਰੀਜਾਂ ਅਤੇ ਅਪਾਹਜਾਂ ਦੀ ਭਲਾਈ ਲਈ ਨਿਰੰਤਰ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ।ਮੈਡਮ ਵੀਨਸ ਗਰਗ ਨੇ ਸਿਵਲ ਹਸਪਤਾਲ ਵਿਖੇ ਪੌਦਾਰੋਪਣ ਵੀ ਕੀਤਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply