Wednesday, July 3, 2024

ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਆਗੂ ਵਿਕਾਸ ਦੀ ਪਰਿਭਾਸ਼ਾ ਤੋਂ ਅਨਜਾਣ – ਸਹੋਤਾ

ppn2212201601
ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਸਿੰਘ)- ‘ਆਪ’ ਦੇ ਹਲਕਾ ਪੱਛਮੀ ਉਮੀਦਵਾਰ ਬਲਵਿੰਦਰ ਸਿੰਘ ਸਹੋਤਾ ਨੇ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਹੈ ਕਿ ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਿਆਸੀ ਆਗੂ ਵਿਕਾਸ ਦੀ ਪਰਿਭਾਸ਼ਾ ਤੱਕ ਨਹੀਂ ਜਾਣਦੇ ਹਨ। ਕੁੱਝ ਕੁ ਸੜਕਾਂ ਬਣਾ ਦੇਣੀਆਂ ਜਾਂ ਗਪੋੜ ਸੰਖਾਂ ਵਾਂਗ ਵੱਡੇ-ਵੱਡੇ ਲਾਰੇ ਲਾ ਕੇ ਅਸਫਲ ਜਿਹੇ ਪ੍ਰੋਜੈਕਟ ਲੈ ਕੇ ਆਉਣਾ ਕੋਈ ਵਿਕਾਸ ਨਹੀਂ ਹੁੰਦਾ।ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਵਿਚ ਏਨੇ ਸਾਲਾਂ ਦੇ ਰਾਜ ਦੌਰਾਨ ਲੋਕਾਂ ਨੂੰ ਏਨਾ ਤੜਫਾ-ਤੜਫਾ ਕੇ ਗਲੀਆਂ-ਨਾਲੀਆਂ ਦੇ ਕੰਮ ਕਰਵਾਏ ਹਨ ਕਿ ਲੋਕਾਂ ਦੀ ਸੋਚ ਵੀ ਇੱਥੋਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ।ਉਨ੍ਹਾਂ ਕਿਹਾ ਕਿ ਗਲੀਆਂ, ਸੜਕਾਂ ਜਾਂ ਨਾਲੀਆਂ ਬਣਵਾਉਣੀਆਂ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਹੁੰਦੀ ਹੈ, ਜਿਸ ਨੂੰ ਨਿਭਾਉਣ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸ ਨਾਕਾਮ ਸਾਬਤ ਹੋਈਆਂ ਹਨ। ਸਹੋਤਾ ਨੇ ਕਿਹਾ ਕਿ 2017 ‘ਚ ‘ਆਪ’ ਦੀ ਸਰਕਾਰ ਮੁੱਢਲੀਆਂ ਜਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਵੱਡਾ ਸੁਧਾਰ ਕਰਕੇ ਉਨ੍ਹਾਂ ਨੂੰ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇਗਾ।ਇਸ ਮੌਕੇ ਸਹੋਤਾ ਨਾਲ ਹਰਪ੍ਰੀਤ ਸਿੰਘ ਬੇਦੀ, ਵਰੁਣ ਕੁਮਾਰ ਰਾਨਾ, ਪ੍ਰਿਥੀਪਾਲ ਸਿੰਘ, ਸੁਖਦੇਵ ਸਿੰਘ ਐੱਲਆਈਸੀ, ਜਥੇ: ਮੁਖਤਾਰ ਸਿੰਘ, ਸ਼ਿਵਾਨੀ ਸ਼ਰਮਾ, ਗੁਲਜ਼ਾਰ ਸਿੰਘ, ਇਕਬਾਲ ਸਿੰਘ ਭੁੱਲਰ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply