ਨਵੀਂ ਦਿੱਲੀ, 24 ਅਗਸਤ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਸ਼ਵਾਣੀ ਦੇ ਦਿੱਲੀ ਸਟੇਸ਼ਨ ਤੋਂ ਪੰਜਾਬੀ ਖਬਰਾਂ ਦਾ ਬੁਲੇਟਿਨ ਬੰਦ ਕੀਤੇ ਜਾਣ ਦੇ ਖਿਲਾਫ਼ ਸਖ਼ਤ ਇਤਰਾਜ ਜਤਾਇਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਵੈਕਈਆ ਨਾਇਡੂ ਨੂੰ ਲਿਖੇ ਪੱਤਰ ਵਿਚ ਪੰਜਾਬੀ ਖਬਰਾਂ ਦੇ ਬੁਲੇਟਿਨ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕਰਦੇ ਹੋਏ ਪੰਜਾਬੀ ਸਮਾਚਾਰ ਪੜ੍ਹਨ ਲਈ ਨਿਊਜ ਰੀਡਰ ਕਮੇਟੀ ਵੱਲੋਂ ਉਪਲੱਬਧ ਕਰਾਉਣ ਦੀ ਵੀ ਪੇਸ਼ਕਸ਼ ਕੀਤੀ ਹੈ।ਜੀ.ਕੇ ਨੇ ਕਿਹਾ ਕਿ ਦਿੱਲੀ ਦੇ ਵਿਚ ਲਗਭਗ 50 ਫੀਸ਼ਦੀ ਆਬਾਦੀ ਪੰਜਾਬੀ ਭਾਸ਼ੀ ਲੋਕਾਂ ਦੀ ਹੈ ਇਸ ਕਰਕੇ ਸੰਸਕ੍ਰਿਤ ਅਤੇ ਉਰਦੂ ਦੀ ਤਰ੍ਹਾਂ ਪੰਜਾਬੀ ਸਮਾਚਾਰਾਂ ਦੇ ਬੁਲੇਟਿਨ ਨੂੰ ਵੀ ਜਾਰੀ ਰੱਖਿਆ ਜਾਣਾ ਚਾਹੀਦਾ ਹੈ।
ਜਲੰਧਰ ਦੂਰਦਰਸ਼ਨ ਦੇ ਡੀ.ਡੀ.ਪੰਜਾਬੀ ਚੈਨਲ ਦਾ ਵਿਤਰਣ ਸਾਰੇ ਕੇਬਲ ਅਤੇ ਡਿੱਸ ਨੈਟਵਰਕ ਤੇ ਪੂਰੇ ਦੇਸ਼ ਵਿਚ ਹੋਣ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਦਿੱਲੀ ਦੇ ਪੰਜਾਬੀ ਭਾਈਚਾਰੇ ਦੀਆਂ ਸਰਗਰਮੀਆਂ ਨੂੰ ਉਕਤ ਚੈਨਲ ਤੇ ਦਿਖਾਉਣ ਵਾਸਤੇ ਲੋੜੀਂਦਾ ਰਿਪੋਰਟਰਾਂ ਦੀ ਵੀ ਨਿਯੂਕਤੀ ਕਰਨ ਦੀ ਨਾਇਡੂ ਤੋਂ ਮੰਗ ਕੀਤੀ ਹੈ।ਦਿੱਲੀ ਅਕਾਸ਼ਵਾਣੀ ਤੇ ਪੰਜਾਬੀ ਖਬਰਾਂ ਦਾ ਬੁਲੇਟਿਨ ਮੁੜ ਸ਼ੁਰੂ ਹੋਣ ਵਿਚ ਨਾਕਾਮ ਰਹਿਣ ਤੇ ਭਾਰਤ ਸਰਕਾਰ ਨੂੰ ਇੱਕ ਨਵੇਂ ਨਿਜ਼ੀ ਐਫ਼.ਐਮ. ਚੈਨਲ ਦਾ ਲਾਈਸੈਂਸ ਕਮੇਟੀ ਨੂੰ ਉਪਲੱਬਧ ਕਰਾਉਣ ਦਾ ਵੀ ਜੀ.ਕੇ. ਨੇ ਸੁਝਾਵ ਦਿੱਤਾ ਹੈ।ਐਫ਼.ਐਮ. ਚੈਨਲ ਦਾ ਲਾਈਸੈਂਸ ਮਿਲਣ ਤੇ ਗੁਰਬਾਣੀ ਪ੍ਰਸਾਰਣ, ਖਬਰਾਂ ਅਤੇ ਪੰਥਕ ਮਸਲਿਆਂ ‘ਤੇ ਚਰਚਾਂਵਾ ਪੰਜਾਬੀ ਭਾਸ਼ੀ ਤੱਕ ਪਹੁੰਚਾਉਣ ਜਾ ਜਤਨ ਕਰਨ ਦਾ ਜੀ.ਕੇ ਨੇ ਦਾਅਵਾ ਕੀਤਾ ਹੈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …